ਸੁਰੱਖਿਆ ਦੇ ਮੱਦੇਨਜ਼ਰ ਰਾਤ ਨੂੰ 2 ਵਜੇ ਸੜਕਾਂ ''ਤੇ ਨਿਕਲੇ ਵਿਧਾਇਕ ਅਮਨ ਅਰੋੜਾ (ਵੀਡੀਓ)

Tuesday, Oct 22, 2019 - 10:34 AM (IST)

ਸੰਗਰੂਰ (ਰਾਜੇਸ਼ ਕੋਹਲੀ) : ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਤੋਂ ਦੁਖੀ ਹੋ ਕੇ ਸੁਨਾਮ ਤੋਂ 'ਆਪ' ਵਿਧਾਇਕ ਅਮਨ ਅਰੋੜਾ ਰਾਤ ਦੇ ਕਰੀਬ 2 ਵਜੇ ਆਪਣੇ ਕੁੱਝ ਸਾਥੀਆਂ ਨਾਲ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਨਿਕਲੇ। ਇਸ ਦੌਰਾਨ ਅਮਨ ਅਰੋੜਾ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਵੀ ਹੋਏ ਤੇ ਸਾਰੇ ਮੌਕੇ ਦੇ ਹਾਲਾਤ ਦੱਸੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੋਰੀ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਸ ਤਹਿਤ ਉਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਅਤੇ ਵਿਆਹਾਂ ਦੇ ਦਿਨ ਹੋਣ ਕਾਰਨ, ਇਨ੍ਹਾਂ ਦਿਨਾਂ ਵਿਚ ਚੋਰੀ ਦੀਆਂ ਦੀਆਂ ਵਾਰਦਾਤਾਂ ਜ਼ਿਆਦਾ ਹੁੰਦੀਆਂ ਹਨ। ਅਮਨ ਅਰੋੜਾ ਨੇ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਦਾ ਮਸਲਾ ਉਹ ਡੀ.ਜੀ.ਪੀ. ਅਤੇ ਵਿਧਾਨ ਸਭਾ 'ਚ ਪੰਜਾਬ ਸਰਕਾਰ ਅੱਗੇ ਰੱਖਣਗੇ।

ਖੈਰ ਆਏ ਦਿਨ ਸੂਬੇ 'ਚ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਫਿਰ ਵੀ ਪੁਲਸ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ।


author

cherry

Content Editor

Related News