ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਦੇ 12 ਨਵੇਂ ਮਾਮਲੇ ਆਏ ਸਾਹਮਣੇ
Tuesday, Jul 21, 2020 - 07:10 PM (IST)
ਰੂਪਨਗਰ,(ਸੱਜਣ ਸੈਣੀ)- ਸ਼ਹਿਰ 'ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਜਾਰੀ ਹੈ ।ਜ਼ਿਲ੍ਹੇ 'ਚ ਅੱਜ 12 ਹੋਰ ਨਵੇਂ ਮਰੀਜ਼ ਕੋਰੋਨਾ ਦੇ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਜ਼ਿਲ੍ਹੇ 'ਚ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 39 ਹੋ ਚੁੱਕੀ ਹੈ। ਉਥੇ ਹੀ ਹੀ 12 ਕੋਰੋਨਾ ਪਾਜ਼ੇਟਿਵ ਮਰੀਜ਼ ਰਿਕਵਰ ਹੋ ਕੇ ਆਪਣੇ ਘਰਾਂ ਨੂੰ ਵੀ ਪਹੁੰਚ ਚੁੱਕੇ ਹਨ । ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਦੇ 12 ਨਵੇਂ ਮਾਮਲਿਆਂ 'ਚ 7 ਮਾਮਲੇ ਸ੍ਰੀ ਆਨੰਦਪੁਰ ਸਾਹਿਬ ਦੇ ਤੇ ਪੰਜ ਮਾਮਲੇ ਸ੍ਰੀ ਚਮਕੌਰ ਸਾਹਿਬ ਦੇ ਹਨ । ਚਮਕੌਰ ਸਾਹਿਬ ਦੇ ਪੰਜ ਮਾਮਲਿਆਂ 'ਚ ਤਿੰਨ ਬੱਚੇ ਵੀ ਸ਼ਾਮਿਲ ਹਨ, ਜਿਨ੍ਹਾਂ 'ਚ ਦੋ 13-13 ਸਾਲ ਦੀਆਂ ਕੁੜੀਆਂ ਅਤੇ ਇਕ 15 ਸਾਲ ਦਾ ਲੜਕਾ ਹੈ।
ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਦੇਖਦੇ ਹੋਏ ਲੋਕ ਵੀ ਚੁਕੰਨੇ ਹੋ ਰਹੇ ਹਨ, ਜਿਸ ਨੂੰ ਦੇਖ ਦੇ ਵਾਰਡ ਨੰਬਰ ਛੇ ਦੇ ਸਾਬਕਾ ਕੌਂਸਲਰ ਕਰਨੈਲ ਸਿੰਘ ਤੰਬੜ ਵੱਲੋਂ ਵਾਰਡ 'ਚ ਸੈਨੇਟਾਇਜ਼ ਮਸ਼ੀਨ ਦੇ ਨਾਲ ਛਿੜਕਾਅ ਕਰਵਾਇਆ ਗਿਆ । ਇਸ ਵਾਰਡ 'ਚ ਵੀ ਕੁਝ ਦਿਨ ਪਹਿਲਾਂ ਇੱਕ ਨਾਇਬ ਤਹਿਸੀਲਦਾਰ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿਸ ਨੂੰ ਦੇਖਦੇ ਹੋਏ ਵਾਰਡ ਵਾਸੀਆਂ ਵੱਲੋਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ।