ਨਰਾਤਿਆਂ ਤੇ ਵਿਸਾਖੀ ਦੇ ਤਿਉਹਾਰ ਦਾ ਅਸਰ! ਸ਼ਰਾਬ ਦੇ ਠੇਕਿਆਂ ’ਤੇ ਵਿਕਰੀ ''ਚ ਭਾਰੀ ਗਿਰਾਵਟ

Sunday, Apr 14, 2024 - 05:26 PM (IST)

ਨਰਾਤਿਆਂ ਤੇ ਵਿਸਾਖੀ ਦੇ ਤਿਉਹਾਰ ਦਾ ਅਸਰ! ਸ਼ਰਾਬ ਦੇ ਠੇਕਿਆਂ ’ਤੇ ਵਿਕਰੀ ''ਚ ਭਾਰੀ ਗਿਰਾਵਟ

ਅੰਮ੍ਰਿਤਸਰ (ਇੰਦਰਜੀਤ)- ਨਰਾਤਿਆਂ ਅਤੇ ਵਿਸਾਖੀ ਦੇ ਤਿਉਹਾਰ ਕਾਰਨ ਸ਼ਰਾਬ ਦਾ ਕਾਰੋਬਾਰ ਇਨ੍ਹੀਂ ਦਿਨੀਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸ਼ਰਾਬ ਦੇ ਠੇਕਿਆਂ ’ਤੇ ਵਿਕਰੀ 60 ਫੀਸਦੀ ਤੋਂ ਘੱਟ ਹੋ ਗਈ ਹੈ। ਉਥੇ ਹੀ ਮੀਟ ਦੀਆਂ ਜ਼ਿਆਦਾਤਰ ਬੰਦ ਹੋ ਗਈਆਂ ਹਨ ਤੇ ਹੋਟਲਾਂ ਅਤੇ ਢਾਬਿਆਂ ’ਚ ਨਾਨਵੈੱਜ ਮਿਲਣਾ ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਨ ਸ਼ਰਾਬ ਅਤੇ ਕਬਾਬ ਦਾ ਸੇਵਨ ਕਰਨ ਵਾਲਿਆਂ ’ਚ ਪ੍ਰੇਸ਼ਾਨੀ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)

ਦੱਸ ਦੇਈਏ ਕਾਰੋਬਾਰ ਭਾਵੇਂ ਕੋਈ ਵੀ ਹੋਵੇ, ਮੰਦੀ ਅਤੇ ਤੇਜ਼ੀ ਲੱਗੀ ਰਹਿੰਦੀ ਹੈ। ਸਰਦੀਆਂ ਦੇ ਦਿਨ ਹੋਣ ਤਾਂ ਡਰਾਈ ਫਰੂਟ ’ਚ ਤੇਜ਼ੀ ਅਤੇ ਸਰਬੱਤਾਂ ’ਚ ਮੰਦੀ ਪੈਂਦੀ ਹੈ। ਇਸੇ ਤਰ੍ਹਾਂ ਗਰਮੀਆਂ ਦੇ ਦਿਨਾਂ ਵਿਚ ਕੋਲਡ-ਡਰਿੰਕ ਅਤੇ ਲੱਸੀ ’ਚ ਤੇਜ਼ੀ ਹੁੰਦੀ ਹੈ, ਉਥੇ ਹੀ ਗੱਚਕ ਅਤੇ ਮੂੰਗਫਲੀ ਵਰਗੇ ਖਾਧ ਪਦਾਰਥ ਮੰਦੀ ’ਚ ਚਲੇ ਜਾਂਦੇ ਹਨ। ਇਹੋ ਹਾਲਾਤ ਕੱਪੜਿਆਂ ਦੇ ਵਪਾਰ ਦਾ ਹੈ। ਕੁੱਲ ਮਿਲਾ ਕੇ ਸ਼ਾਇਦ ਹੀ ਕੋਈ ਅਜਿਹਾ ਕਾਰੋਬਾਰ ਹੋਵੇਗਾ, ਜਿਸ ’ਤੇ ਪੂਰਾ ਸਾਲ ਕੋਈ ਅਸਰ ਨਹੀਂ ਪੈਂਦਾ ਪਰ ਅਪਵਾਦ ਦੇ ਤੌਰ ’ਤੇ ਸ਼ਰਾਬ ਦਾ ਕਾਰੋਬਾਰ ਅਜਿਹਾ ਹੈ, ਜਿਸ ’ਚ ਬਸੰਤ ਹੋਵੇ ਜਾਂ ਪਤਝੜ, ਗਰਮੀਆਂ ਅਤੇ ਸਰਦੀਆਂ ਹਰ ਸੀਜ਼ਨ ਵਿਚ ਤੇਜ਼ੀ ਹੀ ਤੇਜ਼ੀ ਹੁੰਦੀ ਹੈ। ਸਵੇਰੇ ਹੋਵੇ ਜਾਂ ਸ਼ਾਮ, ਦਿਨ ਹੋਵੇ ਜਾਂ ਰਾਤ ਸ਼ਰਾਬ ਦੇ ਠੇਕੇ ’ਤੇ ਪੀਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੀ ਰਹਿੰਦੀਆਂ ਹਨ। ਸ਼ਰਾਬ ਦੇ ਕਾਰੋਬਾਰ ’ਤੇ ਉਸ ਸਮੇਂ ਹੀ ਮੰਦੀ ਦਾ ਦੌਰ ਆਉਂਦਾ ਹੈ, ਜਦੋਂ ਤਿਉਹਾਰ ਹੁੰਦੇ ਹਨ। ਵਿਸ਼ੇਸ਼ ਤੌਰ ’ਤੇ ਇਹ ਤਿਉਹਾਰ ਨਰਾਤਿਆਂ ਜੋ ਸਾਲ ਵਿਚ ਦੋ ਵਾਰ ਆਉਂਦੇ ਹਨ, ਜਦੋਂਕਿ ਇਸ ਤੋਂ ਇਲਾਵਾ ਕੁਝ ਵਰਤਧਾਰੀ ਤਿਉਹਾਰ ਵੀ ਹਨ, ਜਿਨ੍ਹਾਂ ਵਿਚ ਲੋਕ ਸ਼ਰਾਬ ਪੀਣ ਤੋਂ ਗੁਰੇਜ਼ ਕਰਦੇ ਹਨ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ

