ਹਥਿਆਰ ਦੇ ਜ਼ੋਰ 'ਤੇ ਲੁਟੇਰਿਆਂ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ

Tuesday, May 14, 2019 - 05:31 PM (IST)

ਹਥਿਆਰ ਦੇ ਜ਼ੋਰ 'ਤੇ ਲੁਟੇਰਿਆਂ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੀ ਨਮਕ ਮੰਡੀ 'ਚ ਅੱਜ ਦੁਪਹਿਰ ਕਰੀਬ 2 ਵਜੇ ਦੇ ਕਰੀਬ ਕੁਝ ਹਥਿਆਰਬੰਦ ਲੁਟੇਰਿਆਂ ਵਲੋਂ ਪਿਸਤੋਲ ਦੀ ਨੋਕ 'ਤੇ ਇਕ ਵਪਾਰੀ ਤੋਂ ਢਾਈ ਲੱਖ ਰੁਪਏ ਲੁੱਟ ਕੇ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨਾਲ ਹੋਈ ਹਥੋਪਾਈ ਦੌਰਾਨ ਕੈਸ਼ ਵਾਲਾ ਲਿਫਾਫਾ ਫੱਟ ਗਿਆ ਸੀ, ਜਿਸ ਦੌਰਾਨ ਢਾਈ ਲੱਖ ਰੁਪਏ ਹੇਠਾਂ ਡਿੱਗ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਵ: ਰਾਮੇਸ਼ ਮੱਛਰਾਲ ਦੇ ਬੇਟੇ ਗੌਤਮ ਮੱਛਰਾਲ ਨੇ ਦੱਸਿਆ ਕਿ ਉਸਨੇ ਕਿਸੇ ਵਪਾਰੀ ਨੂੰ ਪੇਮੈਂਟ ਦੇਣ ਲਈ ਬੈਂਕ ਆਫ ਇੰਡੀਆ 'ਚੋਂ 5 ਲੱਖ ਰੁਪਏ ਕੱਢਵਾਏ ਸਨ। ਕੈਸ਼ ਲੈ ਕੇ ਜਦੋਂ ਉਹ ਨਮਕ ਮੰਡੀ ਫਿਰੋਜ਼ਪੁਰ 'ਚ ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ੋਕ ਗੁਪਤਾ ਦੇ ਘਰ ਸਾਹਮਣੇ ਰੁਕਿਆ ਤਾਂ 2 ਅਣਪਛਾਤੇ ਵਿਅਕਤੀ, ਜਿਨ੍ਹਾਂ 'ਚੋਂ ਇਕ ਕੇਸਧਾਰੀ ਤੇ ਦੂਜਾ ਟੋਪੀ ਵਾਲਾ ਸੀ, ਉਸ ਕੋਲ ਆਏ ਅਤੇ ਰਸਤਾ ਪੁੱਛਣ ਲੱਗੇ। ਗੌਤਮ ਅਨੁਸਾਰ ਉਕਤ ਲੁਟੇਰੇ ਜਦੋਂ ਉਸਦੇ ਹੱਥ 'ਚੋਂ ਕੈਸ਼ ਨਾਲ ਭਰਿਆ ਲਿਫਾਫਾ ਖੋਹਣ ਲੱਗੇ ਤਾਂ ਉਸ ਨੇ ਉਨ੍ਹਾਂ ਨਾਲ ਹਥੋਂਪਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਮਗਰੋਂ ਇਕ ਲੁਟੇਰੇ ਨੇ ਪਿਸਤੋਲ ਕੱਢ ਕੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਪੈਸੇ ਵਾਲਾ ਲਿਫਾਫਾ ਨਾ ਛੱਡਣ ਕਾਰਨ ਉਹ ਖਿੱਚਾਤਾਣੀ ਦੌਰਾਨ ਫੱਟ ਗਿਆ, ਜਿਸ 'ਚੋਂ ਢਾਈ ਲੱਖ ਰੁਪਏ ਹੇਠਾਂ ਡਿੱਗ ਗਏ। ਉਕਤ ਲੁਟੇਰੇ 5 ਲੱਖ 'ਚੋਂ ਢਾਈ ਲੱਖ ਰੁਪਏ ਲੈ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਪੀੜਤ ਗੌਤਮ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News