ਰੂਪਨਗਰ ਜ਼ਿਲ੍ਹੇ ਵਿਚ ਅਮਨ-ਸ਼ਾਂਤੀ ਨਾਲ ਵੋਟਾਂ ਦਾ ਕੰਮ ਜਾਰੀ, ਪੋਲਿੰਗ ਬੂਥਾਂ ’ਤੇ ਲੱਗੀਆਂ ਲੰਬੀਆਂ ਲਾਈਨਾਂ
Sunday, Feb 14, 2021 - 01:13 PM (IST)
ਰੂਪਨਗਰ (ਵਿਜੇ ਸ਼ਰਮਾ)- ਜ਼ਿਲ੍ਹੇ ’ਚ ਅੱਜ ਯਾਨੀ 14 ਫਰਵਰੀ ਨੂੰ 6 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਹੋ ਰਹੀਆਂ ਹਨ। ਇਥੋਂ ਕੁੱਲ 382 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹੋਏ ਹਨ। ਚੋਣਾਂ ਨੂੰ ਵੇਖਦੇ ਹੋਏ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ’ਚ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ’ਚ ਅੱਜ 6 ਨਗਰ ਕੌਂਸਲ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ, ਨੰਗਲ, ਮੋਰਿੰਡਾ ਅਤੇ ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਨਗਰ ਪੰਚਾਇਤ ਲਈ ਵੋਟਾਂ ਸ਼ਾਮ 4 ਵਜੇ ਤੱਕ ਪੈਣਗੀਆਂ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਵਿਚ ਵੋਟਿੰਗ ਦਾ ਕੰਮ ਜਾਰੀ, ਜਾਣੋ ਕਿਹੜੇ-ਕਿਹੜੇ ਇਲਾਕਿਆਂ ਵਿਚ ਪੈ ਰਹੀਆਂ ਨੇ ਵੋਟਾਂ
ਜ਼ਿਲ੍ਹੇ ’ਚ 92 ਵਾਰਡਾਂ ਲਈ ਕੁੱਲ 135 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਲਈ 820 ਪੋਲਿੰਗ ਸਟਾਫ਼ ਨਿਯੁਕਤ ਕੀਤਾ ਗਿਆ।ਜ਼ਿਲ੍ਹੇ ’ਚ 29 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਜਿਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਿਲ੍ਹੇ ’ਚ ਕਾਂਗਰਸ ਪਾਰਟੀ ਵੱਲੋਂ 67, ਅਕਾਲੀ ਦਲ ਵੱਲੋਂ 52, ਭਾਜਪਾ ਵੱਲੋਂ 33, ਆਮ ਆਦਮੀ ਪਾਰਟੀ ਵੱਲੋਂ 70, ਬਸਪਾ ਵੱਲੋਂ 1, ਜਦਕਿ 159 ਆਜ਼ਾਦ ਉਮੀਦਵਾਰ ਮੈਦਾਨ ’ਚ ਹਨ। ਜ਼ਿਲ੍ਹਾ ਪੁਲਸ ਵੱਲੋਂ ਚੋਣਾਂ ਨੂੰ ਵੇਖਦੇ ਹੋਏ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ’ਚ ਪੁਲਸ ਮਾਰਚ ਕੱਢੇ ਗਏ ਸਨ ਤਾਂ ਕਿ ਲੋਕਾਂ ’ਚ ਅਮਨ ਅਮਾਨ ਦਾ ਸੰਦੇਸ਼ ਭੇਜਿਆ ਜਾ ਸਕੇ। ਪੁਲਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ’ਚ ਪੁਲਸ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਸਮਾਜ ਵਿਰੋਧੀ ਅਨਸਰ ਚੋਣਾਂ ’ਚ ਰੁਕਾਵਟ ਨਾ ਪਾ ਸਕੇ।
ਇਹ ਵੀ ਪੜ੍ਹੋ : ਕਪੂਰਥਲਾ ਜ਼ਿਲ੍ਹੇ ’ਚ ਜਾਣੋ ਹੁਣ ਤੱਕ ਕਿੰਨੀ ਫ਼ੀਸਦੀ ਹੋਈ ਵੋਟਿੰਗ, ਲੋਕਾਂ ’ਚ ਦਿੱਸਿਆ ਭਾਰੀ ਉਤਸ਼ਾਹ
ਚੋਣ ਆਬਜ਼ਰਵਰ ਨੇ ਸੰਵੇਦਨਸ਼ੀਲ ਬੂਥਾਂ ਦਾ ਕੀਤਾ ਦੌਰਾ
ਪੁਲਸ ਵੱਲੋਂ ਪੋਲਿੰਗ ਸਟੇਸ਼ਨਾਂ ਦੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਅੱਜ ਚੋਣਾਂ ਦੇ ਇਕ ਦਿਨ ਪਹਿਲਾਂ ਚੋਣ ਆਬਜ਼ਰਵਰ ਨੀਲਿਮਾ ਨੇ ਸ਼ਨੀਵਾਰ ਰੂਪਨਗਰ ਸ਼ਹਿਰ ਦੇ ਕੁਝ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਅਤੇ ਚੋਣ ਪ੍ਰਬੰਧਾਂ ਨੂੰ ਚੈੱਕ ਕੀਤਾ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਵਿਵਾਦਾਂ ’ਚ, ਗਰਭ ’ਚ ਮਰੇ ਬੱਚੇ ਨੂੰ ਲੈ ਕੇ ਤੜਫਦੀ ਰਹੀ ਔਰਤ
ਉਨ੍ਹਾਂ ਡੀ.ਏ.ਵੀ. ਸਕੂਲ ਰੂਪਨਗਰ ’ਚ 4 ਪੋਲਿੰਗ ਬੂਥਾਂ ਨੂੰ ਚੈੱਕ ਕੀਤਾ ਜੋ ਕਿ ਸਹੀ ਪਾਏ ਗਏ। ਉਨ੍ਹਾਂ ਨਾਲ ਉਸ ਸਮੇਂ ਐੱਸ.ਡੀ.ਐੱਮ. ਰੂਪਨਗਰ ਜੇ.ਐੱਸ. ਜੌਹਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਸੋਢੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ
ਰੂਪਨਗਰ ਦੇ 16 ਨੰ. ਵਾਰਡ ਨਾਲ ਸਬੰਧਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ.) ਬੂਥ ਨੰਬਰ 32 ’ਤੇ ਚੋਣ ਅਮਲੇ ਨੇ ਆਪਣੀ ਡਿਊਟੀ ਸੰਭਾਲੀ ਹੈ। ਇਸ ਮੌਕੇ ਪੁਲਸ ਬਲ ਦੁਆਰਾ ਪੋਲਿੰਗ ਬੂਥ ਦੇ ਬਾਹਰ ਬੇਲਾ ਰੋਡ ’ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋਕਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਪੋਲਿੰਗ ਬੂਥਾਂ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ। ਇਸ ਮੌਕੇ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਉਮੀਦਵਾਰ ਆਪਣੇ ਟੇਬਲ ਪੋਲਿੰਗ ਬੂਥ ਦੇ ਮੁੱਖ ਗੇਟ ਤੋਂ 100 ਗਜ ਦੀ ਦੂਰੀ ’ਤੇ ਹੀ ਰੱਖ ਸਕਣਗੇ।
ਇਹ ਵੀ ਪੜ੍ਹੋ : ਜਲੰਧਰ ਦੇ ਹੋਟਲ ’ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ ’ਚ ਫੜੇ 15 ਜੋੜੇ