ਸਾਹਨੇਵਾਲ ''ਚ ਅਨੋਖਾ ਚਮਤਕਾਰ, ਦੇਖਣ ਨੂੰ ਲੋਕਾਂ ਦਾ ਲੱਗਾ ਤਾਂਤਾ

Wednesday, Nov 27, 2019 - 06:38 PM (IST)

ਸਾਹਨੇਵਾਲ ''ਚ ਅਨੋਖਾ ਚਮਤਕਾਰ, ਦੇਖਣ ਨੂੰ ਲੋਕਾਂ ਦਾ ਲੱਗਾ ਤਾਂਤਾ

ਸਾਹਨੇਵਾਲ (ਹਨੀ ਚਾਠਲੀ) : ਸਾਹਨੇਵਾਲ ਕਸਬੇ 'ਚ ਇਕ ਅਨੋਖਾ ਚਮਤਕਾਰ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਇਕ ਘਰ 'ਚ ਰੱਖੀ ਗਈ ਤੁਲਸੀ ਦੇ ਦੋ ਪੱਤਿਆਂ 'ਤੇ 'ਓਮ' ਸ਼ਬਦ ਲਿਖੇ ਹੋਏ ਮਿਲੇ। ਜਾਣਕਾਰੀ ਅਨੁਸਾਰ ਸਾਹਨੇਵਾਲ ਕਸਬੇ ਦੇ ਪੁਰਾਣਾ ਬਾਜ਼ਾਰ ਵਿਖੇ ਰਹਿ ਰਹੇ ਹੈਪੀ ਮੈਨੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਸੀਂ ਤੁਲਸੀ ਦਾ ਵਿਆਹ ਪ੍ਰਾਚੀਨ ਸ਼ਿਵਾਲਾ ਮੰਦਰ ਪੁਰਾਣਾ ਬਾਜ਼ਾਰ ਸਾਹਨੇਵਾਲ ਵਿਖੇ ਪੂਰੇ ਰੀਤੀ ਰਿਵਾਜ਼ਾਂ ਅਨੁਸਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਅਸੀਂ ਤੁਲਸੀ ਦੀ ਪੂਜਾ ਲਗਾਤਾਰ ਕਰਦੇ ਆ ਰਹੇ ਹਾਂ ਪਰ ਅੱਜ ਅਸੀਂ ਇਹ ਸਭ ਕੁਝ ਦੇਖ ਕੇ ਹੈਰਾਨ ਰਹਿ ਗਏ ਜਦੋਂ ਮੇਰੀ ਪਤਨੀ ਜੋ ਕਿ ਘਰ ਵਿਚ ਰੱਖੀ ਗਈ ਤੁਲਸੀ ਦੀ ਪੂਜਾ ਕਰਨ ਉਪਰੰਤ ਤੁਲਸੀ ਨੂੰ ਜਲ ਅਰਪਣ ਕਰਨ ਲੱਗੀ ਤਾਂ ਤੁਲਸੀ ਦੇ ਦੋ ਪੱਤਿਆਂ 'ਤੇ 'ਓਮ' ਸ਼ਬਦ ਲਿਖਿਆ ਹੋਇਆ ਦਿਖਾਈ ਦਿੱਤਾ। 

PunjabKesari

ਇਸ ਦੌਰਾਨ ਉਨ੍ਹਾਂ ਵਲੋਂ ਤੁਰੰਤ ਇਸ ਬਾਰੇ ਪ੍ਰਾਚੀਨ ਸ਼ਿਵਾਲਾ ਮੰਦਰ ਦੇ ਪੁਜਾਰੀ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਜਦੋਂ ਸ਼ਿਵਾਲਾ ਮੰਦਰ ਦੇ ਪੁਜਾਰੀ ਨੇ ਉਨ੍ਹਾਂ ਦੇ ਘਰ ਆ ਕੇ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਏ ਅਤੇ ਦੇਖਦੇ ਹੀ ਦੇਖਦੇ ਸਾਡੇ ਘਰ ਤੁਲਸੀ ਦੇ ਪੱਤਿਆਂ 'ਤੇ 'ਓਮ' ਨੂੰ ਦੇਖਣ ਲਈ ਲੋਕਾਂ ਦਾ ਤਾਂਤਾਂ ਲੱਗਣਾ ਸ਼ੁਰੂ ਹੋ ਗਿਆ।


author

Gurminder Singh

Content Editor

Related News