ਨਰਾਤਿਆਂ ਦਾ ਤਿਉਹਾਰ ਇਕ ਅਪ੍ਰੈਲ ਦੇ ਦਿਨਾਂ ’ਚ ਤੇ ਦੂਸਰਾ ਅਕਤੂਬਰ ਵਿਚ ਆਉਂਦਾ ਹੈ। ਇਨ੍ਹਾਂ ਦਿਨਾਂ ਵਿਚ ਜ਼ਿਆਦਾਤਰ ਲੋਕ ਸ਼ਰਾਬ ਪੀਣਾ ਬੰਦ ਕਰ ਦਿੰਦੇ ਹਨ। ਉਥੇ ਦੂਸਰੇ ਪਾਸੇ ਨਾਨਵੈੱਜ ਦਾ ਸਾਮਾਨ ਵੇਚਣ ਵਾਲੇ ਵੀ ਇਨ੍ਹਾਂ ਦਿਨਾਂ ਵਿਚ ਆਪਣੀਆਂ ਦੁਕਾਨਾਂ ਹੀ ਬੰਦ ਕਰ ਦਿੰਦੇ ਹਨ। ਨਰਾਤਿਆਂ ਦੇ ਇਨ੍ਹਾਂ 9 ਦਿਨਾਂ ਵਿਚ ਸ਼ਰਾਬ ਦੀ ਸੇਲ ਕਈ ਵਾਰ ਤਾਂ 70 ਫੀਸਦੀ ਤੋਂ ਵੀ ਵੱਧ ਘੱਟ ਹੋ ਜਾਂਦੀ ਹੈ ਪਰ ਸ਼ਰਾਬ ਦੇ ਠੇਕੇਦਾਰਾਂ ਦੇ ਮੁਤਾਬਕ ਇਨ੍ਹਾਂ ਦਿਨੀਂ 40 ਫੀਸਦੀ ਦੇ ਕਰੀਬ ਸੇਲ ਚੱਲ ਰਹੀ ਹੈ। ਹਿੰਦੂ ਵਰਗ ਨਾਲ ਸਬੰਧਤ ਤਾਂ ਇਨ੍ਹਾਂ ਦਿਨਾਂ ਵਿਚ 98 ਫੀਸਦੀ ਲੋਕ ਸ਼ਰਾਬ ਪੀਣਾ ਬੰਦ ਕਰ ਦਿੰਦੇ ਹਨ। ਹਾਂਲਾਕਿ ਹੋਰ ਧਰਮਾਂ ਦੇ ਕਈ ਲੋਕ ਵੀ ਨਰਾਤਿਆਂ ਵਿਚ ਮਾਸਾਹਾਰ ਭੋਜਨ ਅਤੇ ਸ਼ਰਾਬ ਤੋਂ ਪ੍ਰਹੇਜ਼ ਕਰਦੇ ਹਨ।

