ਐੱਸ. ਸੀ. ਐੱਸ. ਟੀ. ਐਕਟ ਨੂੰ ਕਮਜ਼ੋਰ ਕਰਨ ਦੇ ਵਿਰੋਧ ’ਚ ਰੋਸ ਮਾਰਚ

Thursday, Aug 02, 2018 - 01:38 AM (IST)

ਐੱਸ. ਸੀ. ਐੱਸ. ਟੀ. ਐਕਟ ਨੂੰ ਕਮਜ਼ੋਰ ਕਰਨ ਦੇ ਵਿਰੋਧ ’ਚ ਰੋਸ ਮਾਰਚ

ਹੁਸ਼ਿਆਰਪੁਰ, (ਘੁੰਮਣ)- ਐੱਸ. ਸੀ. ਐੱਸ. ਟੀ. ਐਕਟ ਨੂੰ ਕਮਜ਼ੋਰ ਕਰਕੇ ਦਲਿਤ ਸਮਾਜ ਨੂੰ 100 ਸਾਲ ਪਿੱਛੇ ਧੱਕਿਆ ਜਾ ਰਿਹਾ ਹੈ। ਇਸ ਨਾਲ ਦਲਿਤ ਵਰਗ 100 ਸਾਲ ਪਹਿਲਾਂ ਵਰਗਾ ਨਰਕਮਈ ਜੀਵਨ ਬਤੀਤ ਕਰਨ ਲਈ ਮਜਬੂਰ ਹੋਵੇਗਾ। ਇਹ ਵਿਚਾਰ ਸਰਵ ਯਥਾਰਥ ਕਬੀਰਪੰਥੀ ਸਮੁਦਾਇ ਨਾਲ ਸਬੰਧਤ ਸੈਂਕਡ਼ੇ ਪੈਰੋਕਾਰਾਂ ਨੇ ਅੱਜ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਰੋਸ ਮਾਰਚ ਕਰਨ ਉਪਰੰਤ ਪ੍ਰਗਟ ਕੀਤੇ। ਇਸ ਮੌਕੇ ਅਜਮੇਰ ਸਿੰਘ, ਮੋਹਣ ਸਿੰਘ, ਭਗਤ ਸਿੰਘ, ਕਰਣਜੀਤ ਸਿੰਘ ਤੇ ਰਣਜੀਤ ਸਿੰਘ ਆਦਿ ਨੇ ਕਿਹਾ ਕਿ ਦੇਸ਼ ਵਿਚ ਐੱਸ. ਸੀ. ਐੱਸ. ਟੀ. ਐਕਟ ਦਲਿਤ ਸਮਾਜ ਦੀ ਰੱਖਿਆ ਲਈ ਬਣਾਇਆ ਗਿਆ ਸੀ। ਪ੍ਰੰਤੂ ਹਾਈ ਕੋਰਟ ਵੱਲੋਂ ਸਵਰਨ ਜਾਤੀ ਦੇ ਹਿੱਤ ’ਚ ਇਸਨੂੰ ਕਮਜ਼ੋਰ ਕੀਤਾ ਗਿਆ ਹੈ। 
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸੰਸਦ ’ਚ ਬਿੱਲ ਪਾਸ ਕਰਕੇ ਇਸ ਐਕਟ ਨੂੰ ਪਹਿਲਾਂ ਦੀ ਤਰ੍ਹਾਂ ਬਹਾਲ ਕੀਤਾ ਜਾਵੇ ਤਾਂ ਜੋ ਦਲਿਤਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ। ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਦਲਿਤ ਸਮਾਜ ਵੱਲੋਂ ਸੰਵਿਧਾਨਿਕ ਤਰੀਕੇ ਨਾਲ ਜੋ ਸੰਘਰਸ਼ ਕੀਤਾ ਜਾਵੇਗਾ, ਉਸਦਾ ਸਰਵ ਯਥਾਰਥ ਕਬੀਰਪੰਥੀ ਸਮਾਜ ਵੱਲੋਂ ਪੂਰਨ ਸਮਰਥਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ  ’ਚ 90 ਲੱਖ ਸਰਵ ਯਥਾਰਥ ਕਬੀਰਪੰਥੀ ਸੰਤ ਰਾਮਪਾਲ ਜੀ ਦੇ ਪੈਰੋਕਾਰ ਹਨ, ਜਿਨ੍ਹਾਂ ਵਿਚੋਂ 69 ਪ੍ਰਤੀਸ਼ਤ ਪੱਛਡ਼ੇ ਤੇ ਦਲਿਤ ਵਰਗ ਨਾਲ ਸਬੰਧਤ ਹਨ। 
ਜ਼ਿਲਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ : ਇਸ ਮੌਕੇ ਸਹਾਇਕ ਕਮਿਸ਼ਨਰ ਰਣਦੀਪ ਸਿੰਘ ਹੀਰ ਨੂੰ ਪ੍ਰਧਾਨ ਮੰਤਰੀ ਦੇ ਨਾਂ ’ਤੇ ਇਕ ਮੰਗ ਪੱਤਰ ਵੀ ਭੇਟ ਕੀਤਾ ਗਿਆ।
 


Related News