ਗੈਂਗਸਟਰ ਪਵਿੱਤਰ ਸਿੰਘ ਦਾ ਖ਼ਾਸ ਗੁਰਗਾ ਅਸਲੇ ਸਣੇ ਰੂਪਨਗਰ ਪੁਲਸ ਵੱਲੋਂ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

Saturday, Dec 03, 2022 - 02:32 PM (IST)

ਗੈਂਗਸਟਰ ਪਵਿੱਤਰ ਸਿੰਘ ਦਾ ਖ਼ਾਸ ਗੁਰਗਾ ਅਸਲੇ ਸਣੇ ਰੂਪਨਗਰ ਪੁਲਸ ਵੱਲੋਂ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

ਰੋਪੜ (ਗੁਰਮੀਤ)- ਰੋਪੜ ਪੁਲਸ ਵੱਲੋਂ ਗੈਗਸਟਰ ਪਵਿੱਤਰ ਸਿੰਘ ਦੇ ਇਕ ਖ਼ਾਸ ਗੁਰਗੇ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਗੁਰਗੇ ਕੋਲੋਂ ਇਕ ਇੰਪੋਰਟਡ ਪਿਸਤੌਲ ਤੋਂ ਇਲਾਵਾ 3 ਪਿਸਤੌਲਾਂ 32 ਬੋਰ ਅਤੇ 34 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਆਈ. ਐੱਸ. ਆਈ. ਜੰਮੂ-ਕਸ਼ਮੀਰ ਤੋਂ ਬਾਅਦ ਪੰਜਾਬ ਨੂੰ ਬਣਾ ਰਿਹਾ ਆਪਣਾ ਟਾਰਗੇਟ: ਮਨਿੰਦਰਜੀਤ ਸਿੰਘ ਬਿੱਟਾ

ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਮਨਵਿੰਦਰਬੀਰ ਸਿੰਘ ਪੀ. ਪੀ. ਐੱਸ, ਕਪਤਾਨ ਪੁਲਸ (ਡਿਟੈਕਟਿਵ) ਅਤੇ ਤਲਵਿੰਦਰ ਸਿੰਘ ਗਿੱਲ, ਪੀ. ਪੀ. ਐੱਸ, ਉੱਪ ਕਪਤਾਨ ਪੁਲਸ (ਡਿਟੈਕਟਿਵ) ਰੂਪਨਗਰ ਦੀ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ. ਆਈ. ਏ. ਰੂਪਨਗਰ ਦੀ ਟੀਮ ਨੇ ਭਗੌੜੇ ਗੈਂਗਸਟਰ ਪਵਿੱਤਰ ਸਿੰਘ ਵਾਸੀ ਪਿੰਡ ਚੌੜਾ ਜ਼ਿਲ੍ਹਾ ਗੁਰਦਾਸਪੁਰ, ਹਾਲ ਵਾਸੀ ਕੈਲੇਫੋਰਨੀਆ (U.S.A), ਦੇ ਸਾਥੀ ਭਾਰਤ ਭੂਸ਼ਨ ਉਰਫ਼ ਪੰਮੀ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 6 ਮੰਡੀ ਅਹਿਮਦਗੜ੍ਹ ਥਾਣਾ ਸਿਟੀ ਆਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਨੂੰ 03 ਪਿਸਤੌਲ .32 ਬੋਰ 01 ਇੰਪੋਰਟਡ ਪਿਸਤੌਲ (COLT GOVERNMENT 1911 A1, cal 9 mm PAK) ਸਮੇਤ 34 ਕਾਰਤੂਸਾਂ ਜ਼ਿੰਦਾ ਦੇ ਗ੍ਰਿਫ਼ਤਾਰ ਕਰਕੇ ਮੁਕੱਦਮਾ ਅਸਲਾ ਐਕਟ ਅਧੀਨ ਥਾਣਾ ਸਿਟੀ ਰੂਪਨਗਰ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਆਸ ਹੈ। ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।

ਇਹ ਵੀ ਪੜ੍ਹੋ :  ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News