ਸੈਕਟਰੀ RTA ਅਤੇ SDM ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਦਿਖਿਆ ਅਸਰ
Tuesday, Jul 14, 2020 - 08:01 AM (IST)
ਜਲੰਧਰ, (ਚੋਪੜਾ) : ਸੈਕਟਰੀ ਆਰ. ਟੀ . ਏ. ਬਰਜਿੰਦਰ ਸਿੰਘ ਅਤੇ ਐੱਸ. ਡੀ. ਐੱਮ. ਸ਼ਾਹਕੋਟ ਡਾ. ਸੰਜੀਵ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਪ੍ਰਬੰਧਕੀ ਅਧਿਕਾਰੀਆਂ ਉੱਤੇ ਕੋਰੋਨਾ ਦੇ ਖੌਫ ਦਾ ਅਸਰ ਵਿਖਾਈ ਦੇਣ ਲਗਾ ਹੈ, ਜਿਸ ਸਬੰਧੀ ਜ਼ਿਆਦਾਤਰ ਅਧਿਕਾਰੀਆਂ ਨੇ ਆਪਣੇ-ਆਪਣੇ ਕਮਰਿਆਂ ਵਿਚ ਲੋਕਾਂ ਦੀ ਐਂਟਰੀ ਰੋਕਣ ਸਬੰਧੀ ਬੈਰੀਕੇਡਿੰਗ ਕਰ ਦਿੱਤੀ ਗਈ। ਦਫਤਰਾਂ ਦੇ ਬਾਹਰ ਕੁਰਸੀਆਂ, ਟੇਬਲ ਰੱਖ ਕੇ ਅਤੇ ਰੱਸੀਆਂ ਬੰਨ੍ਹ ਕਰ ਕੇ ਰਸਤਾ ਬੰਦ ਕੀਤਾ ਗਿਆ ਹੈ ਤਾਂ ਕਿ ਕੋਈ ਵੀ ਵਿਅਕਤੀ ਬਿਨਾਂ ਮਨਜ਼ੂਰੀ ਸਿੱਧਾ ਦਫ਼ਤਰ ਦੇ ਅੰਦਰ ਨਹੀਂ ਵੜ ਸਕੇ।
ਇਸ ਤਰ੍ਹਾਂ ਬੀਤੇ ਦਿਨ ਆਰ. ਟੀ. ਏ. ਦਫ਼ਤਰ ਅਤੇ ਆਟੋਮੇਟਿਡ ਡਰਾਈਵਿੰਗ ਸੈਂਟਰ ਨੂੰ 3 ਦਿਨਾਂ ਲਈ ਸੀਲ ਕਰ ਦਿੱਤਾ ਗਿਆ। ਇਸ ਦੌਰਾਨ ਵਿਭਾਗ ਦੇ ਸਾਰੇ ਕਮਰਿਆਂ ਨੂੰ ਤਾਲੇ ਲਾ ਕੇ ਰੱਸੀਆਂ ਬੰਨ੍ਹ ਕੇ ਰਸਤੇ ਬੰਦ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਬੀਤੇ ਸਮੁੱਚੇ ਦਫ਼ਤਰ ਅਤੇ ਆਟੋਮੇਟਿਡ ਡਰਾਈਵਿੰਗ ਸੈਂਟਰ ਵਿਚ ਸੈਨੇਟਾਈਜ਼ ਕੀਤਾ ਗਿਆ ਸੀ। ਅੱਜ ਆਰ. ਟੀ. ਏ. ਅਤੇ ਆਟੋਮੇਟਿਡ ਸੈਂਟਰ ਵਿਚ ਤਾਇਨਾਤ 36 ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਨੇ ਆਪਣੇ ਕੋਰੋਨਾ ਟੈਸਟ ਲਈ ਸੈਂਪਲ ਦਿੱਤੇ ਹਨ। ਵਿਭਾਗ ਵਿਚ ਤਾਇਨਾਤ ਕਲਰਕਾਂ ਵੱਲੋਂ ਆਪਣੇ ਨਾਲ ਨਿੱਜੀ ਤੌਰ ਉੱਤੇ ਰੱਖੇ ਪ੍ਰਾਈਵੇਟ ਕਰਿੰਦਿਆਂ ਦੇ ਕੋਰੋਨਾ ਟੈਸਟਾਂ ਨੂੰ ਲੈ ਕੇ ਸੈਂਪਲ ਨਹੀਂ ਲਏ ਹਨ ਪਰ ਕਲਰਕਾਂ ਤੋਂ ਜ਼ਿਆਦਾ ਉਨ੍ਹਾਂ ਦੇ ਪ੍ਰਾਈਵੇਟ ਕਰਿੰਦੇ ਹੀ ਹੋਰ ਕਰਮਚਾਰੀਆਂ ਨਾਲ ਸੰਪਰਕ ਰੱਖਦੇ ਹੋਏ ਪਬਲਿਕ-ਡੀਲਿੰਗ ਕਰਦੇ ਹਨ । ਇਸ ਕਾਰਨ ਉਕਤ ਕਰਮਚਾਰੀਆਂ ਵਿਚ ਵੀ ਮੰਗ ਉੱਠਣ ਲੱਗੀ ਹੈ ਕਿ ਉਨ੍ਹਾਂ ਦੇ ਵੀ ਕੋਰੋਨਾ ਟੈਸਟ ਕਰਵਾਏ ਜਾਵੇ ।
ਐੱਸ. ਡੀ. ਐੱਮ. ਦਫ਼ਤਰ ਵਿਚ ਲਾਈਸੈਂਸ ਬਣਾਉਣ ਦਾ ਕੰਮ ਰਿਹਾ ਜਾਰੀ
ਆਰ. ਟੀ. ਏ. ਅਤੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਦੇ ਸੀਲ ਹੋਣ ਦੇ ਬਾਅਦ ਲਾਇਸੈਂਸ ਬਣਾਉਣ ਦਾ ਕੰਮ ਪ੍ਰਭਾਵਿਤ ਹੋਇਆ ਹੈ । ਅਗਲੇ 3 ਦਿਨਾਂ ਵਿਚ ਜਿਨ੍ਹਾਂ ਲੋਕਾਂ ਨੇ ਲਰਨਿੰਗ ਲਾਇਸੈਂਸ, ਪੱਕਾ ਲਾਇਸੈਂਸ, ਲਾਇਸੈਂਸ ਰੀਨਿਊ ਕਰਵਾਉਣ ਨੂੰ ਲੈ ਕੇ ਆਨਲਾਈਨ ਅਪੁਆਇੰਟਮੈਂਟ ਲਈ ਹੈ ਉਨ੍ਹਾਂ ਦੀ ਅਪੁਆਇੰਟਮੈਂਟ ਨੂੰ ਅਗਲੇ ਹਫ਼ਤੇ ਵਿਚ ਐਡਜਸਟ ਕੀਤਾ ਜਾਵੇਗਾ ਪਰ ਬੀਤੇ ਦਿਨ ਐੱਸ. ਡੀ. ਐੱਮ. -2 ਰਾਹੁਲ ਸਿੰਧੂ ਦੇ ਦਫ਼ਤਰ ਵਿਚ ਲਾਇਸੈਂਸ ਬਣਾਉਣ ਦਾ ਕੰਮ ਬਾਦਸਤੂਰ ਜਾਰੀ ਰਿਹਾ, ਜਿਨ੍ਹਾਂ ਲੋਕਾਂ ਨੇ ਲਰਨਿੰਗ ਲਾਈਸੈਂਸ ਬਣਾਉਣ ਲਈ ਐੱਸ. ਡੀ ਐੱਮ. ਦਫ਼ਤਰ ਵਿਚ ਅਪੁਆਇੰਟਮੈਂਟ ਲਈ ਸੀ ਉਨ੍ਹਾਂ ਨੇ ਆਪਣੇ ਟੈਸਟ ਦੇ ਕੇ ਲਾਇਸੈਂਸ ਬਣਾਉਣ ਦੀ ਪ੍ਰਕ੍ਰਿਰਿਆ ਨੂੰ ਪੂਰਾ ਕੀਤਾ। ਜ਼ਿਕਰਯੋਗ ਹੈ ਕਿ ਐੱਸ. ਡੀ. ਐੱਮ.-2 ਦੇ ਅਧਿਕਾਰ ਵਿਚ ਆਉਂਦੇ ਖੇਤਰਾਂ ਨਾਲ ਸਬੰਧਤ ਬਿਨੈਕਾਰਾਂ ਦੇ ਲਰਨਿੰਗ ਲਾਇਸੈਂਸ, ਲਾਇਸੈਂਸ ਰੀਨਿਊ ਦਾ ਕੰਮ ਪ੍ਰਸ਼ਾਸਨੀਕ ਕੰਪਲੈਕਸ ਦੀ ਪਹਿਲੀ ਮੰਜਿਲ ਉੱਤੇ ਬਣੇ ਦਫ਼ਤਰ ਵਿੱਚ ਹੁੰਦਾ ਹੈ ।