ਪਰਿਵਾਰ ਸਣੇ ਸਚਿਨ ਹੋਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

Friday, Dec 21, 2018 - 09:21 PM (IST)

ਪਰਿਵਾਰ ਸਣੇ ਸਚਿਨ ਹੋਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ (ਏਜੰਸੀ)- ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਸ਼ੁੱਕਰਵਾਰ ਸ਼ਾਮ ਨੂੰ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ। ਆਪਣੀ ਪਤਨੀ ਅੰਜਲੀ ਤੇਂਦੁਲਕਰ ਨਾਲ ਜਦੋਂ ਸਚਿਨ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਵਿਚ ਪਹੁੰਚੇ ਤਾਂ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਲੋਕ ਹਵਾਈ ਅੱਡੇ ਦੇ ਟਰਮੀਨਲ ਵਿਚ ਉਮੜ ਪਏ। ਉਥੇ ਤਾਇਨਾਤ ਸੀ.ਆਈ.ਐਸ.ਐਫ. ਦੇ ਜਵਾਨਾਂ ਨੇ ਸਚਿਨ ਅਤੇ ਉਨ੍ਹਾਂ ਦੀ ਪਤਨੀ ਨੂੰ ਸੁਰੱਖਿਆ ਘੇਰੇ ਵਿਚ ਲਿਆ।

PunjabKesari

ਟਰਮੀਨਲ ਵਿਚ ਖੜੇ ਲੋਕਾਂ ਨੇ ਸਚਿਨ ਦੇ ਨਾਲ ਸੈਲਫੀ ਲੈਣ ਦੀ ਹੋੜ੍ਹ ਲੱਗੀ ਹੋਈ ਸੀ। ਹਵਾਈ ਅੱਡੇ ਦੇ ਬਾਹਰ ਇਕੱਠੇ ਮੀਡੀਆ ਨਾਲ ਵੀ ਸਚਿਨ ਨੇ ਗੱਲਬਾਤ ਨਹੀਂ ਕੀਤੀ। ਸਖਤ ਸੁਰੱਖਿਆ ਦਰਮਿਆਨ ਉਹ ਕਾਲੇ ਰੰਗ ਦੀ ਮਰਸਡੀਜ਼ ਵਿਚ ਉਥੋਂ ਰਵਾਨਾ ਹੋ ਗਏ। ਸੂਤਰਾਂ ਮੁਤਾਬਕ ਸਚਿਨ ਅੰਮ੍ਰਿਤਸਰ ਵਿਚ ਆਪਣੇ ਦੋਸਤ ਦੇ ਵਿਆਹ ਵਿਚ ਸ਼ਾਮਲ ਹੋਣ ਆਏ ਹਨ। ਸਚਿਨ ਤਾਜ ਹੋਟਲ ਵਿਚ ਰੁਕੇ ਹਨ ਜਿਥੇ ਪੁਲਸ ਨੇ ਸਖਤ ਸੁਰੱਖਿਆ ਕਰ ਦਿੱਤੀ ਹੈ। ਇਸ ਦੌਰਾਨ ਸਚਿਨ ਤੇਂਦੁਲਕਰ ਪਤਨੀ ਨਾਲ  ਸ੍ਰੀ ਹਰਿਮੰਦਰ ਸਾਹਿਬ ਵੀ ਪਹੁੰਚੇ। ਇਥੇ ਉਨ੍ਹਾਂ ਨੇ ਅਰਦਾਸ ਕੀਤੀ। 


author

Sunny Mehra

Content Editor

Related News