ਸੁਧੀਰ ਸੂਰੀ ਨੂੰ ਕਤਲ ਕਰਨ ਵਾਲੇ ਸੰਦੀਪ ਸੰਨੀ ਦੀ ਅੰਮ੍ਰਿਤਪਾਲ ਸਿੰਘ ਨਾਲ ਵੀਡੀਓ ਹੋਈ ਵਾਇਰਲ
Saturday, Nov 05, 2022 - 06:38 PM (IST)
ਅੰਮ੍ਰਿਤਸਰ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਸੰਦੀਪ ਸਿੰਘ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਅੰਮ੍ਰਿਤਪਾਲ ਸਿੰਘ ਨਾਲ ਨਜ਼ਰ ਆ ਰਿਹਾ ਹੈ। ਵੀਡੀਓ ਵਿਚ ਸੰਦੀਪ, ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਵੀ ਕਰ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਿੰਦੂ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਇਸ ਮਾਮਲੇ ਵਿਚ ਵਾਰ-ਵਾਰ ਵਾਰਸ ਪੰਜਾਬ ਦੇ ਜਥੇਬੰਦੀ ਦੇ ਅੰਮ੍ਰਿਤਪਾਲ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ। ਮੁਲਜ਼ਮ ਸੰਨੀ ਦੀ ਕਾਰ ’ਤੇ ਵੀ ਵਾਰਸ ਪੰਜਾਬ ਦੇ ਦਾ ਸਟੀਕਰ ਲੱਗਾ ਹੋਇਆ ਸੀ। ਇੰਨਾ ਹੀ ਨਹੀਂ ਕੁੱਝ ਕਾਗਜ਼ਾਤ ਵੀ ਮੁਲਜ਼ਮ ਦੀ ਕਾਰ ’ਚੋਂ ਬਰਾਮਦ ਹੋਏ ਹਨ, ਜਿਨ੍ਹਾਂ ’ਤੇ ਹਿੰਦੂ ਅਤੇ ਸਿੱਖ ਆਗੂਆਂ ਦੀਆਂ ਤਸਵੀਰਾਂ ਸਨ। ਫਿਲਹਾਲ ਮੁਲਜ਼ਮ ਸੰਨੀ ਦੀ ਅੰਮ੍ਰਿਤਪਾਲ ਸਿੰਘ ਨਾਲ ਸਾਹਮਣੇ ਆਈ ਵੀਡੀਓ ਬਾਰੇ ਕੋਈ ਵੀ ਪੁਲਸ ਅਧਿਕਾਰੀ ਕੁਝ ਬੋਲਣ ਲਈ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਾਮਲੇ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ
ਮੁਲਜ਼ਮ ਸਾਰੀ ਸਥਿਤੀ ’ਤੇ ਰੱਖ ਰਿਹਾ ਸੀ ਨਜ਼ਰ
ਹਿੰਦੂ ਆਗੂ ਸੁਧੀਰ ਸੂਰੀ ਦੇ ਇਕ ਸਾਥੀ ਨੇ ਦੱਸਿਆ ਕਿ ਜਦੋਂ ਉਹ ਸਾਰੇ ਧਰਨੇ ’ਤੇ ਬੈਠੇ ਸਨ ਤਾਂ ਉਕਤ ਮੁਲਜ਼ਮ ਕਰੀਬ ਇਕ ਘੰਟੇ ਤੱਕ ਉੱਥੇ ਘੁੰਮਦਾ ਦੇਖਿਆ ਗਿਆ। ਉਸ ਨੇ ਦੇਖਿਆ ਸੀ ਕਿ ਉਕਤ ਵਿਅਕਤੀ ਦੇ ਸੱਜੇ ਪਾਸੇ ਪੈਂਟ ਵਿਚ ਕੁਝ ਉਭਰਿਆ ਹੋਇਆ ਸੀ। ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਇੱਥੇ ਇੰਨਾ ਵੱਡਾ ਅਪਰਾਧ ਕਰ ਸਕਦਾ ਹੈ। ਉਸ ਨੇ ਦੱਸਿਆ ਕਿ ਕੁਝ ਲੋਕਾਂ ਤੋਂ ਪੁੱਛਣ ’ਤੇ ਪਤਾ ਲੱਗਾ ਕਿ ਇਹ ਨੇੜੇ ਦਾ ਦੁਕਾਨਦਾਰ ਹੈ। ਉਨ੍ਹਾਂ ਸੋਚਿਆ ਕਿ ਅੱਜ ਕੱਲ ਦੇ ਲੁੱਟ-ਖੋਹ ਦੇ ਮਾਹੌਲ ਨੂੰ ਮੱਦੇਨਜ਼ਰ ਦੁਕਾਨ ਆਪਣੇ ਕੋਲ ਸੁਰੱਖਿਆ ਲਈ ਕੁਝ ਹਥਿਆਰ ਵਗੈਰਾ ਰੱਖਦੇ ਹਨ ਤਾਂ ਅਜਿਹਾ ਹੀ ਹੋਵੇਗਾ, ਪਰੰਤੂ ਉਨ੍ਹਾਂ ਨੂੰ ਥੋੜਾ ਜਿਹਾ ਵੀ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਇਹ ਵਿਅਕਤੀ ਸਿੱਧਾ ਹੀ ਇੰਨ੍ਹੇ ਵੱਡੇ ਹਿੰਦੂ ਨੇਤਾ ਦਾ ਕਤਲ ਕਰਨ ਦਾ ਮੌਕਾ ਦੇਖ ਰਿਹਾ ਸੀ ਅਤੇ ਜਦੋਂ ਸਾਰੇ ਲੋਕ ਏ. ਸੀ. ਪੀ. ਨਾਰਥ ਖੋਸਾ ਨਾਲ ਗੱਲਬਾਤ ਕਰਨ ਲੱਗੇ ਅਤੇ ਉਨ੍ਹਾਂ ਦਾ ਧਿਆਨ ਅਧਿਕਾਰੀ ਵੱਲ ਸੀ ਤਾਂ ਮੁਲਜ਼ਮ ਨੇ ਉਸੇ ਸਮੇਂ ਕੁਝ ਹੀ ਦੂਰੀ ’ਤੇ ਪੰਜ ਫਾਇਰ ਕਰ ਦਿੱਤੇ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਵਿਰੋਧ ਵਿਚ ਕੱਲ੍ਹ ਪੰਜਾਬ ਬੰਦ ਦਾ ਐਲਾਨ
ਪ੍ਰਿੰਟਆਊਟ ਵਿਚ ਨੇਤਾਵਾਂ ਦੀਆਂ ਤਸਵੀਰਾਂ ’ਤੇ ਕਰਾਸ ਮਾਰੇ ਗਏ
ਵਾਰਦਾਤ ਤੋਂ ਬਾਅਦ ਮੌਕੇ ਤੋਂ ਬਰਾਮਦ ਹੋਈ ਕਾਰ ਵਿਚ 20-22 ਪ੍ਰਿੰਟਆਊਟ ਮਿਲੇ ਹਨ, ਜਿਨ੍ਹਾਂ ’ਤੇ ਸੋਸ਼ਲ ਮੀਡੀਆ ’ਤੇ ਪਿਛਲੇ ਕੁਝ ਦਿਨਾਂ ਦੌਰਾਨ ਪਾਏ ਗਏ ਪੋਸਟਰ ਸਨ। ਇਨ੍ਹਾਂ ਵਿਚ ਕਈ ਸਿਆਸੀ ਅਤੇ ਧਾਰਮਿਕ ਆਗੂਆਂ ਦੀਆਂ ਤਸਵੀਰਾਂ ’ਤੇ ਕਰਾਸ ਦੇ ਸਾਈਨ ਲਗਾਏ ਗਏ ਹਨ। ਸੂਤਰਾਂ ਮੁਤਾਬਕ ਪੰਜਾਬ, ਸਿੱਖਾਂ ਅਤੇ ਫ਼ਿਲਮ ਕਲਾਕਾਰਾਂ ਨਾਲ ਜੁੜੇ ਪੋਸਟ ਵੀ ਇਸ ਵਿਚੋਂ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਲੁਧਿਆਣਾ ਦੇ ਨਾਮੀ ਹਸਪਤਾਲ ਦੀ ਨਰਸ ਦਾ ਹੋਸ਼ ਉਡਾਉਣ ਵਾਲਾ ਕਾਰਾ, ਹੁਸਨ ਦਾ ਜਾਲ ਵਿਛਾ ਕੇ ਕਰਦੀ ਸੀ ਇਹ ਕੰਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।