ਕੋਰੋਨਾ ਵਾਇਰਲ ਨੂੰ ਲੈ ਕੇ ਰੂਪਨਗਰ ਸਿਹਤ ਵਿਭਾਗ ਹੋਇਆ ਅਲਰਟ, ਕੀਤੇ ਪੁਖਤਾ ਪ੍ਰਬੰਧ

Friday, Jan 31, 2020 - 01:05 PM (IST)

ਕੋਰੋਨਾ ਵਾਇਰਲ ਨੂੰ ਲੈ ਕੇ ਰੂਪਨਗਰ ਸਿਹਤ ਵਿਭਾਗ ਹੋਇਆ ਅਲਰਟ, ਕੀਤੇ ਪੁਖਤਾ ਪ੍ਰਬੰਧ

ਰੂਪਨਗਰ (ਸੱਜਣ ਸੈਣੀ) - ਚੀਨ ’ਚ ਫੈਲੇ ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਦੇ ਮਰੀਜ਼ ਹੁਣ ਪੰਜਾਬ ’ਚ ਵੀ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਇਸੇ ਕਾਰਨ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਨੂੰ ਅਤੇ ਸੂਬੇ ਦੇ ਸਮੂਹ ਜ਼ਿਲਿਆਂ ਦੇ ਸਿਵਲ ਸਰਜਨਾਂ ਨੂੰ ਕੋਰੋਨਾ ਵਾਇਰਸ ਨਾਲ ਨਜਿਠਣ ਲਈ ਪ੍ਰਬੰਧਕ ਪੂਰੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸੇ ਸਬੰਧ ’ਚ ਜ਼ਿਲਾ ਰੂਪਨਗਰ ਦੇ ਸਿਵਲ ਸਰਜਨ ਡਾ. ਐੱਚ.ਐੱਨ. ਸ਼ਰਮਾ ਵਲੋਂ ਜ਼ਿਲੇ ਦੇ ਸਮੂਹ ਮੈਡੀਕਲ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕਰਦੇ ਹੋਏ ਕੀਤੀ, ਜਿਸ ਦੌਰਾਨ ਉਨ੍ਹਾਂ ਖਤਰਨਾਕ ਵਾਇਰਸ ਸਬੰਧੀ ਕੋਈ ਵੀ ਸ਼ੱਕੀ ਮਰੀਜ਼ ਮਿਲਣ ’ਤੇ ਸੂਚਿਤ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸ਼ੱਕੀ ਮਰੀਜ਼ਾਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾ ਜਾਰੀ ਕਰ ਦਿੱਤੀਆਂ ਹਨ।

ਦੱਸ ਦੇਈਏ ਕਿ ਗੁਆਂਢੀ ਦੇਸ਼ ਚੀਨ ’ਚ ਫੈਲੀ ਨਾ-ਮੁਰਾਦ ਬੀਮਾਰੀ ਦਾ ਪ੍ਰਕੋਪ ਹੋਰਨਾਂ ਦੇਸ਼ਾਂ ’ਚ ਵੀ ਫੈਲਣਾ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਭਾਰਤ ਸਰਕਾਰ ਨੇ ਏਅਰਪੋਰਟਾਂ ’ਤੇ ਵਿਸ਼ੇਸ਼ ਸਿਹਤ ਜਾਂਚ ਲਈ ਮੈਡੀਕਲ ਮਾਹਰਾਂ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਇਸ ਬੀਮਾਰੀ ਨੂੰ ਗੰਭੀਰਤਾ ’ਚ ਲੈਂਦੇ ਹੋਏ ਪੰਜਾਬ ਦੇ ਸਿਹਤ ਵਿਭਾਗ ਨੇ ਸਾਰੇ ਜ਼ਿਲਿਆਂ ਦੇ ਸਿਹਤ ਅਫਸਰਾਂ ਨੂੰ ਪਹਿਲਾ ਤੋਂ ਹੀ ਇਸ ਸਬੰਧ ’ਚ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।  ਇਸ ਬੀਮਾਰੀ ਦੇ ਸਬੰਧ ’ਚ ਰੂਪਨਗਰ ਦੇ ਸਿਵਲ ਹਸਪਤਾਲ ’ਚ ਵਿਸ਼ੇਸ਼ ਵਾਰਡ ਬਣਾਏ ਗਏ ਹਨ, ਜਿੱਥੇ ਲੋੜ ਪੈਣ ’ਤੇ ਕੋਰੋਨਾ ਵਾਇਰਸ ਦੇ ਪੀੜਤ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ। ਸਿਵਲ ਸਰਜਨ ਡਾ. ਐੱਚ.ਐੱਨ. ਸ਼ਰਮਾ ਨੇ ਦੱਸਿਆ ਕਿ ਫਿਲਹਾਲ ਜ਼ਿਲਾ ਰੂਪਨਗਰ ’ਚ ਕੋਰੋਨਾ ਵਾਇਰਸ ਦਾ ਕੋਈ ਸ਼ੱਕੀ ਮਰੀਜ਼ ਨਹੀਂ ਪਾਇਆ ਗਿਆ । 


author

rajwinder kaur

Content Editor

Related News