ਇਸ ਵਾਰ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ''ਰੋਜ਼ ਫੈਸਟੀਵਲ'', ਨਿਗਮ ਦਾ ਵੱਡਾ ਫੈਸਲਾ

Tuesday, Feb 19, 2019 - 09:33 AM (IST)

ਇਸ ਵਾਰ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ''ਰੋਜ਼ ਫੈਸਟੀਵਲ'', ਨਿਗਮ ਦਾ ਵੱਡਾ ਫੈਸਲਾ

ਚੰਡੀਗੜ੍ਹ (ਰਾਏ) : ਨਗਰ ਨਿਗਮ ਨੇ 47ਵਾਂ ਰੋਜ਼ ਫੈਸਟੀਵਲ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਜਵਾਨਾਂ ਨੂੰ ਸਮਰਪਿਤ ਕਰਨ ਦਾ ਫੈਸਲਾ ਲਿਆ ਹੈ। ਰੋਜ਼ ਫੈਸਟੀਵਲ ਤਾਂ ਹੋਵੇਗਾ ਪਰ ਕਲਚਰਲ ਪ੍ਰੋਗਰਾਮ ਨਹੀਂ ਹੋਣਗੇ। ਇਸ 'ਤੇ ਖਰਚ ਹੋਣ ਵਾਲੇ 25 ਲੱਖ ਰੁਪਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ।  ਸੋਮਵਾਰ ਨੂੰ ਰੋਜ਼ ਫੈਸਟੀਵਲ ਸਬੰਧੀ ਸੀਨੀਅਰ ਡਿਪਟੀ ਮੇਅਰ ਅਤੇ ਕਮਿਸ਼ਨਰ ਕੇ. ਕੇ. ਯਾਦਵ ਨੇ ਸਾਰੇ ਕੌਂਸਲਰਾਂ ਨਾਲ ਮੀਟਿੰਗ ਕੀਤੀ। ਬੈਠਕ 'ਚ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਅੱਤਵਾਦੀ ਹਮਲੇ 'ਚ ਸਾਡੇ ਕਈ ਸੀ. ਆਰ. ਪੀ. ਐੱਫ. ਜਵਾਨ ਸ਼ਹੀਦ ਹੋਏ ਹਨ। ਦੇਸ਼ ਇਸ ਸਮੇਂ ਡੂੰਘੇ ਸਦਮੇ 'ਚੋਂ ਗੁਜ਼ਰ ਰਿਹਾ ਹੈ, ਅਜਿਹੇ 'ਚ ਸਾਨੂੰ ਰੋਜ਼ ਫੈਸਟੀਵਲ ਕੈਂਸਲ ਕਰ ਦੇਣਾ ਚਾਹੀਦਾ ਹੈ। ਬੈਠਕ 'ਚ ਸਾਰੇ ਕੌਂਸਲਰਾਂ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਣ 'ਤੇ ਵੀ ਸਹਿਮਤੀ ਜਤਾਈ। ਰੋਜ਼ ਫੈਸਟੀਵਲ 'ਤੇ ਖਰਚ ਹੋਣ ਵਾਲੇ 25 ਲੱਖ ਰੁਪਏ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ।
ਬੱਚਿਆਂ ਦੇ ਕੁਝ ਪ੍ਰੰਪਰਿਕ ਪ੍ਰੋਗਰਾਮ ਹੀ ਹੋਣਗੇ
ਕਮਿਸ਼ਨਰ ਨੇ ਸਭ ਦੀ ਗੱਲ ਸੁਣੀ ਅਤੇ ਕਿਹਾ ਕਿ ਸਾਨੂੰ ਕੁਝ ਅਜਿਹਾ ਕਰਨਾ ਚਾਹੀਦਾ ਹੈ ਕਿ ਰੋਜ਼ ਫੈਸਟੀਵਲ ਵੀ ਹੋ ਜਾਵੇ ਤੇ ਜਨਤਾ ਦੀਆਂ ਭਾਵਨਾਵਾਂ ਨੂੰ ਵੀ ਠੇਸ ਨਾ ਪੁੱਜੇ। ਇਸ 'ਤੇ ਸਾਰਿਆਂ ਨੇ ਫੈਸਲਾ ਲਿਆ ਕਿ ਰੋਜ਼ ਫੈਸਟੀਵਲ ਤਾਂ ਹੋਵੇਗਾ ਪਰ ਉਸ ਵਿਚ ਕੋਈ ਕਲਚਰਲ ਪ੍ਰੋਗਰਾਮ ਨਹੀਂ ਹੋਵੇਗਾ। ਦੇਸ਼ ਭਗਤੀ ਦੇ ਗੀਤ ਅਤੇ ਇੰਸਟਰੂਮੈਂਟਲ ਪਰਫਾਰਮੈਂਸ ਹੀ ਹੋਵੇਗੀ। ਬੱਚਿਆਂ ਦੇ ਕੁਝ ਪ੍ਰੰਪਰਿਕ ਪ੍ਰੋਗਰਾਮਾਂ ਨੂੰ ਇਸ 'ਚ ਸ਼ਾਮਲ ਕੀਤਾ ਗਿਆ ਹੈ, ਜਿਸ 'ਚ ਰੋਜ਼ ਪ੍ਰਿੰਸ ਐਂਡ ਪ੍ਰਿੰਸਸ, ਕਾਈਟ ਫਲਾਇੰਗ ਮੁਕਾਬਲੇ ਤੇ ਆਨ ਦਿ ਸਪਾਟ ਪੇਂਟਿੰਗ ਮੁਕਾਬਲੇ ਸ਼ਾਮਲ ਹਨ। ਰੋਜ਼ ਫੈਸਟੀਵਲ 22 ਤੋਂ 24 ਫਰਵਰੀ ਤੱਕ ਹੋਵੇਗਾ।
 


author

Babita

Content Editor

Related News