ਰੋਜੀ ਬਰਕੰਦੀ ਨੇ ਕਿਹਾ ''ਰਾਜਾ ਵੜਿੰਗ ਘਰ ਉਜਾੜੂ ਵਿਧਾਇਕ''

Wednesday, Mar 17, 2021 - 01:59 PM (IST)

ਰੋਜੀ ਬਰਕੰਦੀ ਨੇ ਕਿਹਾ ''ਰਾਜਾ ਵੜਿੰਗ ਘਰ ਉਜਾੜੂ ਵਿਧਾਇਕ''

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ) - ਹਰਿਆਣਾ ਵਿਧਾਨ ਸਭਾ ਸਾਹਮਣੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਿਰਾਓ ਦੇ ਮਾਮਲੇ ’ਚ ਹਰਿਆਣਾ ਪੁਲਸ ਵੱਲੋ ਪਰਚਾ ਦਰਜ ਕਰ ਦਿੱਤਾ ਗਿਆ ਹੈ। ਜਿਨ੍ਹਾਂ ਅਕਾਲੀ ਵਿਧਾਇਕਾਂ ’ਤੇ ਮਾਮਲਾ ਦਰਜ ਹੋਇਆ ਹੈ, ਉਨ੍ਹਾਂ ਚੋਂ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਵੀ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਕਿਹਾ ਕਿ ਖੁਸ਼ੀ ਹੈ ਕਿ ਪਰਚਾ ਦਰਜ ਹੋਇਆ ਹੈ, ਕਿਸਾਨੀ ਸੰਘਰਸ਼ ਲਈ ਲੱਖਾਂ ਪਰਚੇ ਦਰਜ ਹੋ ਜਾਣ ਤਾਂ ਵੀ ਕੋਈ ਗਮ ਨਹੀਂ ਜੋ ਵੀ ਕਿਸਾਨਾਂ ਦੇ ਵਿਰੁੱਧ ਚੱਲੇਗਾ ਉਸਦਾ ਵਿਰੋਧ ਜਾਰੀ ਰਹੇਗਾ । 

ਬੀਤੇ ਦਿਨੀਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨ ਕਿ ਅਕਾਲੀ ਭਾਜਪਾ ਅਜੇ ਵੀ ਰਲੇ ਹੋਏ ਸਬੰਧੀ ਬਰਕੰਦੀ ਨੇ ਕਿਹਾ ਕਿ ਕਾਂਗਰਸ ਨੇ ਚਾਰ ਸਾਲ ਵਿਚ ਕੋਈ ਕੰਮ ਨਹੀਂ ਕੀਤਾ ਅਤੇ ਹੁਣ ਅਜਿਹੇ ਬਿਆਨ ਦੇ ਕੇ ਬਸ ਲੋਕਾਂ ਨੂੰ ਬਿਆਨਾਂ ’ਚ ਹੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਕਾਂਗਰਸ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਜੋ ਅਜੇ ਤੱਕ ਪੂਰੇ ਨਹੀਂ ਹੋਏ ਲੋਕਾਂ ਨੂੰ ਯਾਦ ਹਨ ।

ਰਾਜਾ ਵੜਿੰਗ ਦੇ ਹਰਸਿਮਰਤ ਕੌਰ ਬਾਦਲ ਦੇ ਸਰਕਾਰੀ ਰਿਹਾਇਸ਼ ਖਾਲ੍ਹੀ ਕਰਨ ਸਬੰਧੀ ਦਿੱਤੇ  ਬਿਆਨ ’ਤੇ ਰੋਜੀ ਬਰਕੰਦੀ ਨੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੂੰ  'ਹਿਲਿਆ ਹੋਇਆ' ਕਹਿ ਕਿ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੇ ਲੋਕਾਂ ਦੇ ਘਰ ਉਜਾੜਨ ਤੋਂ ਬਿਨਾਂ ਕੋਈ ਕੰਮ ਨਹੀਂ ਕੀਤਾ। ਇਹ ਵਿਧਾਇਕ ਘਰ ਉਜਾੜੂ ਵਿਧਾਇਕ ਹੈ । ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਐੱਮ. ਪੀ ਹਨ ਅਤੇ ਹਰਸਿਮਰਤ ਕੌਰ ਬਾਦਲ ਵੀ ਤੀਜੀ ਵਾਰ ਹੁਣ ਐੱਮ ਪੀ ਹਨ ਅਜਿਹੇ ਵਿਚ ਰਾਜਾ ਵੜਿੰਗ ਨੂੰ ਉਨ੍ਹਾਂ ਦੀ ਸਰਕਾਰੀ ਮਿਲੀ ਰਿਹਾਇਸ਼ ’ਤੇ ਕੀ ਇਤਰਾਜ਼ ਹੈ।


author

Gurminder Singh

Content Editor

Related News