ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਜਾਰੀ, 11 ਵਿਅਕਤੀਆਂ ਦੀ ਮੌਤ, 244 ਨਵੇਂ ਮਾਮਲੇ ਆਏ ਸਾਹਮਣੇ

Saturday, May 08, 2021 - 04:57 PM (IST)

ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਜਾਰੀ, 11 ਵਿਅਕਤੀਆਂ ਦੀ ਮੌਤ, 244 ਨਵੇਂ ਮਾਮਲੇ ਆਏ ਸਾਹਮਣੇ

ਸੰਗਰੂਰ (ਬੇਦੀ/ਰਿਖੀ,ਕਾਂਸਲ): ਜ਼ਿਲ੍ਹਾ ਸੰਗਰੂਰ ’ਚ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ  ਦਾ ਅਉਣਾ ਅਤੇ ਮੌਤਾਂ ਦਾ ਹੋਣਾ ਲਗਾਤਾਰ ਜਾਰੀ ਹੈ, ਜਿਸ ਗਿਣਤੀ ਦੇ ਨਾਲ ਪਾਜ਼ੇਟਿਵ ਕੇਸ ਵਧ ਰਹੇ ਹਨ ਅਤੇ ਮੌਤਾਂ ਹੋ ਰਹੀਆਂ ਹਨ ਜ਼ਿਲ੍ਹਾ ਸੰਗਰੂਰ ਲਗਾਤਾਰ ਖ਼ਤਰੇ ਦੇ ਨਿਸ਼ਾਨ ਵੱਲ ਵਧਦਾ ਜਾ ਰਿਹਾ ਹੈ। ਜ਼ਿਲ੍ਹੇ ’ਚ ਹੁਣ ਤੱਕ 439 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ, ਅੱਜ ਜ਼ਿਲ੍ਹੇ ’ਚ ਕੋਰੋਨਾ ਦਾ ਜਵਾਲਾਮੁਖੀ ਫੱਟ ਗਿਆ ਜਾਪ ਰਿਹਾ ਹੈ। ਜ਼ਿਲ੍ਹੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਵੱਡੀ ਗਿਣਤੀ ਵਿੱਚ ਮੌਤਾਂ ਨਾਲ ਜ਼ਿਲ੍ਹੇ ਦੇ ਲੋਕਾਂ ਵਿੱਚ ਸਹਿਮ ਵਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਬਠਿੰਡਾ ’ਚ ਵਿਆਹ ਸਮਾਗਮ ਦੌਰਾਨ ਕੋਰੋਨਾ ਨਿਯਮਾਂ ਦੀ ਉਲੰਘਣਾ, ਪੁਲਸ ਨੇ ਮਾਰੀ ਰੇਡ ਤਾਂ ਪਈ ਭਾਜੜ

ਅੱਜ ਫਿਰ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ 11 ਮੌਤਾਂ ਹੋ ਗਈਆਂ ਹਨ ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 244 ਕੇਸ ਪਾਜ਼ੇਟਿਵ ਆਏ ਹਨ ਜਿਨ੍ਹਾਂ ਵਿੱਚੋਂ ਸਿਹਤ ਬਲਾਕ ਸੰਗਰੂਰ ’ਚ 52,  ਧੂਰੀ ’ਚ 22, ਸਿਹਤ ਬਲਾਕ ਲੌਂਗੋਵਾਲ 'ਚ 25 ਕੇਸ, ਸੁਨਾਮ ਵਿੱਚ 29 ,ਮਾਲੇਰਕੋਟਲਾ ਵਿੱਚ 17 , ਮੂਣਕ ਵਿਚ 17, ਅਮਰਗੜ੍ਹ 4, ਭਵਾਨੀਗੜ੍ਹ ਵਿੱਚ 18, ਸ਼ੇਰਪੁਰ ਵਿੱਚ 24, ਕੌਹਰੀਆਂ ਵਿੱਚ 13, ਅਤੇ ਪੰਜਗਰਾਈਆਂ ਵਿੱਚ 13, ਅਹਿਮਦਗੜ੍ਹ ਵਿੱਚ 10 ਵਿਅਕਤੀ ਪਾਜ਼ੇਟਿਵ ਆਏ ਹਨ।

ਇਹ ਵੀ ਪੜ੍ਹੋ:  ਕੋਰੋਨਾ ਦਾ ਖ਼ੌਫ਼ : ਤਪਾ ਮੰਡੀ 'ਚ ਮਾਂ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਨੌਜਵਾਨ ਪੁੱਤ ਨੇ ਤਿਆਗੇ ਪ੍ਰਾਣ

ਜ਼ਿਲ੍ਹੇ ’ਚ ਹੁਣ ਤੱਕ ਕੁੱਲ 10484 ਕੇਸ ਹਨ ਜਿਨ੍ਹਾਂ ’ਚੋਂ ਕੁੱਲ 8176 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 1869 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ 168 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ।ਜ਼ਿਲ੍ਹੇ ਵਿੱਚ ਅੱਜ ਤੱਕ ਕੁੱਲ 439 ਮੌਤਾਂ ਹੋ ਚੁੱਕੀਆਂ ਹਨ ਜ਼ਿਲ੍ਹੇ ਵਿੱਚ ਅੱਜ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅੱਜ ਕੋਰੋਨਾ ਮਹਾਮਾਰੀ ਨਾਲ ਸੰਗਰੂਰ ਦੇ 69 ਸਾਲਾ, 55 ਸਾਲਾ, 80 ਸਾਲਾ  ਅਤੇ 55 ਸਾਲਾ ਚਾਰ ਵਿਅਕਤੀਆਂ, ਸ਼ੇਰਪੁਰ ਦੇ  62 ਸਾਲਾ ਵਿਅਕਤੀ, ਲੌਗੋਵਾਲ ਦੇ 54,  ਸਾਲਾ, 45 ਸਾਲਾ ਅਤੇ 65 ਸਾਲਾ ਤਿੰਨ ਵਿਅਕਤੀਆਂ, ਮੂਨਕ ਦੇ 55 ਵਿਅਕਤੀ ਤੇ 55  ਸਾਲਾ ਔਰਤ  ਦੀ, ਸਿਹਤ ਬਲਾਕ ਅਮਰਗੜ੍ਹ ਦੇ 55 ਸਾਲਾ ਵਿਅਕਤੀ ਦੀ  ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:  ਮਾਸੀ ਦੀ ਸ਼ਰਮਨਾਕ ਕਰਤੂਤ, ਨੌਕਰੀ ਦਿਵਾਉਣ ਬਹਾਨੇ ਭਾਣਜੀ ਨਾਲ ਕਰਵਾਇਆ ਜਬਰ-ਜ਼ਿਨਾਹ

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 10484
ਐਕਟਿਵ ਕੇਸ 1869
ਠੀਕ ਹੋਏ 8176
ਮੌਤਾਂ 439


author

Shyna

Content Editor

Related News