ਐੈੱਸ. ਬੀ. ਆਈ. ਦਾ ਏ. ਟੀ. ਐੈੱਮ. ਤੋਡ਼ਨ ਦਾ ਮਾਮਲਾ ਨਿਕਲਿਆ ਸਾਜ਼ਿਸ਼, ਕੈਸ਼ ਲੋਡਰ ਹੀ ਸਨ ਲੁਟੇਰੇ, 5 ਗ੍ਰਿਫਤਾਰ

Saturday, Mar 23, 2019 - 12:09 AM (IST)

ਐੈੱਸ. ਬੀ. ਆਈ. ਦਾ ਏ. ਟੀ. ਐੈੱਮ. ਤੋਡ਼ਨ ਦਾ ਮਾਮਲਾ ਨਿਕਲਿਆ ਸਾਜ਼ਿਸ਼, ਕੈਸ਼ ਲੋਡਰ ਹੀ ਸਨ ਲੁਟੇਰੇ, 5 ਗ੍ਰਿਫਤਾਰ

ਪਟਿਆਲਾ, (ਬਲਜਿੰਦਰ)- 5 ਦਿਨ ਪਹਿਲਾਂ ਸ਼ਹਿਰ ਦੀ ਪੁਰਾਣੀ ਪੁਲਸ ਲਾਈਨ ਸਕੂਲ  ਦੇ ਬਾਹਰ ਲੱਗੇ ਐੈੱਸ. ਬੀ. ਆਈ. ਬੈਂਕ ਦੇ ਏ. ਟੀ. ਐੈੱਮ. ਤੋਡ਼ ਕੇ 36 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਜ਼ਿਸ਼ ਨਿਕਲੀ। ਪੁਲਸ ਵੱਲੋਂ ਕੀਤੀ ਜਾਂਚ ਵਿਚ ਪਤਾ ਲੱਗਾ ਕਿ ਲੁਟੇਰੇ ਕੋਈ ਹੋਰ ਨਹੀਂ, ਸਗੋਂ  ਬੈਂਕਾਂ ਵਿਚ ਕੈਸ਼ ਲੋਡ ਕਰਨ ਵਾਲੇ ਕੈਸ਼ ਮੈਨੇਜਮੈਂਟ ਸਿਸਟਮ ਮੁੰਬਈ (ਸੀ. ਐੈੱਮ. ਐੈੱਸ.) ਅਤੇ ਫਾਇਨਾਂਸ਼ੀਅਲ ਸਾਫਟਵੇਅਰ ਐਂਡ ਸਰਵਿਸ ਲਿਮਟਿਡ ਚੇਨਈ ਦੇ ਕੈਸ਼ ਲੋਡਰ ਹੀ ਨਿਕਲੇ। ਇਸ ਮਾਮਲੇ ਵਿਚ ਪੁਲਸ ਨੇ 3 ਮੌਜੂਦਾ ਕੈਸ਼ ਲੋਡਰਾਂ, 1 ਕੰਪਨੀ ਦੇ ਕੱਢੇ ਕੈਸ਼ ਲੋਡਰ ਅਤੇ ਇਕ ਕੈਸ਼ ਵੈਨ ਦੇ ਡਰਾਈਵਰ ਨੂੰ ਗ੍ਰਿਫਤਾਰ ਹੈ।
ਜਾਣਕਾਰੀ ਦਿੰਦਿਆਂ ਐੈੱਸ. ਐੈੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਵਿਚ ਦੀਪਕ ਰਾਏ ਉਰਫ ਦੀਪਕ ਵਾਸੀ ਈ. ਡਬਲਯੂ. ਐੈੱਸ. ਕੁਆਰਟਰ ਐੈੱਸ. ਐੈੱਸ. ਟੀ. ਨਗਰ ਪਟਿਆਲਾ, ਰਾਜਿੰਦਰ ਸਿੰਘ ਬੰਟੀ ਵਾਸੀ ਅਰੋਡ਼ਿਆਂ ਵਾਲਾ ਮੁਹੱਲਾ ਪਟਿਆਲਾ, ਧਰਮਪਾਲ ਉਰਫ ਧਰਮਾ ਅਤੇ ਦੀਪਕ ਤਿਵਾਡ਼ੀ ਦੋਵੇਂ ਵਾਸੀ ਮਥੁਰਾ ਕਾਲੋਨੀ ਅਤੇ ਬਲਵਿੰਦਰ ਸਿੰਘ ਉਰਫ ਮੋਨੂੰ ਵਾਸੀ ਧੀਰੂ ਨਗਰ ਪਟਿਆਲਾ ਸ਼ਾਮਲ ਹਨ। ਪੰਜਾਂ ਨੂੰ ਡਕਾਲਾ ਚੁੰਗੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ ਏ. ਟੀ. ਐੈੱਮ. ਮਸ਼ੀਨ ਕੱਟਣ ਵਾਲੇ ਔਜ਼ਾਰ, 5.50 ਲੱਖ ਰੁਪਏ ਨਕਦ, 3 ਕਾਰਾਂ, 3 ਮੋਟਰਸਾਈਕਲ, 2 ਸਕੂਟਰੀਆਂ ਅਤੇ ਕੈਸ਼ ਵੈਨ ਬਰਾਮਦ ਕੀਤੀ ਗਈ। ਇਨ੍ਹਾਂ ’ਚੋਂ ਦੀਪਕ ਤਿਵਾਡ਼ੀ ਡੇਢ ਸਾਲ ਪਹਿਲਾਂ ਕੈਸ਼ ਘਟਣ ਕਾਰਨ ਨੌਕਰੀ ਤੋਂ ਕੱਢਿਆ ਜਾ ਚੁੱਕਾ ਹੈ। 
ਐੈੱਸ. ਐੈੱਸ. ਪੀ. ਨੇ ਦੱਸਿਆ ਕਿ  ਏ. ਟੀ. ਐੈੱਮ. ਤੋਡ਼ਨ ਤੋਂ ਬਾਅਦ ਇਸ ਦੀ ਜਾਂਚ ਲਈ ਐੈੱਸ. ਪੀ. ਸਿਟੀ ਹਰਮਨ ਹਾਂਸ, ਐੈੱਸ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਡੀ. ਐੈੱਸ. ਪੀ. ਯੋਗੇਸ਼ ਸ਼ਰਮਾ, ਡੀ. ਐੈੱਸ. ਪੀ. ਕ੍ਰਿਸ਼ਨ ਕੁਮਾਰ ਪੈਂਥੇ, ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐੈੱਸ. ਆਈ. ਸਾਹਬ ਸਿੰਘ ਦੀ ਜਾਂਚ ਟੀਮ ਬਣਾਈ ਗਈ। ਜਾਂਚ ਟੀਮ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ। ਸੂਚਨਾ ਦੇ ਅਾਧਾਰ ’ਤੇ ਕੈਸ਼ ਲੋਡਰਾਂ ’ਤੇ ਸ਼ੱਕ ਦੀ ਸੂਈ ਘੁੰਮੀ। ਬਾਅਦ ਵਿਚ ਪਤੀ ਲੱਗਾ ਕਿ ਉਕਤ ਵਿਅਕਤੀ ਹੀ ਸਹੀ ਅਰਥਾਂ ਵਿਚ ਲੁਟੇਰੇ ਹਨ। 
 ਕਿਵੇਂ ਕਰਦੇ ਸਨ  ਹੇਰਾਫੇਰੀ?
 ਏ. ਟੀ. ਐੈੱਮ. ਵਿਚ ਕੈਸ਼ ਲੋਡ ਕਰਨ ਦਾ ਕੰਮ ਇਨ੍ਹਾਂ ਕੈਸ਼ ਲੋਡਰਾਂ ਵੱਲੋਂ ਕੀਤਾ ਜਾਂਦਾ ਸੀ। ਇਹੀ ਕੈਸ਼ ਪਾਉਂਦੇ  ਤੇ ਫਿੱਗਰ ਫੀਡ ਕਰਦੇ ਸਨ। ਸਿੱਧਾ ਚੈਸਟ ਤੋਂ ਪੈਸੇ ਲੈ ਕੇ ਏ. ਟੀ. ਐੈੱਜ਼ ਵਿਚ ਪਾ ਦਿੰਦੇ। ਫਿੱਗਰ ਜ਼ਿਆਦਾ ਭਰ ਕੇ ਕੈਸ਼ ਘੱਟ ਪਾਉਂਦੇ ਸਨ। ਬਕਾਇਆ ਕੈਸ਼ ਖੁਦ ਵਰਤ ਲੈਂਦੇ ਸਨ। ਪਾਸਵਰਡ ਅਤੇ ਮਸ਼ੀਨ ਖੋਲ੍ਹਣ ਤੋਂ ਲੈ ਕੇ ਬੰਦ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ ਦੀ ਹੁੰਦੀ ਸੀ। ਇਸ ਲਈ ਫਿਜ਼ੀਕਲ ਵੈਰੀਫਿਕੇਸ਼ਨ ਵੀ ਇਹੀ ਕਰਵਾਉਂਦੇ ਸਨ। ਫਿਜ਼ੀਕਲ ਵੈਰੀਫਿਕੇਸ਼ਨ ਸਮੇਂ ਬਾਕੀ ਏ. ਟੀ. ਐੈੱਜ਼ ਤੋਂ ਕੈਸ਼ ਲੈ ਕੇ ਵੈਰੀਫਿਕੇਸ਼ਨ ਵਾਲੇ ਏ. ਟੀ. ਐੈੱਮਜ਼ ਵਿਚ ਪਾ ਦਿੰਦੇ ਸਨ। ਸਾਰਾ ਸਿਸਟਮ ਇਨ੍ਹਾਂ ਕੋਲ ਹੋਣ ਕਾਰਨ ਇਹ ਆਪਣੀ ਮਰਜ਼ੀ ਨਾਲ ਉਨ੍ਹਾਂ ਏ. ਟੀ. ਐੈੱਜ਼ ਦੀ ਵੈਰੀਫਿਕੇਸ਼ਨ ਕਰਵਾਉਂਦੇ ਸਨ, ਜਿਨ੍ਹਾਂ ਦਾ ਕੈਸ਼ ਪੂਰਾ ਹੁੰਦਾ ਸੀ। 
 ਕਿਵੇਂ ਵਾਪਰੀ ਸਾਰੀ ਵਾਰਦਾਤ?
 ਐੈੱਸ. ਐੈੱਸ. ਪੀ. ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਏ. ਟੀ. ਐੈੱਮਜ਼ ’ਚ ਨਕਦੀ ਪਾਉਣ ਵਾਲੀ ਸੀ. ਐੈੱਮ. ਐੈੱਸ. ਤੇ ਐੈੱਫ਼. ਐੈੱਸ. ਐੈੱਸ. ਕੰਪਨੀ ’ਚ ਬਤੌਰ ਕੈਸ਼ ਲੋਡਰ ਤੇ ਡਰਾਈਵਰ ਵਜੋਂ ਕੰਮ ਕਰਦੇ ਸਨ। ਇਨ੍ਹਾਂ ਵੱਲੋਂ ਕਈ ਸਾਲ ਪਹਿਲਾਂ ਏ. ਟੀ. ਐੈੱਮ. ਕੈਸ਼ ਦੀ ਹੇਰਾਫੇਰੀ ਦਾ ਕੰਮ ਸ਼ੁਰੂ ਕੀਤਾ ਗਿਅਾ। ਨੋਟਬੰਦੀ ਸਮੇਂ ਤੱਕ ਇਹ ਵਿਅਕਤੀ 18-19 ਲੱਖ ਕੈਸ਼ ਗਾਇਬ ਕਰ ਚੁੱਕੇ ਸਨ। ਉਦੋਂ ਇਨ੍ਹਾਂ ਵੱਲੋਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਕੈਸ਼ ਲੈ ਕੇ ਪੂਰਾ ਕਰ ਦਿੱਤਾ ਗਿਆ ਸੀ। ਬਾਅਦ ਵਿਚ ਜਦੋਂ ਨਵਾਂ ਕੈਸ਼ ਏ. ਟੀ. ਐੱਮ. ਵਿਚ ਆਇਆ ਤਾਂ ਇਨ੍ਹਾਂ ਵੱਲੋਂ ਫਿਰ ਤੋਂ ਕੈਸ਼ ਵਿਚ ਹੇਰਾਫੇਰੀ ਕਰ ਕੇ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਫਿਰ ਤੋਂ ਇਨ੍ਹਾਂ  ਕੈਸ਼ ਹੇਰਾਫੇਰੀ ਦਾ ਕੰਮ ਸ਼ੁਰੂ ਕਰ ਦਿੱਤਾ।  