ਸੰਗਰੂਰ ''ਚ ਉਮੀਦਵਾਰ ਦੇ ਪਰਿਵਾਰਾਂ ਨੇ ਸਾਂਭਿਆ ਮੋਰਚਾ, ਹੋਏ ਆਹਮੋ-ਸਾਹਮਣੇ (ਵੀਡੀਓ)

Monday, Apr 29, 2019 - 12:22 PM (IST)

ਸੰਗਰੂਰ (ਰਾਜੇਸ਼ ਕੋਹਲੀ) : ਲੋਕ ਸਭਾ ਚੋਣਾਂ ਲਈ ਜਿੱਥੇ ਉਮੀਦਵਾਰਾਂ ਆਪਣੇ ਹਲਕੇ ਦਾ ਇਕ-ਇਕ ਘਰ ਗਾਹ ਰਹੇ ਹਨ। ਉੱਥੇ ਹੀ ਉਨ੍ਹਾਂ ਦੇ ਪਰਿਵਾਰ ਵੀ ਚੋਣ ਮੈਦਾਨ ਵਿਚ ਆ ਕੇ ਡਟ ਗਏ ਹਨ। ਖਾਸ ਤੌਰ 'ਤੇ ਸੰਗਰੂਰ ਵਿਚ ਉਮੀਦਵਾਰਾਂ ਦੇ ਪਰਿਵਾਰਾਂ ਨੇ ਮੋਰਚਾ ਸਾਂਭ ਲਿਆ ਹੈ। ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਅਤੇ ਤੇ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਪਤਨੀ ਮਨਜੀਤ ਕੌਰ ਵੀ ਇਕ-ਦੂਜੇ ਦੇ ਆਹਮੋ-ਸਾਹਮਣੇ ਆ ਗਈਆਂ ਹਨ। ਉੱਧਰ ਭਗਵੰਤ ਮਾਨ ਦੇ ਮਾਤਾ ਜੀ ਵੀ ਚੋਣ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ।

ਇਸੇ ਤਰ੍ਹਾਂ ਮੌਸਮ ਦੀ ਗਰਮੀ ਦੇ ਨਾਲ-ਨਾਲ ਚੋਣਾਂ ਦੀ ਸਰਗਰਮੀ ਵੀ ਵਧ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿਹੜੀ ਪਤਨੀ ਦੀ ਮਿਹਨਤ ਤੇ ਕਿਹੜੇ ਉਮੀਦਵਾਰ ਦੀ ਮਾਤਾ ਦੀਆਂ ਦੁਆਵਾਂ ਰੰਗ ਲਿਆਉਂਦੀਆਂ ਹਨ।


author

cherry

Content Editor

Related News