ਸਕੂਲਾਂ ਦੇ ਨਾਲ-ਨਾਲ ਵੱਡੇ ਪੱਧਰ ’ਤੇ ਸੈਂਪਲਿੰਗ ਦੇ ਨਿਰਦੇਸ਼

Thursday, Aug 19, 2021 - 11:41 AM (IST)

ਸਕੂਲਾਂ ਦੇ ਨਾਲ-ਨਾਲ ਵੱਡੇ ਪੱਧਰ ’ਤੇ ਸੈਂਪਲਿੰਗ ਦੇ ਨਿਰਦੇਸ਼

ਲੁਧਿਆਣਾ (ਜ.ਬ.) : ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਸਕੂਲਾਂ ਦੇ ਨਾਲ-ਨਾਲ ਜਿਮ, ਮਾਲ, ਰੈਸਟੋਰੈਂਟਾਂ ਦੇ ਮੁਲਾਜ਼ਮਾਂ, ਬਾਹਰੋਂ ਆਉਣ-ਜਾਣ ਵਾਲੇ ਯਾਤਰੀਆਂ, ਸਰਕਾਰੀ ਮੁਲਾਜ਼ਮਾਂ, ਡੀ-ਐਡੀਕਸ਼ਨ ਕੇਂਦਰਾਂ, ਪਬਲਿਕ ਟ੍ਰਾਂਸਪੋਰਟ ਸਟਾਫ ਦੀ ਵੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਹੋਏ ਹਨ। ਹਾਲ ਹੀ ਵਿਚ ਮੁੱਖ ਮੰਤਰੀ ਦੀ ਪ੍ਰਧਾਨਗੀ ’ਚ ਹੋਈ ਬੈਠਕ ਵਿਚ ਉਕਤ ਫੈਸਲੇ ਲਏ ਗਏ, ਜਿਸ ਨੂੰ ਹੁਣ ਸਿਹਤ ਡਾਇਰੈਕਟੋਰੇਟ ਵੱਲੋਂ ਸਾਰੇ ਜ਼ਿਲ੍ਹਿਆਂ ’ਚ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਹਸਪਤਾਲਾਂ ਦੀ ਓ. ਪੀ. ਡੀ., ਆਈ. ਪੀ. ਡੀ. ਉਦਯੋਗਾਂ ਤੇ ਲੇਬਰ ਕਾਲੋਨੀਆਂ ਮੈਰਿਜ ਪੈਲੇਸ ਦੇ ਸਟਾਫ ਦੀ ਵੀ ਨਿਯਮਤ ਜਾਂਚ ਕਰਨ ਲਈ ਕਿਹਾ ਗਿਆ ਹੈ। ਜਾਂਚ ਤੋਂ ਇਲਾਵਾ ਵੈਕਸੀਨੇਸ਼ਨ ’ਤੇ ਵੀ ਜ਼ੋਰ ਦੇਣ ਲਈ ਕਿਹਾ ਹੈ ਤਾਂ ਕਿ ਵੱਧ ਤੋਂ ਵੱਧ ਟੀਕਾਕਰਨ ਕੀਤਾ ਜਾ ਸਕੇ। ਮਾਹਿਰਾਂ ਮੁਤਾਬਕ ਬੱਚਿਆਂ ਦੇ ਮਾਪਿਆਂ ਨੂੰ ਵੀ ਟੀਕਾਕਰਨ ’ਚ ਵਿਸ਼ੇਸ਼ ਪਹਿਲ ਦਿੱਤੀ ਜਾਵੇ ਕਿਉਂਕਿ ਜੇਕਰ ਸੰਭਾਵਿਤ ਤੀਜੀ ਲਹਿਰ ਆਉਂਦੀ ਹੈ ਤਾਂ ਆਈ. ਸੀ. ਯੂ. ਵਿਚ ਬੱਚਿਆਂ ਦੇ ਨਾਲ ਮਾਪਿਆਂ ਨੂੰ ਵੀ ਰਹਿਣਾ ਪਵੇਗਾ। ਅਜਿਹੇ ਵਿਚ ਉਨ੍ਹਾਂ ਦਾ ਟੀਕਾਕਰਨ ਲਾਜ਼ਮੀ ਹੈ।

ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਨੇ ਕੇਂਦਰ ਨੂੰ ਪੱਤਰ ਲਿਖ ਕੇ ਅਫਗਾਨਿਸਤਾਨ ਤੋਂ ਹਿੰਦੂ-ਸਿੱਖਾਂ ਨੂੰ ਕੱਢਣ ਦੀ ਕੀਤੀ ਅਪੀਲ

