ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਵਸੂਲਿਆ 4.9 ਲੱਖ ਜੁਰਮਾਨਾ

Saturday, Apr 28, 2018 - 05:15 AM (IST)

ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਵਸੂਲਿਆ 4.9 ਲੱਖ ਜੁਰਮਾਨਾ

ਅੰਮ੍ਰਿਤਸਰ, (ਇੰਦਰਜੀਤ)- ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਬੀਤੇ ਦਿਨ ਬਰਾਮਦ ਕੀਤੀ ਦਿੱਲੀ ਤੋਂ ਆਏ ਮੋਬਾਇਲਾਂ ਦੀ ਖੇਪ 'ਤੇ 4 ਲੱਖ 9 ਹਜ਼ਾਰ ਰੁਪਏ ਜੁਰਮਾਨਾ ਕੀਤਾ। ਵਪਾਰੀਆਂ ਅਤੇ ਵਿਭਾਗ ਦੇ ਅਧਿਕਾਰੀਆਂ 'ਚ ਹੋਈ ਗਰਮਾ-ਗਰਮੀ ਉਪਰੋਕਤ ਜੁਰਮਾਨੇ ਦੀ ਰਕਮ ਤੈਅ ਕੀਤੀ ਗਈ। ਵਪਾਰੀਆਂ ਦਾ ਕਹਿਣਾ ਸੀ ਕਿ ਵਿਭਾਗ ਕੀਮਤ ਤੋਂ ਵੱਧ ਜੁਰਮਾਨਾ ਪਾ ਰਿਹਾ ਹੈ, ਜਦੋਂ ਕਿ ਮਹਿਕਮਾ ਅਧਿਕਾਰੀ ਆਪਣੇ ਰਵੱਈਏ 'ਤੇ ਅੜੇ ਰਹੇ।
ਜਾਣਕਾਰੀ ਮੁਤਾਬਕ ਬੀਤੇ ਦਿਨ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਸੁਸ਼ੀਲ ਕੁਮਾਰ, ਦਿਨੇਸ਼ ਗੌੜ, ਅਮਿਤ ਵਿਆਸ, ਰਾਜੀਵ ਮਰਵਾਹਾ ਤੇ ਰਮਨ ਸ਼ਰਮਾ ਦੀ ਟੀਮ ਨੇ ਆਈ. ਆਰ. ਬੀ. ਦੇ ਅਧਿਕਾਰੀਆਂ ਮੰਗਲ ਸਿੰਘ, ਜਗਤਾਰ ਸਿੰਘ, ਸ਼ਾਹੀ ਸੁਬੇਗ ਸਿੰਘ, ਰਾਜ ਕੁਮਾਰ ਤੇ ਪਵਨ ਕੁਮਾਰ ਨਾਲ ਦਿੱਲੀ ਤੋਂ ਆਈ ਇਕ ਵੈਨ ਫੜੀ ਸੀ, ਜਿਸ ਵਿਚ 9 ਨਗ ਮੋਬਾਇਲ ਤੇ ਅਸੈਸਰੀ ਦੇ ਸਨ। ਇਸ ਦੇ ਨਾਲ ਮੋਬਾਇਲਾਂ ਦੇ ਕੀਮਤੀ ਸਪੇਅਰ ਪਾਰਟਸ ਵੀ ਸਨ।


Related News