ਅਧਿਕਾਰੀਅਾਂ ਨੇ 4 ਡੇਅਰੀਆਂ ਤੋਂ ਭਰੇ ਸੈਂਪਲ

Friday, Jun 22, 2018 - 12:04 AM (IST)

ਅਧਿਕਾਰੀਅਾਂ ਨੇ 4 ਡੇਅਰੀਆਂ ਤੋਂ ਭਰੇ ਸੈਂਪਲ

ਬੰਗਾ, (ਭਾਰਤੀ/ਚਮਨ ਲਾਲ/ ਰਾਕੇਸ਼/ ਪੂਜਾ/ਮੂੰਗਾ)- ਅੱਜ ਤਡ਼ਕਸਾਰ ਫੂਡ ਸੇਫ਼ਟੀ ਅਤੇ ਡੇਅਰੀ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਬੰਗਾ ਤੇ ਬਹਿਰਾਮ ’ਚ ਕੀਤੀ ਗਈ ਕਾਰਵਾਈ ਦੌਰਾਨ 4 ਡੇਅਰੀਆਂ ਤੋਂ 3 ਦੁੱਧ ਅਤੇ 1 ਦੇਸੀ ਘਿਉ ਦਾ ਸੈਂਪਲ ਭਰਿਆ ਗਿਆ। 
 ਇਹ ਜਾਣਕਾਰੀ ਦਿੰਦਿਅਾਂ ਸਹਾਇਕ ਕਮਿਸ਼ਨਰ  ਫੂਡ ਸੁਰੱਖਿਆ ਮਨੋਜ ਖੋਸਲਾ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹੁਣ ਤਕ ਜ਼ਿਲੇ ’ਚੋਂ ਦੁੱਧ ਪਦਾਰਥਾਂ ਦੇ 24 ਨਮੂਨੇ ਭਰੇ ਜਾ ਚੁੱਕੇ ਹਨ। ਜੋ ਕਿ ਮੁਲਾਂਕਣ ਲਈ ਸਟੇਟ ਲੈਬ ਨੂੰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕੀਤੀ ਗਈ ਇਸ ਕਾਰਵਾਈ ਦੌਰਾਨ ਡੇਅਰੀ ਵਿਕਾਸ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦਵਿੰਦਰ ਸਿੰਘ ਅਤੇ ਫੂਡ ਸੇਫ਼ਟੀ ਅਫ਼ਸਰ ਸੰਗੀਤਾ ਸਹਿਦੇਵ ਵੀ ਮੌਜੂਦ ਸਨ।  
ਜ਼ਿਲੇ ’ਚ  ਚਲਾਈ ਗਈ ਮੁਹਿੰਮ ਤਹਿਤ ਫ਼ਲਾਂ ਦੇ 8 ਸੈਂਪਲ ਲਏ ਜਾ ਚੁੱਕੇ ਹਨ, ਜਦ ਕਿ ਮੀਟ ਦੀਆਂ ਦੁਕਾਨਾਂ ’ਤੇ ਸਫ਼ਾਈ ਨਾ ਹੋਣ ਕਾਰਨ 8 ਦੁਕਾਨਾਂ ਦੇ ਚਲਾਨ ਕੀਤੇ ਜਾ ਚੁੱਕੇ ਹਨ।  


Related News