ਦੇਸ਼ ਭਰ ’ਚ ਫਾਸਟਟੈਗ ਅੱਜ ਤੋਂ ਸ਼ੁਰੂ, ਹੁਣ ਟੋਲ ਪਲਾਜ਼ਾ ’ਤੇ ਨਹੀਂ ਲਗਣਗੀਆਂ ਲਾਈਨਾਂ (ਵੀਡੀਓ)

Sunday, Dec 15, 2019 - 01:10 PM (IST)

ਰੂਪਨਗਰ (ਸੱਜਣ) - ਟੋਲ ਪਲਾਜ਼ਾ 'ਤੇ ਲੱਗਣ ਵਾਲੀ ਭੀੜ ਨੂੰ ਘੱਟ ਕਰਨ ਲਈ ਫਾਸਟਟੈਗ ਦਾ ਰੂਲ ਅੱਜ ਦੇਸ਼ ਭਰ ਦੀਆਂ ਟੋਲ ਸੜਕਾਂ ’ਤੇ ਸਰਕਾਰ ਵਲੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਰੂਲ ਨੂੰ ਅਪਨਾਉਣ ਲਈ ਸਰਕਾਰ ਨੇ 15 ਦਿਨਾਂ ਦੀ ਮੋਹਲਤ ਦਿੱਤੀ ਸੀ, ਜੋ ਹੁਣ ਖਤਮ ਹੋ ਚੁੱਕੀ ਹੈ। ਇਸ ਰੂਲ ਦੇ ਸ਼ੁਰੂ ਹੋਣ ਮਗਰੋਂ ਜਿਨਾਂ ਲੋਕਾਂ ਨੇ ਆਪਣੇ ਵਾਹਨਾਂ ’ਤੇ ਫਾਸਟ ਟੈਗ ਨਹੀਂ ਲਗਾਏ, ਉਨ੍ਹਾਂ ਤੋਂ ਭਾਰੀ ਜੁਰਮਾਨੇ ਵਜੋਂ ਦੁਗਣੀ ਟੋਲ ਫੀਸ ਵਸੂਲ ਕੀਤੀ ਜਾਵੇਗੀ। ਨੈਸ਼ਨਲ ਹਾਈਵੇ-205 ’ਤੇ ਸਥਿਤ ਸੋਲਖੀਆਂ ਟੋਲ ਪਲਾਜ਼ਾ ਦੇ ਮੈਨੇਜਰ ਉਮਾ ਸ਼ੰਕਰ ਨੇ ਦੱਸਿਆ ਕਿ ਸਰਕਾਰ ਵਲੋਂ 15 ਦਸੰਬਰ ਤੋਂ ਫਾਸਟਟੈਗ ਰੂਲ ਸ਼ੁਰੂ ਕਰ ਦਿੱਤਾ ਗਿਆ ਹੈ। ਜੋ ਵਾਹਨ ਹੁਣ ਬਿਨਾ ਫਾਸਟਟੈਗ ਦੇ ਟੋਲ ਕਰਾਸ ਕਰੇਗਾ, ਉਸ ਕੋਲੋ ਦੁਗਣੀ ਟੋਲ ਫੀਸ ਵਸੂਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਕਰੀਬ 30 ਫੀਸਦੀ ਵਾਹਨ ਚਾਲਕਾਂ ਨੇ ਹੀ ਫਾਸਟਟੈਲ ਲਵਾਏ ਹਨ। ਉਨ੍ਹਾਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮੱਸਿਆ ਤੋਂ ਬੱਚਣ ਲਈ ਜਲਦੀ ਤੋਂ ਜਲਦੀ ਆਪਣੇ ਵਾਹਨਾਂ ’ਤੇ ਫਾਸਟਟੈਗ ਲਗਵਾ ਲੈਣ।

ਇਸ ਰੂਲ ਦੇ ਤਹਿਤ ਜਿਸ ਵਾਹਨ ਨੇ ਟੋਲ ਬੂਥ ਤੋਂ ਲੰਘਣਾ ਹੋਵੇਗਾ, ਉਸ ਨੂੰ ਰੁਕ ਕੇ ਕੈਸ਼ ਭੁਗਤਾਨ ਕਰਨ ਦੀ ਹੁਣ ਲੋੜ ਨਹੀਂ। ਫਾਸਟਟੈਗ ਰਾਹੀਂ ਉਸ ਦੇ ਖਾਤੇ 'ਚੋਂ ਆਪਣੇ ਆਪ ਇਸ ਦੇ ਪੈਸੇ ਕੱਟੇ ਜਾਣਗੇ। ਸਾਰੇ ਫਾਸਟਟੈਗ ਕਾਰਡ ਵਾਹਨ ਚਾਲਕ ਦੇ ਕਾਰਡ ਨਾਲ ਜੁੜੇ ਹੋਣਗੇ, ਜਿਵੇਂ ਵਾਹਨ ਚਾਲਕ ਟੋਲ ਬੂਥ ਤੋਂ ਲੰਘੇਗਾ, ਟੋਲ ਬੂਥ 'ਤੇ ਲੱਗੀ ਹਾਈ ਫ੍ਰਿਕਵੈਂਸੀ ਮਸ਼ੀਨ ਉਸ ਫਾਸਟਟੈਕ ਨੂੰ ਪੜ੍ਹ ਲਵੇਗੀ ਅਤੇ ਖਾਤੇ ’ਚੋਂ ਪੈਸੇ ਕੱਟ ਜਾਣਗੇ। ਇਸ ਤਰ੍ਹਾਂ ਟੋਲ ਪਲਾਜ਼ਿਆਂ 'ਤੇ ਜਾਮ ਨਹੀਂ ਲੱਗੇਗਾ ਅਤੇ ਵਾਹਨ ਚਾਲਕਾਂ ਦਾ ਸਮਾਂ ਬਰਬਾਦ ਹੋਣ ਤੋਂ ਬਚ ਜਾਵੇਗਾ। ਇਸ ਪ੍ਰੇਸ਼ਾਨੀ ਤੋਂ ਬੱਚਣ ਲਈ ਕਈ ਵਾਹਨ ਚਾਲਕਾਂ ਤਾਂ ਫਾਸਟਟੈਗ ਲੈਣ ਲਈ ਲਾਇਨਾਂ ’ਚ ਲੱਗਣੇ ਸ਼ੁਰੂ ਹੋ ਗਏ ਹਨ। 


author

rajwinder kaur

Content Editor

Related News