ਹੁਣ ਇਨ੍ਹਾਂ 36 ਲੱਖ ਰੁਪਏ ਲੁੱਟ ਕੇ ਕੈਸ਼ ਮਸ਼ੀਨ ਨੂੰ ਟੁੱਟਿਆ ਦਿਖਾ ਕੇ ਕੈਸ਼ ਚੋਰੀ ਕਰਨ ਦਾ ਡਰਾਮਾ ਰਚਿਆ। ਇਸ ਲਈ ਵੱਧ ਕੈਸ਼ ਲਿਮਿਟ ਵਾਲੇ ਏ. ਟੀ. ਐੈੱਮ. ਦੀ ਲੋਡ਼ ਸੀ। Îਤੋਡ਼ੇ ਏ. ਟੀ. ਐੈੱਮ. ਦੀ ਲਿਮਿਟ 36 ਲੱਖ ਸੀ। ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਪਿਛਲੇ ਕਈ ਦਿਨਾਂ ਤੋਂ ਏ. ਟੀ. ਐੈੱਮ.  ਨੂੰ ਤੋਡ਼ ਕੇ ਐੈੱਮ. ਸੀਲ ਨਾਲ ਜੋਡ਼ ਜਾਂਦੇ ਸਨ। 
16 ਮਾਰਚ ਨੂੰ ਇਨ੍ਹਾਂ ਵੱਲੋਂ 27 ਲੱਖ ਰੁਪਏ ਦੀ ਐਂਟਰੀ ਦਿਖਾ ਦਿੱਤੀ ਗਈ। ਖੁਦ ਰਾਤ ਨੂੰ ਮੂੰਹ ਬੰਨ੍ਹ ਕੇ ਸੀ. ਸੀ. ਟੀ. ਕੈਮਰਿਆਂ ’ਤੇ ਸਪਰੇਅ ਮਾਰ ਕੇ ਪਹਿਲਾਂ ਟੁਕਡ਼ੇ ਕੀਤੇ। ਏ. ਟੀ. ਐੈੱਮ. ਤੋਡ਼ ਕੇ ਉਸ ਦੀਆਂ ਟਰੇਆਂ ਬਾਹਰ ਕੱਢੀਆਂ ਅਤੇ ਚਲੇ ਗਏ। ਅਗਲੇ ਦਿਨ ਜਾਣ-ਬੁੱਝ ਕੇ ਦੇਰੀ ਨਾਲ ਆਪਣੇ ਸੀਨੀਅਰਾਂ ਨੂੰ ਸੂਚਨਾ ਦਿੱਤੀ ਤਾਂ ਕਿ ਜਾਂਚ ਦੇਰੀ  ਨਾਲ ਸ਼ੁਰੂ ਹੋ ਸਕੇ। ਉਨ੍ਹਾਂ ਦੱਸਿਆ ਇਸ ਵਿਚ ਬੈਂਕ ਦੀਆਂ ਕਾਫੀ ਖਾਮੀਆਂ ਪਾਈਆਂ ਗਈਅਾਂ। ਇਸ ਬਾਰੇ ਡੀ. ਜੀ. ਪੀ. ਪੰਜਾਬ ਦੇ ਜ਼ਰੀਏ ਸਾਰੇ ਬੈਂਕਾਂ  ਨੂੰ   ਚੌਕਸ ਕੀਤਾ ਜਾਵੇਗਾ। 
ਇਸ ਮੌਕੇ ਐੈੱਸ. ਪੀ. ਸਿਟੀ ਹਰਮਨ ਹਾਂਸ, ਐੈੱਸ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਡੀ. ਐੈੱਸ. ਪੀ. ਯੋਗੇਸ਼ ਸ਼ਰਮਾ, ਡੀ. ਐੈੱਸ. ਪੀ. ਕ੍ਰਿਸ਼ਨ ਕੁਮਾਰ ਪੈਂਥੇ, ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐੈੱਸ. ਆਈ. ਸਾਹਬ ਸਿੰਘ ਵੀ ਹਾਜ਼ਰ ਸਨ। 


author

Bharat Thapa

Content Editor

Related News