ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਈ ਸੰਗਤ ਨੂੰ ਪੁਲਸ ਨੇ ਇੰਦੌਰ ਸਰਹੱਦ ਨੇੜੇ ਰੋਕਿਆ

Sunday, Apr 19, 2020 - 03:02 PM (IST)

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਈ ਸੰਗਤ ਨੂੰ ਪੁਲਸ ਨੇ ਇੰਦੌਰ ਸਰਹੱਦ ਨੇੜੇ ਰੋਕਿਆ

ਫ਼ਤਹਿਗੜ੍ਹ ਸਾਹਿਬ (ਜਗਦੇਵ) - ਕੋਰੋਨਾ ਵਾਇਰਸ ਨਾਮਕ ਭਿਆਨਕ ਬੀਮਾਰੀ ਦੇ ਫੈਲ ਜਾਣ ਕਾਰਨ ਦੇਸ਼ ਭਰ ’ਚ 3 ਮਈ ਤੱਕ ਲਾਕਡਾਊਨ ਲਗਾ ਹੋਇਆ ਹੈ। ਇਸ ਮੌਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਈ ਹੋਈ  ਸੰਗਤ ਨੂੰ ਲਾਕਡਾਊਨ ਦੇ ਕਰਕੇ ਆਪੋ-ਆਪਣੇ ਘਰਾਂ ਵਿਚ ਪਰਤਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਭਗ ਇਕ ਮਹੀਨੇ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੀ ਸੰਗਤ, ਜੋ ਹੁਣ ਪ੍ਰਾਈਵੇਟ ਤੌਰ ’ਤੇ 60-60 ਹਜ਼ਾਰ ਰੁਪਏ ’ਤੇ ਗੱਡੀਆਂ ਕਿਰਾਏ ’ਤੇ ਕਰਕੇ ਵਾਪਸ ਪਰਤਣੀਆਂ ਸ਼ੁਰੂ ਹੋਈਆਂ ਸਨ, ਉਨ੍ਹਾਂ ਨੂੰ ਇੰਦੌਰ ਸਰਹੱਦ ਨੇੜੇ ਪੁਲਸ ਨੇ ਪਿਛਲੇ 3 ਦਿਨਾਂ ਤੋਂ ਰੋਕ ਕੇ ਰੱਖਿਆ ਹੋਇਆ ਹੈ। ਇੰਦੌਰ ਸਰਹੱਦ ਨੇੜੇ ਪੁਲਸ ਵਲੋਂ ਰੋਕੇ ਜਾਣ ’ਤੇ ਉਕਤ ਸਾਰੀ ਸੰਗਤ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਫੱਸੇ ਹੋਏ ਉਕਤ ਸਾਰੇ ਸ਼ਰਧਾਲੂ ਫ਼ਤਹਿਗੜ੍ਹ ਸਾਹਿਬ, ਮੋਗਾ, ਲੁਧਿਆਣਾ, ਮਾਛੀਵਾੜਾ ਆਦਿ ਨਾਲ ਸੰਬੰਧਿਤ ਹਨ।

ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਖੁਸ਼ਖਬਰੀ : 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੀ ਤਾਲਾਬੰਦੀ ''ਚ ਰਿਕਾਰਡ ਤੋੜ ਵਧੀ ਮੋਬਾਈਲ ਫੋਨ ਦੀ ਵਰਤੋਂ (ਵੀਡੀਓ)

ਮਿਲੀ ਜਾਣਕਾਰੀ ਅਨੁਸਾਰ ਇੰਦੌਰ ਸਰਹੱਦ ’ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤਣ ਵਾਲੀਆਂ ਲੱਗਭਗ ਸੌ ਸੰਗਤਾਂ ’ਚ ਬੱਚੇ, ਬਜ਼ੁਰਗ ਅਤੇ ਔਰਤਾਂ ਸ਼ਾਮਲ ਹਨ। ਸੰਗਤਾਂ ਵਲੋਂ ਕਥਿਤ ਤੌਰ ’ਤੇ ਪੁਲਸ ’ਤੇ ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਉਨ੍ਹਾਂ ਨੂੰ ਕੁਝ ਖਾਣ-ਪੀਣ ਲਈ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਇੱਥੋਂ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਆਪੋ ਆਪਣੇ ਘਰਾਂ ਵਿਚ ਵਾਪਸ ਭਿਜਵਾਉਣ ਵਿਚ ਮਦਦ ਕਰਨ।

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰ-ਵਾਰ ਪਹਿਲਾਂ ਵੀ ਮੰਗ ਕੀਤੀ ਜਾ ਚੁੱਕੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਨ। ਇਸ ਗੱਲਬਾਤ ਰਾਹੀਂ ਉਹ ਉਥੇ ਫਸੇ ਹੋਏ ਸ਼ਰਧਾਲੂਆਂ ਨੂੰ ਵਾਪਸ ਭੇਜਣ ਵਿਚ ਮਦਦ ਕਰਨ।
 


author

rajwinder kaur

Content Editor

Related News