ਟੀਕਾਕਰਨ ਨਾਲ ਰੁਕੇਗੀ ਬੀਮਾਰੀ, ਮੌਤਾਂ ’ਤੇ ਲੱਗੇਗੀ ਰੋਕ
ਮਾਹਿਰਾਂ ਮੁਤਾਬਕ ਟੀਕਾਕਰਨ ਨਾਲ ਬੀਮਾਰੀ ’ਤੇ ਰੋਕ ਲਗਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਬਹੁਤ ਘੱਟ ਹਸਪਤਾਲਾਂ ’ਚ ਭਰਤੀ ਹੋਣਾ ਪਵੇਗਾ ਅਤੇ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ’ਤੇ ਵੀ ਰੋਕ ਲਗਾਈ ਜਾ ਸਕੇਗੀ। ਰਾਜ ਪੱਧਰੀ ਕਮੇਟੀ ’ਚ ਮਾਹਿਰਾਂ ਨੇ ਦੱਸਿਆ ਕਿ ਟੀਕਾਕਰਨ ਨਾਲ 96 ਫੀਸਦੀ ਕੇਸਾਂ ਵਿਚ ਮਰੀਜ਼ਾਂ ਨੂੰ ਹਸਪਤਾਲਾਂ ’ਚ ਭਰਤੀ ਨਹੀਂ ਹੋਣਾ ਪਵੇਗਾ, ਜਦੋਂਕਿ 95 ਫੀਸਦੀ ਕੇਸਾਂ ਵਿਚ ਮਾਮੂਲੀ ਬੁਖਾਰ ਹੋ ਸਕਦਾ ਹੈ, ਜਦੋਂਕਿ 98 ਫੀਸਦੀ ਕੇਸਾਂ ’ਚ ਅਣਆਈ ਮੌਤ ਨਹੀਂ ਹੋਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਕੋਵਿਡ-19 ਦੇ ਟੀਕਾਕਰਨ ਨਾਲ ਇੰਨੀ ਕਵਰੇਜ ਮਿਲ ਰਹੀ ਹੈ ਤਾਂ ਲੋਕਾਂ ਨੂੰ ਵਧ-ਚੜ੍ਹ ਕੇ ਵੈਕਸੀਨ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਅਗਵਾ ਹੋਈ ਬੱਚੀ ਨੂੰ ਪੁਲਸ ਨੇ ਮਹਿਜ਼ ਪੰਜ ਘੰਟਿਆਂ ਅੰਦਰ ਕੀਤਾ ਬਰਾਮਦ

15 ਮਰੀਜ਼ ਹੋਏ ਡਿਸਚਾਰਜ, 11 ਹਸਪਤਾਲਾਂ ’ਚ ਦਾਖਲ
ਅੱਜ ਕੋਰੋਨਾ ਵੈਕਸੀਨ ਤੋਂ ਬਾਅਦ 15 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਇਹ ਮਰੀਜ਼ ਹਸਪਤਾਲਾਂ ਅਤੇ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਸਨ। ਮੌਜੂਦਾÇ ਸਮੇਂ ’ਚ ਹਸਪਤਾਲਾਂ ਵਿਚ 11 ਪਾਜ਼ੇਟਿਵ ਮਰੀਜ਼ ਦਾਖਲ ਹਨ, ਜਿਨ੍ਹਾਂ ’ਚੋਂ 5 ਦੂਜੇ ਜ਼ਿਲਿਆਂ ਅਤੇ ਸੂਬਿਅਾਂ ਨਾਲ ਸਬੰਧਤ ਹਨ।

53,759 ਵਿਅਕਤੀਆਂ ਨੇ ਲਗਵਾਈ ਵੈਕਸੀਨ
ਕੋਰੋਨਾ ਤੋਂ ਬਚਾਅ ਲਈ ਵੈਕਸੀਨ ਪ੍ਰਤੀ ਲੋਕਾਂ ਦਾ ਰੁਝਾਨ ਹੌਲੀ-ਹੌਲੀ ਵਧਦਾ ਜਾ ਰਿਹਾ ਹੈ। ਟੀਕਾਕਰਨ ਕੈਂਪਾਂ ਵਿਚ 53,759 ਵਿਅਕਤੀਆਂ ਨੇ ਵੈਕਸੀਨ ਦਾ ਟੀਕਾ ਲਗਵਾਇਆ। ਇਨ੍ਹਾਂ ’ਚੋਂ 51,461 ਵਿਅਕਤੀਆਂ ਨੇ ਸਿਹਤ ਵਿਭਾਗ ਵੱਲੋਂ ਲਗਾਏ ਗਏ ਕੈਂਪਾਂ ਵਿਚ, ਜਦੋਂਕਿ 1798 ਨੇ ਨਿੱਜੀ ਹਸਪਤਾਲਾਂ ਅਤੇ 500 ਵਿਅਕਤੀਆਂ ਨੇ ਉਦਯੋਗਿਕ ਇਕਾਈਆਂ ’ਚ ਲੱਗੇ ਕੈਂਪਾਂ ਵਿਚ ਜਾ ਕੇ ਕੋਰੋਨਾ ਵਾਇਰਸ ਰੋਕੂ ਟੀਕਾ ਲਗਵਾਇਆ।

ਇਹ ਵੀ ਪੜ੍ਹੋ : ਬਾਬਾ ਬਕਾਲਾ ਸਾਹਿਬ ਹੋਣ ਵਾਲੀ ਰੈਲੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਰੱਦ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News