ਅਕਾਲੀ ਦਲ ਦੇ ਹਰ ਵਰਕਰ ਨੂੰ ਲੱਗੀ ਤਨਖਾਹ, ਜਾਣੋ ਕੀ ਬੋਲੇ ਜਥੇਦਾਰ ਸਾਹਿਬ
Monday, Dec 02, 2024 - 07:18 PM (IST)
ਅੰਮ੍ਰਿਤਸਰ ਸਾਹਿਬ : ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਜਾ ਦਾ ਐਲਾਨ ਕਰਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਅਕਾਲੀ ਦਲ ਦੇ ਹਰ ਵਰਕਰ ਨੂੰ ਸਜਾ ਲਗਾਈ ਗਈ। ਦਰਅਸਲ ਜਦੋਂ ਜਥੇਦਾਰ ਸਾਹਿਬ ਆਗੂਆਂ ਨੂੰ ਸਜਾ ਦਾ ਐਲਾਨ ਕਰ ਰਹੇ ਸਨ ਤਾਂ ਉਸ ਵੇਲੇ ਜਥੇਦਾਰ ਸਾਹਿਬ ਨੇ ਅਕਾਲੀ ਦਲ ਦੇ ਵਰਕਰਾਂ ਨੂੰ 1 ਲੱਖ 25 ਹਜ਼ਾਰ ਬੂਟੇ ਲਾਉਣ ਲਈ ਆਖਿਆ।
ਇਹ ਵੀ ਪੜ੍ਹੋ-ਸੁਖਬੀਰ ਸਿੰਘ ਬਾਦਲ ਗਲ ਵਿੱਚ ਤਖਤੀ ਪਾ ਬਰਛਾ ਫੜ ਬੈਠਣਗੇ ਦਰਬਾਰ ਸਾਹਿਬ ਬਾਹਰ, ਜਾਣੋ ਕੀ ਲੱਗੀ ਪੂਰੀ ਸਜ਼ਾ
ਇਨ੍ਹਾਂ ਹੀ ਨਹੀਂ ਜਥੇਦਾਰ ਸਾਹਿਬ ਨੇ ਇਹ ਵੀ ਆਖਿਆ ਕਿ ਵਰਕਰ ਨਾ ਸਿਰਫ ਇਹ ਬੂਟੇ ਲਗਾਉਣਗੇ ਸਗੋਂ ਉਨ੍ਹਾਂ ਦਾ ਪਾਲਣ-ਪੋਸ਼ਣ ਵੀ ਕਰਨਗੇ। ਬੂਟੇ ਲਗਾਉਣ ਦੀ ਇਸ ਮੁਹਿੰਮ ਲਈ ਸਮੇਂ ਦਾ ਵੀ ਬਕਾਇਦਾ ਤੌਰ 'ਤੇ ਜਥੇਦਾਰ ਸਾਹਿਬ ਵਲੋਂ ਐਲਾਨ ਕੀਤਾ ਗਿਆ। ਜਥੇਦਾਰ ਸਾਹਿਬ ਨੇ ਕਿਹਾ ਕਿ ਬੂਟੇ ਲਗਾਉਣ ਦਾ ਕੰਮ 1 ਮਾਰਚ ਤੋਂ ਅਰੰਭਿਆ ਜਾਵੇ, ਜੋਕਿ 30 ਅਪ੍ਰੈਲ ਤਕ ਚੱਲੇਗਾ। ਇਸ ਸਮੇਂ ਦੌਰਾਨ ਹੀ ਵਰਕਰਾਂ ਨੂੰ 1 ਲੱਖ 25 ਹਜ਼ਾਰ ਬੂਟੇ ਲਗਾ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਹੋਵੇਗਾ।