SAD ਨੇ CM ਮਾਨ ਤੋਂ ਲੰਪੀ ਚਮੜੀ ਰੋਗ ਕਾਰਨ ਮਰੇ ਪਸ਼ੂਆਂ ਦੇ ਮਾਲਕਾਂ ਲਈ ਮੁਆਵਜ਼ੇ ਦੀ ਕੀਤੀ ਮੰਗ

Friday, Aug 12, 2022 - 10:36 PM (IST)

SAD ਨੇ CM ਮਾਨ ਤੋਂ ਲੰਪੀ ਚਮੜੀ ਰੋਗ ਕਾਰਨ ਮਰੇ ਪਸ਼ੂਆਂ ਦੇ ਮਾਲਕਾਂ ਲਈ ਮੁਆਵਜ਼ੇ ਦੀ ਕੀਤੀ ਮੰਗ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਲੰਪੀ ਚਮੜੀ ਰੋਗ ਮਾਰਨ ਮਰੇ ਪਸ਼ੂਆਂ ਲਈ ਕਿਸਾਨਾਂ ਤੇ ਡੇਅਰੀ ਮਾਲਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ। ਇਸ ਦੌਰਾਨ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ’ਚ ਫੇਰੀ ਕਾਰਨ ਪੰਜਾਬ ਵਿਚ ਡੇਅਰੀ ਸੈਕਟਰ ਨੂੰ ਵੱਡੀ ਸੱਟ ਵੱਜੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ  ਕਿਸਾਨ ਵਿੰਗ ਦੇ ਕਾਰਜਕਾਰੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਜੁਲਾਈ ਦੇ ਅੱਧ ਵਿਚ ਹੀ ਕਿਸਾਨਾਂ ਤੇ ਡੇਅਰੀ ਮਾਲਕਾਂ ਦੇ ਪਸ਼ੂਆਂ ਨੂੰ ਲੰਪੀ ਬੀਮਾਰੀ ਨੇ ਘੇਰ ਲਿਆ ਸੀ ਪਰ ‘ਆਪ’ ਸਰਕਾਰ ਬੀਮਾਰੀ ਦੀ ਹੋਂਦ ਤੋਂ ਹੀ ਇਨਕਾਰੀ ਬਣੀ ਰਹੀ। ਉਨ੍ਹਾਂ ਕਿਹਾ ਕਿ ਇਹ ਤਾਂ ਖਬਰਾਂ ਛਪਣ ਤੇ ਚੈਨਲਾਂ ’ਤੇ ਚੱਲਣ ਤੋਂ ਬਾਅਦ ਹੀ ਸਰਕਾਰ ਗੂੜੀ ਨੀਂਦ ਵਿਚੋਂ ਜਾਗੀ ਤੇ ਹੁਣ ਡੈਮੇਜ ਕੰਟਰੋਲ ਵਿਚ ਲੱਗੀ ਹੈ ਪਰ ਹੁਣ ਬਹੁਤ ਦੇਰ ਹੋ ਗਈ ਹੈ। 25000 ਦੁਧਾਰੂ ਪਸ਼ੂ ਮਰ ਗਏ ਹਨ ਤੇ ਕਿਸਾਨਾਂ ਨੂੰ 70 ਹਜ਼ਾਰ ਤੋਂ 1.25 ਲੱਖ ਪ੍ਰਤੀ ਦੁਧਾਰੂ ਪਸ਼ੂ ਦਾ ਘਾਟਾ ਪਿਆ ਹੈ।

ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਦਾ ਭਾਜਪਾ ’ਤੇ ਨਿਸ਼ਾਨਾ, ਕਿਹਾ-ਹਰ ਭਾਰਤ ਵਾਸੀ ਦਾ ਹੈ ਤਿਰੰਗਾ

ਮਲੂਕਾ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਮੂੰਗੀ ਐੱਮ. ਐੱਸ. ਪੀ. ਨਾਲੋਂ ਘੱਟ ਰੇਟਾਂ ’ਤੇ ਵੇਚਣ ਤੇ ਹੜ੍ਹਾਂ ਕਾਰਨ ਘਾਟਾ ਪਿਆ ਤੇ ਹੁਣ ਇਸ ਬੀਮਾਰੀ ਨੇ ਪਸ਼ੂ ਪਾਲਣ ਸੈਕਟਰ ’ਚ ਤਬਾਹੀ ਲਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਐੱਮ. ਐੱਸ. ਪੀ. ਨਾਲੋਂ ਘੱਟ ਰੇਟ ’ਤੇ ਮੂੰਗੀ ਵੇਚਣ ਲਈ ਕਿਸਾਨਾਂ ਨੂੰ ਕੀਤੇ ਵਾਅਦੇ ਅਨੁਸਾਰ ਰਾਹਤ ਨਹੀਂ ਦੇ ਸਕੀ, ਫਿਰ ਇਹ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇ ਸਕੀ ਤੇ ਹੁਣ ਸਰਕਾਰ ਲੰਪੀ ਬੀਮਾਰੀ ਕਾਰਨ ਉਲਝੇ ਕਿਸਾਨਾਂ ਲਈ ਰਾਹਤ ਨਹੀਂ ਦੇ ਸਕੀ। ਮਲੂਕਾ ਨੇ ਕਿਹਾ ਕਿ ਸਰਕਾਰ ਨੂੰ ਹੁਣ ਬਿਨਾਂ ਹੋਰ ਦੇਰੀ ਦੇ 50 ਹਜ਼ਾਰ ਪ੍ਰਤੀ ਪਸ਼ੂ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਨਾਲ ਹੀ ਡੇਅਰੀ ਮਾਲਕਾਂ ਨੂੰ ਦਵਾਈਆਂ ਸਮੇਤ ਹੋਰ ਮਦਦ ਦੇਣੀ ਚਾਹੀਦੀ ਹੈ ਤਾਂ ਜੋ ਉਹ ਇਸ ਬੀਮਾਰੀ ਦੇ ਹੋਰ ਫੈਲਾਅ ਨੂੰ ਰੋਕ ਸਕਣ।

ਇਹ ਵੀ ਪੜ੍ਹੋ : CM ਮਾਨ ਵੱਲੋਂ ਕਿਸਾਨਾਂ ਦਾ ਇਕ ਹੋਰ ਵਾਅਦਾ ਪੂਰਾ, ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ


author

Manoj

Content Editor

Related News