ਸਮਰਾਲਾ ’ਚ ਚੱਲ ਰਿਹਾ ਦੇਹ ਵਪਾਰ ਦਾ ਅੱਡਾ ਬੇਨਕਾਬ,  ਇਤਰਾਜ਼ਯੋਗ ਹਾਲਤ ’ਚ ਮਿਲੇ ਕਈ ਮੁੰਡੇ-ਕੁੜੀਆਂ

Sunday, Jun 13, 2021 - 05:00 PM (IST)

ਸਮਰਾਲਾ ’ਚ ਚੱਲ ਰਿਹਾ ਦੇਹ ਵਪਾਰ ਦਾ ਅੱਡਾ ਬੇਨਕਾਬ,  ਇਤਰਾਜ਼ਯੋਗ ਹਾਲਤ ’ਚ ਮਿਲੇ ਕਈ ਮੁੰਡੇ-ਕੁੜੀਆਂ

ਸਮਰਾਲਾ (ਗਰਗ, ਬੰਗੜ): ਸਥਾਨਕ ਪੁਲਸ ਨੇ ਸ਼ਹਿਰ ਦੀ ਇਕ ਕਲੋਨੀ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਨੂੰ ਬੇਨਕਾਬ ਕਰਦੇ ਹੋਏ ਇਕ ਘਰ ਵਿੱਚੋਂ ਕਈ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਹੈ। ਪੁਲਸ ਨੇ ਇਸ ਸੰਬੰਧ ਵਿੱਚ ਅੱਡੇ ਦੀ ਸੰਚਾਲਿਕਾ ਸਮੇਤ 7 ਵਿਅਕਤੀਆਂ ’ਤੇ ਦੇਹ ਵਪਾਰ ਦੇ ਦੋਸ਼ ਵਿੱਚ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਿਧਾਇਕ ਕੰਵਰ ਸੰਧੂ ਦੀ ਗੁੰਮਸ਼ੁਦਗੀ ਦਾ ਪੋਸਟਰ ਵਾਇਰਲ

 ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਥਾਨਕ ਥਾਣਾ ਮੁੱਖੀ ਇੰਸਪੈਕਰ ਕੁਲਵੰਤ ਸਿੰਘ ਇਲਾਕੇ ਵਿੱਚ ਕੀਤੀ ਗਈ ਮੋਬਾਇਲ ਨਾਕਾਬੰਦੀ ਦੌਰਾਨ ਚੰਡੀਗੜ੍ਹ ਰੋਡ ਦੀ ਸੂਆ ਪੁਲੀ ’ਤੇ ਮੌਜੂਦ ਸਨ ਤਾਂ ਉਨਾਂ ਨੂੰ ਇਹ ਇਤਲਾਹ ਮਿਲੀ ਕਿ, ਇਕ ਜਨਾਨੀ ਆਪਣੇ ਘਰ ਵਿੱਚ ਬਾਹਰੋਂ ਕੁੜੀਆਂ ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੀ ਹੈ। ਇਸ ’ਤੇ ਪੁਲਸ ਨੇ ਉਕਤ ਘਰ ਉੱਤੇ ਛਾਪਾਮਾਰੀ ਕਰਦੇ ਹੋਏ ਉਥੋਂ ਦੋ ਕੁੜੀਆਂ ਸਮੇਤ ਕੁਝ ਵਿਅਕਤੀਆਂ ਨੂੰ ਕਾਬੂ ਕਰਦੇ ਹੋਏ ਉਨ੍ਹਾਂ ਖਿਲਾਫ਼ ਇਮੋਰਲ ਐਕਟ ਦੀ ਧਾਰਾ 3,4,5,6 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਅੱਡੇ ਤੋਂ ਕਾਬੂ ਕੀਤੀਆਂ ਗਈਆਂ ਕੁੜੀਆਂ ਵਿੱਚੋਂ ਇਕ ਕੁੜੀ ਅ੍ਰਮਿਤਸਰ ਅਤੇ ਦੂਜੀ ਕੁੜੀ ਯੂ.ਪੀ. ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ ਵੱਡੀ ਖ਼ਬਰ: ਜੈਪਾਲ ਭੁੱਲਰ ਦੇ ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ, ਪਿਤਾ ਨੇ ਕੀਤੀ ਇਹ ਮੰਗ


author

Shyna

Content Editor

Related News