ਕੈਪਟਨ ਦੇ ਮੰਤਰੀ ਦਾ ਵਿਵਾਦਿਤ ਬਿਆਨ : ਹੋਰ ਮੰਤਰੀਆਂ ਕਰਕੇ ਲਾਗੂ ਨਹੀਂ ਹੋ ਸਕੀ 85ਵੀਂ ਸੰਵਿਧਾਨਕ ਸੋਧ

10/14/2019 4:52:27 PM

ਜਲੰਧਰ (ਚੋਪੜਾ) : ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਵੱਡਾ ਵਿਵਾਦਿਤ ਬਿਆਨ ਦਿੰਦੇ ਹੋਏ ਪੰਜਾਬ 'ਚ 85ਵੀਂ ਸੰਵਿਧਾਨਕ ਸੋਧ ਦੇ ਲਾਗੂ ਨਾ ਹੋਣ ਨੂੰ ਲੈ ਕੇ ਪੰਜਾਬ ਕੈਬਨਿਟ 'ਚ ਸ਼ਾਮਲ ਮੰਤਰੀਆਂ ਨੂੰ ਹੀ ਕਟਹਿਰੇ 'ਚ ਖੜ੍ਹਾ ਕਰ ਦਿੱਤਾ। ਧਰਮਸੌਤ ਨੇ ਕਿਹਾ ਕਿ 2 ਸਾਲ ਪਹਿਲਾਂ ਇਸੇ ਸਥਾਨ 'ਤੇ ਆਯੋਜਿਤ ਪ੍ਰੋਗਰਾਮ 'ਚ ਉਨ੍ਹਾਂ ਦੀ ਮੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕੈਬਨਿਟ ਮੀਟਿੰਗ 'ਚ ਸੰਵਿਧਾਨ ਦੀ 85ਵੀਂ ਸੋਧ ਦਾ ਪ੍ਰਸਤਾਵ ਰੱਖਿਆ ਸੀ ਪਰ ਕੈਬਨਿਟ 'ਚ ਕੁਝ ਅਜਿਹੀਆਂ ਤਾਕਤਾਂ ਬੈਠੀਆਂ ਸਨ ਜੋ ਕਿ ਮੂੰਹ 'ਤੇ ਰਾਮ-ਰਾਮ ਅਤੇ ਬਗਲ 'ਚ ਛੁਰੀ ਲਈ ਬੈਠੀਆਂ ਸਨ।

ਧਰਮਸੌਤ ਨੇ ਕਿਸੇ ਦੇ ਨਾਂ ਲਏ ਬਿਨਾਂ ਕਿਹਾ ਕਿ ਜੋ ਲੋਕ ਚੋਣਾਂ ਦੌਰਾਨ ਕਹਿੰਦੇ ਹਨ ਕਿ ਦਲਿਤ ਸਮਾਜ ਦੇ ਸਮਰਥਨ ਦੇ ਬਿਨਾਂ ਉਹ ਜਿੱਤ ਨਹੀਂ ਸਕਦੇ ਅਤੇ ਸਾਡੇ ਮਾਈ-ਬਾਪ ਤੁਸੀਂ ਹੀ ਹੋ ਪਰ ਜਦ ਦਲਿਤਾਂ, ਗਰੀਬਾਂ ਦੀ ਗੱਲ ਆਉਂਦੀ ਹੈ ਤਾਂ ਉਹ ਲੋਕ ਮੂੰਹ ਮੋੜ ਲੈਂਦੇ ਹਨ।
ਧਰਮਸੌਤ ਨੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਕਿਹਾ ਕਿ ਉਹ ਸਾਂਝੇ ਤੌਰ 'ਤੇ 85ਵੀਂ ਸੰਵਿਧਾਨਕ ਸੋਧ ਦੇ ਮਾਮਲੇ ਨੂੰ ਮੁੜ ਮੁੱਖ ਮੰਤਰੀ ਦੇ ਸਾਹਮਣੇ ਰੱਖੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੀ ਇਕ ਅਜਿਹੇ ਨੇਤਾ ਹਨ, ਜੋ ਕਿ ਇਸ ਨੂੰ ਲਾਗੂ ਕਰਨ ਦੇ ਸਮਰਥ ਹਨ।

ਧਰਮਸੌਤ ਨੇ ਤਲਖ ਲਹਿਜੇ 'ਚ ਕਿਹਾ ਕਿ ਸਾਨੂੰ ਵਾਲਮੀਕਿ ਮਹਾਰਾਜ ਜੀ ਦੀ ਕਸਮ ਚੁੱਕਣੀ ਹੋਵੇਗੀ ਕਿ ਜੇ ਕੋਈ ਨੇਤਾ ਦਲਿਤ ਸਮਾਜ ਦੇ ਹਿੱਤਾਂ ਦੀ ਗੱਲ ਕਰਦਾ ਹੈ ਤਾਂ ਉਸ ਦੀ ਪਿੱਠ ਥਪਥਪਾਓ, ਨਾ ਕਿ ਉਸ ਦੀਆਂ ਲੱਤਾਂ ਖਿੱਚੋ। ਜੇ ਲੱਤਾਂ ਖਿੱਚਦੇ ਹੋ ਤਾਂ ਲੋਕ ਕਹਿੰਦੇ ਹਨ ਕਿ ਤੁਸੀਂ ਲੋਕ ਤਾਂ ਕਾਬਲ ਹੀ ਨਹੀਂ ਹੋ। ਧਰਮਸੌਤ ਨੇ ਕਿਹਾ ਕਿ ਦਲਿਤਾਂ ਨੂੰ 25 ਫੀਸਦੀ ਰਿਜ਼ਰਵੇਸ਼ਨ ਕਾਂਗਰਸ ਦੀ ਦੇਣ ਹੈ ਪਰ ਦੇਸ਼ ਦਾ ਪ੍ਰਧਾਨ ਮੰਤਰੀ ਇਕ ਬੋਲੀ ਤੇ ਜਾਤੀਵਾਦ ਦੀ ਗੱਲ ਕਰ ਕੇ ਹਿੰਦੋਸਤਾਨ ਨੂੰ ਡਰਾਉਣਾ ਚਾਹੁੰਦਾ ਹੈ, ਰਿਜ਼ਰਵੇਸ਼ਨ ਤੋੜਨ ਦੀ ਗੱਲ ਚੱਲ ਰਹੀ ਹੈ। ਜੇ ਅਸੀਂ ਹੁਣ ਵੀ ਇਕੱਠੇ ਨਾ ਹੋਏ ਅਤੇ ਇਕ-ਦੂਜੇ ਦੀਆਂ ਲੱਤਾਂ ਖਿੱਚਦੇ ਰਹੇ ਤਾਂ ਰਿਜ਼ਰਵੇਸ਼ਨ ਖਤਮ ਹੋ ਜਾਵੇਗੀ।

ਪ੍ਰੋਗਰਾਮ ਨੂੰ ਲੈ ਕੇ ਵਾਲਮੀਕਿ ਸਮਾਜ ਨੇ ਦਿਖਾਈ ਉਦਾਸੀਨਤਾ
ਪੰਜਾਬ ਸਰਕਾਰ ਵਲੋਂ ਆਯੋਜਿਤ ਸੂਬਾ ਪੱਧਰੀ ਪ੍ਰੋਗਰਾਮ ਨੂੰ ਲੈ ਕੇ ਵਾਲਮੀਕਿ ਸਮਾਜ ਨੇ ਉਦਾਸੀਨਤਾ ਦਿਖਾਈ। ਹਾਲ 'ਚ ਲੱਗੀਆਂ ਕੁਰਸੀਆਂ ਜਿੰਨੀ ਭੀੜ ਨਾ ਹੋਣ ਕਾਰਣ ਜ਼ਿਆਦਾਤਰ ਕੁਰਸੀਆਂ ਖਾਲੀ ਰਹੀਆਂ, ਜਿਸ ਕਾਰਨ ਮੰਚ 'ਤੇ ਬੈਠੇ ਦਲਿਤ ਨੇਤਾਵਾਂ ਦੇ ਚਿਹਰਿਆਂ ਦੀਆਂ ਹਵਾਈਆਂ ਉਡੀਆਂ ਹੋਈਆਂ ਸਨ।

PunjabKesari


Anuradha

Content Editor

Related News