ਅੱਗ ਵਾਂਗ ਫੈਲੀ ਪੰਜਾਬੀ ਗਾਇਕ ਹਰਜੀਤ ਹਰਮਨ ਦੀ ਮੌਤ ਦੀ ਖ਼ਬਰ, ਫੇਸਬੁੱਕ ''ਤੇ ਦਿੱਤਾ ਜਵਾਬ (ਵੀਡੀਓ)

Saturday, Oct 31, 2015 - 03:03 PM (IST)

 ਅੱਗ ਵਾਂਗ ਫੈਲੀ ਪੰਜਾਬੀ ਗਾਇਕ ਹਰਜੀਤ ਹਰਮਨ ਦੀ ਮੌਤ ਦੀ ਖ਼ਬਰ, ਫੇਸਬੁੱਕ ''ਤੇ ਦਿੱਤਾ ਜਵਾਬ (ਵੀਡੀਓ)


ਜਲੰਧਰ— ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਕੋਈ ਵੀ ਖ਼ਬਰ ਜਾਂ ਅਫਵਾਹ, ਇੱਥੇ ਅੱਗ ਵਾਂਗ ਫੈਲਦੀ ਹੈ। ਹਾਲਾਂਕਿ ਇਸ ਦੌਰਾਨ ਖ਼ਬਰਾਂ ਦੀ ਸਾਰਥਿਕਤਾ ਕਈ ਵਾਰ ਅੱਖੋਂ-ਪਰੋਖੇ ਕਰ ਦਿੱਤੀ ਜਾਂਦੀ ਹੈ। ਅਜਿਹੀ ਇਕ ਅਫਵਾਹ ਨੇ ਪੰਜਾਬੀ ਸੰਗੀਤ ਜਗਤ ਦੇ ਪ੍ਰੇਮੀਆਂ ਨੂੰ ਵੱਡਾ ਝਟਕਾ ਦਿੱਤਾ। ਅਸਲ ਵਿਚ ਸ਼ਰਾਰਤੀ ਅਨਸਰਾਂ ਨੇ ਸੋਸ਼ਲ ਮੀਡੀਆ ''ਤੇ ਪੰਜਾਬੀ ਗਾਇਕ ਹਰਜੀਤ ਹਰਮਨ ਦੀ ਮੌਤ ਦੀ ਅਫਵਾਹ ਫੈਲਾ ਦਿੱਤੀ, ਜਿਸ ਦਾ ਜਵਾਬ ਹਰਜੀਤ ਹਰਮਨ ਨੇ ਆਪਣੇ ਫੇਸਬੁੱਕ ਪੇਜ ''ਤੇ ਪੋਸਟ ਪਾ ਕੇ ਦਿੱਤਾ। 
ਹਰਜੀਤ ਹਰਮਨ ਨੇ ਫੇਸਬੁੱਕ ''ਤੇ ਪੋਸਟ ਪਾਈ ਕਿ ਕਿਸੇ ਸ਼ਰਾਰਤੀ ਅਨਸਰ ਨੇ ਉਸ ਦੇ ਐਕਸੀਡੈਂਟ ਦੀ ਝੂਠੀ ਅਫਵਾਹ ਫੈਲਾਈ ਹੈ। ਉਨ੍ਹਾਂ ਕਿਹਾ ਕਿ ਉਹ ਬਿਲਕੁਲ ਠੀਕ ਹਨ ਅਤੇ ਅਫਵਾਹਾਂ ਵਿਚ ਲੋਕੀਂ ਧਿਆਨ ਨਾ ਦੇਣ। ਇਹ ਦੂਜੀ ਵਾਰ ਹੈ, ਜਦੋਂ ਸੋਸ਼ਲ ਮੀਡੀਆ ''ਤੇ ਹਰਜੀਤ ਹਰਮਨ ਦੀ ਮੌਤ ਦੀ ਅਫਵਾਹ ਫੈਲੀ ਹੈ। ਚਾਰ ਮਹੀਨੇ ਪਹਿਲਾਂ ਵੀ ਕਿਸੇ ਨੇ ਅਜਿਹੀ ਅਫਵਾਹ ਉਡਾਈ ਸੀ ਕਿ ਹਰਜੀਤ ਹਰਮਨ ਦੀ ਮੌਤ ਕਿਸੇ ਹਾਦਸੇ ਵਿਚ ਹੋ ਗਈ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


author

Kulvinder Mahi

News Editor

Related News