ਭਗੌਡ਼ਾ ਕਾਬੂ
Wednesday, May 16, 2018 - 04:34 AM (IST)

ਫ਼ਰੀਦਕੋਟ, (ਰਾਜਨ)- ਐੱਸ. ਆਈ. ਪ੍ਰਵੀਨ ਕੁਮਾਰ ਇੰਚਾਰਜ ਪੀ. ਓ. ਸਟਾਫ਼ ਨੇ ਸਾਥੀ ਮੁਲਾਜ਼ਮਾਂ ਨਾਲ ਮੁਕੱਦਮਾ ਨੰਬਰ 299 ਦੇ ਭਗੌਡ਼ੇ ਦੋਸ਼ੀ ਜਗਸੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਲਬੀਰ ਬਸਤੀ ਫ਼ਰੀਦਕੋਟ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਕਤ ਦੋਸ਼ੀ ਕੋਲੋਂ 150 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਣ ’ਤੇ ਇਸ ਨੂੰ ਗ੍ਰਿਫ਼ਤਾਰ ਕਰ ਕੇ 8 ਸਤੰਬਰ, 2013 ਨੂੰ ਇਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਇਹ ਦੋਸ਼ੀ ਜ਼ਮਾਨਤ ਕਰਵਾਉਣ ਉਪਰੰਤ ਅਦਾਲਤ ’ਚ ਪੇਸ਼ ਨਹੀਂ ਹੋਇਆ, ਜਿਸ ਨੂੰ ਮਾਣਯੋਗ ਸਪੈਸ਼ਲ ਕੋਰਟ ਵੱਲੋਂ 7 ਦਸੰਬਰ, 2017 ਨੂੰ ਭਗੌਡ਼ਾ ਕਰਾਰ ਦਿੱਤਾ ਗਿਆ ਸੀ।