ਰੂਪਨਗਰ ਜ਼ਿਲ੍ਹੇ 'ਚ 80 ਸਾਲਾ ਬੀਬੀ ਦੀ ਕੋਰੋਨਾ ਕਾਰਣ ਮੌਤ,47 ਦੀ ਰਿਪੋਰਟ ਪਾਜ਼ੇਟਿਵ

Friday, Sep 11, 2020 - 12:27 AM (IST)

ਰੂਪਨਗਰ ਜ਼ਿਲ੍ਹੇ 'ਚ 80 ਸਾਲਾ ਬੀਬੀ ਦੀ ਕੋਰੋਨਾ ਕਾਰਣ ਮੌਤ,47 ਦੀ ਰਿਪੋਰਟ ਪਾਜ਼ੇਟਿਵ

ਰੂਪਨਗਰ, (ਵਿਜੇ ਸ਼ਰਮਾ)- ਰੂਪਨਗਰ ਜ਼ਿਲ੍ਹੇ ’ਚ ਅੱਜ ਕੋਰੋਨਾ ਕਾਰਣ ਇਕ 80 ਸਾਲਾ ਮਹਿਲਾ ਦੀ ਮੌਤ ਹੋ ਗਈ ਅਤੇ 47 ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆਏ। ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ ’ਚ 39017 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ’ਚੋਂ 37461 ਦੀ ਰਿਪੋਰਟ ਨੈਗੇਟਿਵ ਆਈ ਅਤੇ 684 ਲੋਕਾਂ ਦੀ ਰਿਪੋਰਟ ਪੈਂਡਿੰਗ ਹੈ। ਜ਼ਿਲੇ ’ਚ ਅੱਜ ਕੋਰੋਨਾ ਦੇ 47 ਨਵੇਂ ਮਰੀਜ਼ ਆਉਣ ਨਾਲ ਐਕਟਿਵ ਕੇਸਾਂ ਦਾ ਅੰਕਡ਼ਾ ਵਧ ਕੇ 293 ਹੋ ਗਿਆ। ਹੁਣ ਤੱਕ ਜ਼ਿਲੇ ’ਚ 1200 ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ ਜਦਕਿ 870 ਲੋਕ ਠੀਕ ਵੀ ਹੋਏ ਹਨ। ਅੱਜ ਸਿਹਤ ਵਿਭਾਗ ਵੱਲੋਂ 554 ਲੋਕਾਂ ਦੇ ਸੈਂਪਲ ਵੀ ਲਏ ਗਏ ਹਨ। ਜਦਕਿ 18 ਵਿਅਕਤੀ ਕੋਰੋਨਾ ਤੋਂ ਅੱਜ ਠੀਕ ਵੀ ਹੋਏ ਹਨ।

ਜ਼ਿਲੇ ’ਚ ਅੱਜ ਇਕ 80 ਸਾਲਾ ਮਹਿਲਾ ਨਿਵਾਸੀ ਨੂੰਹੋ ਜੋ ਕਿ ਹੋਰ ਬੀਮਾਰੀਆਂ ਤੋਂ ਵੀ ਪੀਡ਼ਤ ਸੀ ਦੇ ਕੋਰੋਨਾ ਸਬੰਧਤ ਹੋਣ ਕਾਰਣ ਮੌਤ ਹੋ ਗਈ ਅਤੇ ਇਸ ਮੌਤ ਨਾਲ ਜ਼ਿਲੇ ’ਚ ਕੋਰੋਨਾ ਕਾਰਣ ਹੁਣ ਤੱਕ ਹੋਈਆਂ ਮੌਤਾਂ ਦਾ ਅੰਕਡ਼ਾ ਵਧ ਕੇ 37 ਹੋ ਗਿਆ। ਡਿਪਟੀ ਕਮਿਸ਼ਨਰ ਰੂਪਨਗਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 10 ਸਤੰਬਰ ਨੂੰ ਕੋਰੋਨਾ ਪਾਜ਼ੇਟਿਵ ਆਏ 47 ਮਰੀਜ਼ਾਂ ’ਚ ਰੂਪਨਗਰ ਤੋਂ 12, ਸ੍ਰੀ ਅਨੰਦਪੁਰ ਸਾਹਿਬ ਤੋਂ 6, ਸ੍ਰੀ ਕੀਰਤਪੁਰ ਸਾਹਿਬ ਤੋਂ 7, ਨੰਗਲ ਤੋਂ 9, ਸ੍ਰੀ ਚਮਕੌਰ ਸਾਹਿਬ ਤੋਂ 4, ਭਰਤਗਡ਼੍ਹ ਤੋਂ 5, ਮੋਰਿੰਡਾ ਤੋਂ 3 ਅਤੇ ਇਸ ਤੋਂ ਇਲਾਵਾ ਜ਼ਿਲੇ ’ਚ ਇਕ ਵਿਅਕਤੀ ਹੋਰ ਸ਼ਾਮਲ ਹੈ।


author

Bharat Thapa

Content Editor

Related News