ਤਕਨੀਕੀ ਖਰਾਬੀ ਕਾਰਨ ਫਗਵਾੜਾ ''ਚ ਰੁਕੀ ਸਦਾ-ਏ-ਸਰਹੱਦ

Saturday, Mar 09, 2019 - 12:44 PM (IST)

ਤਕਨੀਕੀ ਖਰਾਬੀ ਕਾਰਨ ਫਗਵਾੜਾ ''ਚ ਰੁਕੀ ਸਦਾ-ਏ-ਸਰਹੱਦ

ਫਗਵਾੜਾ (ਜਲੋਟਾ) : ਦਿੱਲੀ ਤੋਂ ਲਾਹੌਰ ਜਾਣ ਵਾਲੀ ਸਦਾ-ਏ-ਸਰਹੱਦ ਬਸ ਨੂੰ ਤਕਨੀਕੀ ਖਰਾਬੀ ਕਾਰਨ ਫਗਵਾੜਾ ਬਸ ਸਟੈਂਡ 'ਤੇ ਰੋਕਣਾ ਪਿਆ। ਦਿੱਲੀ-ਲਾਹੌਰ ਬਸ ਪਹਿਲਾਂ ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਜਾਮ 'ਚ ਫਸ ਗਈ ਸੀ, ਜਿਸ ਤੋਂ ਬਾਅਦ ਤਕਨੀਕੀ ਖਰਾਬੀ ਦੇ ਚੱਲਦੇ ਫਗਵਾੜੇ ਦੇ ਬਸ ਸਟੈਂਡ 'ਤੇ ਇਸ ਨੂੰ ਰੋਕਨਾ ਪਿਆ।
ਪਾਕਿਸਤਾਨ ਆਉਣ ਜਾਣ ਵਾਲੀ ਇਸ ਬਸ ਦੇ ਫਗਵਾੜਾ ਵਿਚ ਰੁਕਣ ਕਾਰਨ ਪੁਲਸ ਦੇ ਹੱਥ ਪੈਰ ਫੁੱਲ ਗਏ ਕਿਉਂਕਿ ਕੁਝ ਦਿਨ ਪਹਿਲਾਂ ਸ਼ਿਵ ਸੈਨਾ ਵਲੋਂ ਪੁਲਵਾਮਾ ਹਮਲੇ ਦੇ ਵਿਰੋਧ 'ਚ ਇਸ ਬਸ ਨੂੰ ਕਾਲੀਆਂ ਝੰਡੀਆਂ ਵਿਖਾ ਰੋਕਣ ਦੀ ਚਿਤਾਵਨੀ ਦਿੱਤੀ ਗਈ ਸੀ। ਇਸ ਦੇ ਚੱਲਦੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਸ ਨੂੰ ਠੀਕ ਕਰਵਾਉਣਾ ਸ਼ੁਰੂ ਕਰ ਦਿੱਤਾ।


author

Gurminder Singh

Content Editor

Related News