ਪੰਜਾਬ ''ਚ ਚੋਣਾਂ ਨੂੰ ਲੈ ਕੇ ''ਧਰਮਸੋਤ'' ਦਾ ਭਾਜਪਾ ਆਗੂਆਂ ਨੂੰ ਕਰਾਰਾ ਜਵਾਬ, ਕਹੀ ਇਹ ਵੱਡੀ ਗੱਲ

01/18/2021 3:37:53 PM

ਨਾਭਾ (ਰਾਹੁਲ) : ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀਆਂ ਵਿਰੋਧੀ ਧਿਰਾਂ ਪੰਜਾਬ 'ਚ ਨਗਰ ਕੌਂਸਲ ਚੋਣਾਂ 'ਤੇ ਸਵਾਲ ਚੁੱਕ ਰਹੀਆਂ ਹਨ, ਉਹ ਚੋਣ ਕਮਿਸ਼ਨ ਨਾਲ ਗੱਲਬਾਤ ਕਰ ਲੈਣ। ਧਰਮਸੋਤ ਨੇ ਕਿਹਾ ਕਿ ਜੇਕਰ ਚੋਣ ਕਮਿਸ਼ਨ ਕਹੇਗਾ ਕਿ 14 ਫਰਵਰੀ ਨੂੰ ਹੀ ਗਿਣਤੀ ਕਰਵਾਉਣੀ ਹੈ ਤਾਂ ਅਸੀਂ 14 ਤਾਰੀਖ਼ ਨੂੰ ਹੀ ਗਿਣਤੀ ਕਰਵਾਉਣ ਲਈ ਤਿਆਰ ਹਾਂ।

ਇਹ ਵੀ ਪੜ੍ਹੋ : ਧਾਰਮਿਕ ਸਥਾਨ ਦੇ ਸੇਵਾਦਾਰਾਂ ਦਾ ਘਟੀਆ ਕਾਰਾ, ਡੰਡਿਆਂ ਨਾਲ ਕੁੱਟ-ਕੁੱਟ ਮਾਰਿਆ ਕੁੱਤਾ

ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਭਾਵੇਂ ਹਾਈਕੋਰਟ ਜਾਣ ਜਾਂ ਸੁਪਰੀਮ ਕੋਰਟ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਧਰਮਸੋਤ ਨੇ ਭਾਜਪਾ ਆਗੂਆਂ ਦੇ ਉਨ੍ਹਾਂ ਬਿਆਨਾਂ ਦਾ ਜਵਾਬ ਦਿੰਦਿਆਂ ਇਹ ਸ਼ਬਦ ਕਹੇ, ਜਿਨ੍ਹਾਂ 'ਚ ਭਾਜਪਾ ਆਗੂਆਂ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਕਿਸਾਨੀ ਅੰਦੋਲਨ ਦੌਰਾਨ ਜਾਣ-ਬੁੱਝ ਕੇ ਨਗਰ ਕੌਂਸਲ ਚੋਣਾਂ ਕਰਵਾ ਰਹੀ ਹੈ ਅਤੇ ਜੇਕਰ ਇਹ ਚੋਣਾਂ ਬਾਅਦ 'ਚ ਕਰਾਈਆਂ ਜਾਂਦੀਆਂ ਤਾਂ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ 'ਚ ਸ਼ਾਮਲ ਹੋਣੇ ਸਨ।

ਇਹ ਵੀ ਪੜ੍ਹੋ : ਹਫ਼ਤੇ 'ਚ ਸਿਰਫ 4 ਦਿਨ ਲੱਗੇਗਾ 'ਕੋਰੋਨਾ' ਦਾ ਟੀਕਾ, ਸਾਈਡ ਇਫੈਕਟ ਬਾਰੇ ਨਹੀਂ ਆਈ ਕੋਈ ਸ਼ਿਕਾਇਤ

ਧਰਮਸੋਤ ਨੇ ਭਾਜਪਾ ਆਗੂਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਲੋਕ ਦੱਸਣਗੇ ਕੀ ਵਿਕਾਸ ਕਿਸ ਨੇ ਕਰਵਾਇਆ ਹੈ। ਕਿਸਾਨਾਂ ਵੱਲੋਂ ਦਿੱਲੀ ਵਿਖੇ ਟਰੈਕਟਰ ਪਰੇਡ 'ਤੇ ਧਰਮਸੋਤ ਨੇ ਕਿਹਾ ਕਿ ਆਜ਼ਾਦ ਭਾਰਤ 'ਚ ਹਰ ਇਕ ਵਿਅਕਤੀ ਨੂੰ ਰੋਸ ਪ੍ਰਦਰਸ਼ਨ ਦਾ ਹੱਕ ਹੈ ਅਤੇ ਜੇਕਰ ਕਿਸਾਨ ਸ਼ਾਂਤੀਪੂਰਵਕ ਟਰੈਕਟਰ ਮਾਰਚ ਕੱਢਦੇ ਹਨ ਤਾਂ ਇਸ 'ਚ ਕੋਈ ਬੁਰਾਈ ਨਹੀਂ।

ਇਹ ਵੀ ਪੜ੍ਹੋ : ਦਿੱਲੀ ਅੰਦੋਲਨ ਦਰਮਿਆਨ ਆਈ ਬੁਰੀ ਖ਼ਬਰ, ਧਰਨੇ ਤੋਂ ਪਰਤੇ ਕਿਸਾਨ ਦੀ ਮੌਤ

ਬੀਤੇ ਦਿਨ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਅਕਾਲੀ ਦਲ ਪਾਰਟੀ ਵੱਲੋਂ ਬਾਹਰ ਦਾ ਰਸਤਾ ਦਿਖਾਉਣ 'ਤੇ ਧਰਮਸੋਤ ਨੇ ਕਿਹਾ ਕਿ ਇਨ੍ਹਾਂ ਵੱਲੋਂ ਜਾਣ-ਬੁੱਝ ਕੇ ਬਗਾਵਤ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News