ਮ੍ਰਿਤਕ ਰੁਪਿੰਦਰ ਦੀ ਮਾਂ ਨੇ ਕੀਤਾ ਖੁਲਾਸਾ ਕਿਹਾ '''' ਨੌਕਰੀ ਨੇ ਮੇਰੇ ਪੁੱਤਰ ਨੂੰ ਖਾ ਲਿਆ''''

Wednesday, Jan 10, 2018 - 03:38 PM (IST)

ਮ੍ਰਿਤਕ ਰੁਪਿੰਦਰ ਦੀ ਮਾਂ ਨੇ ਕੀਤਾ ਖੁਲਾਸਾ ਕਿਹਾ '''' ਨੌਕਰੀ ਨੇ ਮੇਰੇ ਪੁੱਤਰ ਨੂੰ ਖਾ ਲਿਆ''''

ਸੰਗਰੂਰ - ਕੁਝ ਸਮਾਂ ਪਹਿਲਾ ਸ਼ਹੀਦ ਊਧਮ ਸਿੰਘ ਦੇ ਵਾਰਸ ਨੇ ਨੌਕਰੀ ਨਾ ਮਿਲਣ 'ਤੇ ਆਤਮਹੱਤਿਆ ਕਰ ਲਈ ਸੀ। ਇਸ ਗੱਲ ਦਾ ਖੁਲਾਸਾ ਹੁਣ ਮ੍ਰਿਤਕ ਦੀ ਮਾਂ ਰਣਜੀਤ ਕੌਰ ਵੱਲੋਂ ਕੀਤਾ ਗਿਆ। ਮ੍ਰਿਤਕ ਰੁਪਿੰਦਰ ਸਿੰਘ ਦੀ ਮਾਂ ਰਣਜੀਤ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਲਈ ਡੀ. ਜੀ. ਪੀ. ਪੰਜਾਬ ਵੱਲੋਂ ਪਿਛਲੇ ਸਾਲ 27 ਜੁਲਾਈ ਨੂੰ ਪੱਤਰ ਜਾਰੀ ਕੀਤਾ ਗਿਆ ਸੀ। ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੇ ਪਰਿਵਾਰਕ ਮੈਂਬਰ ਅਤੇ ਮਾਂ ਰਣਜੀਤ ਕੌਰ ਨੇ ਤਕਰੀਬਨ ਡੇਢ ਮਹੀਨੇ ਤੱਕ ਆਪਣੇ ਪੁੱਤਰ ਦੀ ਇਸ ਗੱਲ ਨੂੰ ਸੀਨੇ 'ਚ ਛੁੱਪਾ ਕੇ ਰੱਖਿਆ। ਮੰਗਲਵਾਰ ਨੂੰ ਉਸ ਦੇ ਸਬਰ ਦਾ ਬੰਨ ਟੁੱਟਣ 'ਤੇ ਰਣਜੀਤ ਕੌਰ ਨੇ ਕਿਹਾ ਕਿ '' ਨੌਕਰੀ ਨੇ ਤਾਂ ਮੇਰੇ ਇਕਲੌਤੇ ਪੁੱਤਰ ਨੂੰ ਖਾ ਲਿਆ, ਡੀ. ਸੀ.ਦਫਤਰ 'ਚ ਜਾ ਕੇ ਧੱਕੇ ਖਾਦੇ ਪਰ ਕਿਸੇ ਨੇ ਇਕ ਨਾ ਸੁਣੀ''। ਉਸ ਨੇ ਕਿਹਾ ਕਿ 4 ਸਾਲ ਪਹਿਲਾਂ ਉਸ ਨੇ ਪਤੀ ਦੀ ਮੌਤ ਹੋ ਗਈ ਸੀ। ਹੁਣ ਘਰ ਦੀਆਂ ਕੰਧਾ ਉਸ ਨੂੰ ਖਾ ਰਹੀਆਂ ਹਨ। ਰਣਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਡੀ. ਜੀ. ਪੀ. ਨੇ ਉਸ ਦੇ ਪੁੱਤਰ ਰੁਪਿੰਦਰ ਸਿੰਘ ਨੂੰ ਡਰਾਇਵਰ ਦੀ ਨੌਕਰੀ ਦੇਣ ਦਾ ਹੁਕਮ ਦੇਣ 'ਤੇ ਡੀ. ਸੀ. ਸੰਗਰੂਰ ਨੂੰ 27 ਜੁਲਾਈ 2017 ਨੂੰ ਪੱਤਰ ਲਿਖ ਕੇ ਰਿਪੋਰਟ  ਮੰਗੀ ਸੀ। ਰਿਪੋਰਟ ਨੂੰ ਲੈ ਕੇ ਕਈ ਵਾਰ ਡੀ. ਸੀ. ਦਫਤਰ ਦੇ ਚੱਕਰ ਕਟੇ ਪਰ ਚਾਰ ਮਹੀਨੇ ਲੰਘਣ ਤੋਂ ਬਾਅਦ ਵੀ ਉਹ ਰਿਪੋਰਟ ਡੀ. ਜੀ. ਪੀ. ਦਫਤਰ 'ਚ ਨਹੀਂ ਆਈ। ਜਿਸ ਤੋਂ ਦੁੱਖੀ ਹੋ ਕੇ ਉਸ ਨੇ ਆਤਮ-ਹੱਤਿਆ ਕਰ ਲਈ। ਜਿਸ ਕਾਰਨ ਮ੍ਰਿਤਕ ਦੀ ਮਾਂ ਰਣਜੀਤ ਕੌਰ ਇਨਸਾਫ ਦੀ ਮੰਗ ਕਰ ਰਹੀ ਹੈ।


Related News