ਪਿਛਲੇ ਸਾਲ ਦੀ ਸ਼ਰਾਬ ਵੀ ਨਹੀਂ ਹੋਈ ਖ਼ਤਮ

ਸ਼ਰਾਬ ਦੇ ਕਾਰੋਬਾਰ ’ਚ ਮੰਦੀ ਦਾ ਇਕ ਕਾਰਨ ਇਹ ਵੀ ਹੈ ਕਿ 31 ਮਾਰਚ ਦੇ ਨੇੜੇ-ਤੇੜੇ ਸ਼ਰਾਬ ਦੇ ਠੇਕੇਦਾਰ ਆਪਣੇ ਪੁਰਾਣੇ ਸਟਾਕ ਨੂੰ ਖ਼ਤਮ ਕਰਨ ਲਈ ਅੱਧੇ ਤੋਂ ਵੀ ਘੱਟ ਕੀਮਤ ’ਤੇ ਸ਼ਰਾਬ ਵੇਚਦੇ ਹਨ। ਇਸ ਸਸਤੀ ਸ਼ਰਾਬ ਦਾ ਲਾਭ ਉਠਾਉਂਦੇ ਹੋਏ ਕਈ ਰੁਟੀਨ ’ਚ ਸੇਵਨ ਕਰਨ ਵਾਲੇ ਗਾਹਕ ਤਾਂ ਦੋ-ਦੋ-ਤਿੰਨ ਮਹੀਨਿਆਂ ਦਾ ਸਟਾਕ ਜਮ੍ਹਾ ਕਰ ਲੈਂਦੇ ਹਨ। ਸ਼ਰਾਬ ਪੀਣ ਵਾਲਿਆਂ ਵੱਲੋਂ ਵਿੱਤੀ ਸਾਲ ਦੇ ਆਖ਼ਰੀ ਦਿਨਾਂ ’ਚ ਖ਼ਰੀਦੀ ਸ਼ਰਾਬ ਠੇਕੇਦਾਰਾਂ ਨੂੰ ਕਈ ਮਹੀਨਿਆਂ ਤੱਕ ਸੇਲ ਵਧਾਉਣ ਨਹੀਂ ਦਿੰਦੀ।

ਇਹ ਵੀ ਪੜ੍ਹੋ-  ਰਿਸ਼ਤੇਦਾਰ ਨਾਲ ਓਮਾਨ ਗਈ ਕੁੜੀ ਦੀ ਭੇਤਭਰੀ ਹਾਲਤ ’ਚ ਮੌਤ

ਨਾਜਾਇਜ਼ ਸ਼ਰਾਬ ਖ਼ਿਲਾਫ਼ ਪੁਲਸ ਦੇ ਮੁਹਿੰਮ ਵੀ ਫ਼ਿਲਹਾਲ ਠੰਡੇ ਬਸਤੇ ’ਚ

ਨਰਾਤਿਆਂ ਅਤੇ ਵਿਸਾਖੀ ਦੇ ਤਿਉਹਾਰ ਕਾਰਨ ਜਿੱਥੇ ਸ਼ਰਾਬ ਦੇ ਠੇਕਿਆਂ ’ਤੇ ਮੰਦੀ ਚੱਲ ਰਹੀ ਹੈ, ਉਥੇ ਹੀ ਪੁਲਸ ਵੱਲੋਂ ਨਜਾਇਜ਼ ਸ਼ਰਾਬ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵੀ ਇਸ ਵੇਲੇ ਠੰਡੇ ਬਸਤੇ ’ਚ ਹੈ। ਕਾਰਨ ਇਹ ਹੈ ਕਿ ਕੋਈ ਮੰਗ ਨਹੀਂ ਹੈ ਅਤੇ ਜੇਕਰ ਮੰਗ ਨਹੀਂ ਹੈ ਤਾਂ ਮੁਹਿੰਮ ਕਿਸ ਤਰ੍ਹਾਂ ਦੀ ? ਫਿਲਹਾਲ ਸਾਨੂੰ ਤਿੰਨ ਹੋਰ ਦਿਨ ਯਾਨੀ ਮੰਗਲਵਾਰ ਤੱਕ ਇੰਤਜ਼ਾਰ ਕਰਨਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News