ਵਾਹਨ ਚਾਲਕਾਂ ਦੀਆਂ ਅੱਖਾਂ ਦੀ ਕੀਤੀ ਜਾਂਚ
Friday, Feb 08, 2019 - 04:25 AM (IST)
ਰੋਪੜ (ਵਿਜੇ)-ਸਡ਼ਕ ਸੁਰੱਖਿਆ ਸਪਤਾਹ ਤਹਿਤ ਸਥਾਨਕ ਨੈਸ਼ਨਲ ਹਾਈਵੇਅ ਦੇ ਟੋਲ ਪਲਾਜਾ ਬਹਿਰਾਮਪੁਰ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਾਇਆ ਜੋ ਕਿ ਰਾਸ਼ਟਰੀ ਮਾਰਗ ਅਥਾਰਟੀ ’ਤੇ ਬੀ.ਐੱਸ.ਸੀ. ਐਂਡ ਸੀ. ਕੁਰਾਲੀ ਟੋਲ ਰੋਡ ਲਿਮਟਿਡ ਦੇ ਸਹਿਯੋਗ ਨਾਲ ਲਾਇਆ ਗਿਆ। ਜਾਣਕਾਰੀ ਦਿੰਦਿਆਂ ਉਮਾ ਸ਼ੰਕਰ ਅਈਅਰ ਪ੍ਰਸ਼ਾਸਕੀ ਮੈਨੇਜਰ ਨੇ ਦੱਸਿਆ ਕਿ ਇਸ ਮੌਕੇ ਕੇ.ਐੱਲ. ਸਚਦੇਵਾ ਪ੍ਰੋਜੈਕਟ ਡਾਇਰੈਕਟਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਕੈਂਪ ਦੌਰਾਨ ਸ਼ਰਮਾ ਆਈ. ਹਸਪਤਾਲ ਦੇ ਡਾਇਰੈਕਟਰ ਡਾ. ਪਵਨ ਸ਼ਰਮਾ ਅਤੇ ਉਸ ਦੀ ਡਾਕਟਰਾਂ ਦੀ ਟੀਮ ਨੇ ਟੋਲ ਪਲਾਜਾ ਤੋਂ ਲੰਘਣ ਵਾਲੇ ਵਾਹਨਾਂ ਦੇ ਚਾਲਕਾਂ ਅਤੇ ਹੋਰ ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ।
