ਦਿਹਾਤੀ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, 60 ਹਜ਼ਾਰ ਮਿਲੀਲੀਟਰ ਲਾਹਣ ਬਰਾਮਦ
Friday, Apr 10, 2020 - 03:48 PM (IST)
ਜਲੰਧਰ (ਵਿਕਰਮ) - ਜਲੰਧਰ ਦਿਹਾਤੀ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਸ਼ਾਹਕੋਟ ਨੇੜੇ ਦਰਿਆ ਦੇ ਕੰਢੇ ਤੋਂ 60 ਹਜ਼ਾਰ ਮਿਲੀਲੀਟਰ ਲਾਹਣ ਬਰਾਮਦ ਕੀਤੀ ਹੈ, ਜਿਸ ਤੋਂ ਨਾਜਾਇਜ਼ ਸ਼ਰਾਬ ਬਣਾਈ ਜਾਣੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ.ਜਲੰਧਰ (ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਸ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਜ਼ਿਲੇ ਵਿਚ ਕਰਫ਼ਿਊ ਦੌਰਾਨ ਕੁਝ ਸਮੱਗਲਰ ਸ਼ਾਹਕੋਟ ਨੇੜੇ ਦਰਿਆ ਸਤਲੁਜ ਦੇ ਕੰਢੇ 'ਤੇ ਨਾਜਾਇਜ਼ ਸ਼ਰਾਬ ਬਣਾਉਣ ਲਈ ਸਰਗਰਮ ਹਨ। ਇਸ ਸੂਚਨਾ ਦੇ ਆਧਾਰ ’ਤੇ ਡੀ.ਐੱਸ.ਪੀ.ਪਿਆਰਾ ਸਿੰਘ ਅਤੇ ਐੱਸ.ਐੱਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਦਰਿਆ ਸਤਲੁਜ ਦੇ ਕੰਢੇ 'ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪਿੰਡ ਬਾਊਪੁਰ ਨੇੜੇ ਪੁਲਸ ਪਾਰਟੀ ਨੇ ਜਦੋਂ ਐਕਸਾਈਜ ਇੰਸਪੈਕਟਰ ਸਮੇਤ ਤਲਾਸ਼ੀ ਲਈ ਤਾਂ ਤਰਪਾਲਾਂ ਵਿਚ ਸਟੋਰ ਕੀਤੀ 60 ਹਜ਼ਾਰ ਮਿਲੀਲੀਟਰ ਲਾਹਣ ਬਰਾਮਦ ਹੋਈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੇ ਕਹਿਰ ਦਾ ਅਸਰ ਮਰਦਾਂ 'ਤੇ ਕਿਉਂ ਹੈ ਜ਼ਿਆਦਾ ? (ਵੀਡੀਓ)
ਪੜ੍ਹੋ ਇਹ ਵੀ ਖਬਰ - ਵੱਡੀ ਲਾਪ੍ਰਵਾਹੀ : ਭਗਤਾਂਵਾਲਾ ਅਨਾਜ ਮੰਡੀ ’ਚ ਤਿਆਰ ਰਿਹਾ ਹੈ ‘ਕੋਰੋਨਾ ਬੰਬ’
ਐੱਸ.ਐੱਸ.ਪੀ.ਨੇ ਦੱਸਿਆ ਕਿ ਇਸ ਲਾਹਣ ਨੂੰ ਆਲੇ-ਦੁਆਲੇ ਦੇ ਖੇਤਰਾਂ ਵਿਚ ਨਾਜਾਇਜ਼ ਸ਼ਰਾਬ ਬਣਾ ਕੇ ਵੇਚਿਆ ਜਾਣਾ ਸੀ।ਪੁਲਸ ਨੇ ਲਾਹਣ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਐਕਟ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਸ਼ਾਹਕੋਟ ਵਿਖੇ ਧਾਰਾ 61-1-14 ਤਹਿਤ ਐੱਫ.ਆਈ.ਆਰ.ਦਰਜ ਕੀਤੀ ਗਈ ਹੈ। ਸ੍ਰੀ ਮਾਹਲ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਸ ਵਲੋਂ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵੀ ਮੁਹਿੰਮ ਚਲਾਈ ਜਾ ਰਹੀ ਹੈ, ਜਿਨ੍ਹਾਂ ਦੇ ਫੜੇ ਜਾਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਪਹਿਲਾਂ ਹੀ ਆਪਣੇ ਖੇਤਰਾਂ ਵਿਚ ਮੁਸ਼ਤੈਦੀ ਨਾਲ ਨਜ਼ਰਸਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬੱਚਣ ਲਈ ਆਪਣੇ ਘਰਾਂ ਵਿਚ ਰਹਿਣ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨ।
ਪੜ੍ਹੋ ਇਹ ਵੀ ਖਬਰ - ਸਿੱਧੂ ਕੋਰੋਨਾ ਤੋਂ ਬਚਣ ਲਈ ਹਸਪਤਾਲ ਦੇ ਸਟਾਫ ਨੂੰ ਦੇਣ ਆਏ ਮਾਸਕ, ਆਪ ਨਹੀਂ ਪਾਇਆ
ਪੜ੍ਹੋ ਇਹ ਵੀ ਖਬਰ - ਲਾਕਡਾਊਨ ਦੌਰਾਨ ਮੱਖੂ ਦੇ ਪਿੰਡ ਖਡੂਰ ਦੀ ਗਲੀ ’ਚ ਮਿਲੇ ਪਾਕਿਸਤਾਨੀ ਦਸਤਾਨੇ