ਗੈਂਗਸਟਰ ਗੋਲਡੀ ਬਰਾੜ ਦਾ ਵੱਡਾ ਕਬੂਲਨਾਮਾ, ਕਿਹਾ– ‘ਸਲਮਾਨ ਖ਼ਾਨ ਮੇਰਾ ਅਗਲਾ ਟਾਰਗੇਟ’

Tuesday, Jun 27, 2023 - 01:05 PM (IST)

ਗੈਂਗਸਟਰ ਗੋਲਡੀ ਬਰਾੜ ਦਾ ਵੱਡਾ ਕਬੂਲਨਾਮਾ, ਕਿਹਾ– ‘ਸਲਮਾਨ ਖ਼ਾਨ ਮੇਰਾ ਅਗਲਾ ਟਾਰਗੇਟ’

ਨਵੀਂ ਦਿੱਲੀ (ਬਿਊਰੋ) : ਬਦਨਾਮ ਗੈਂਗਸਟਰ ਗੋਲਡੀ ਬਰਾੜ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਉਸ ਦੇ ਨਿਸ਼ਾਨੇ ’ਤੇ ਹੈ। ਮੌਕਾ ਮਿਲਿਆ ਤਾਂ ਜ਼ਰੂਰ ਮਾਰਾਂਗੇ। ਉਸ ਨੇ ਇਹ ਪ੍ਰਗਟਾਵਾ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕੀਤਾ। ਗੋਲਡੀ ਬਰਾੜ ਭਾਰਤ ਦਾ ਮੋਸਟ ਵਾਂਟੇਡ ਹੈ ਅਤੇ ਇੰਟਰਪੋਲ ਨੇ ਉਸ ਖ਼ਿਲਾਫ਼ ਨੋਟਿਸ ਵੀ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮਹੇਸ਼ ਬਾਬੂ ਨੇ ਖ਼ਰੀਦੀ Range Rover SV ਲਗਜ਼ਰੀ ਕਾਰ, ਕਰੋੜਾਂ 'ਚ ਹੈ ਕੀਮਤ

ਖਾਲਿਸਤਾਨ ਅਤੇ ਆਈ. ਐੱਸ. ਆਈ ’ਤੇ ਵੀ ਬੋਲਿਆ
ਗੋਲਡੀ ਬਰਾੜ ਨੇ ਖਾਲਿਸਤਾਨ ਅਤੇ ਆਈ. ਐੱਸ. ਆਈ. ਬਾਰੇ ਵੀ ਗੱਲ ਕੀਤੀ। ਦਾਊਦ ਇਬਰਾਹਿਮ ਬਾਰੇ ਉਸ ਨੇ ਕਿਹਾ ਕਿ ਜੋ ਸਾਡੇ ਦੇਸ਼ ’ਚ ਬੰਬ ਧਮਾਕੇ ਕਰਦਾ ਹੈ, ਉਸ ਨਾਲ ਸਾਡੀ ਕੋਈ ਦੋਸਤੀ ਨਹੀਂ। ਬਰਾੜ ਨੇ ਦੱਸਿਆ ਕਿ ਪਾਕਿਸਤਾਨ 'ਚ ਰਹਿੰਦੇ ਅੱਤਵਾਦੀ ਹਰਵਿੰਦ ਸਿੰਘ ਰਿੰਦਾ ਨਾਲ ਉਸ ਦੀ ਗੱਲ ਹੁੰਦੀ ਰਹਿੰਦੀ ਸੀ। ਗੋਲਡੀ ਨੇ ਇਹ ਵੀ ਕਿਹਾ ਕਿ ਉਹ ਨਸ਼ਿਆਂ ਦਾ ਕਾਰੋਬਾਰ ਨਹੀਂ ਕਰਦਾ। ਹਾਲਾਂਕਿ, ਉਸ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਸਮੱਗਲਿੰਗ ਤੋਂ ਇਨਕਾਰ ਨਹੀਂ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


author

sunita

Content Editor

Related News