ਗਰਲਜ਼ ਕਾਲਜ ਟੱਪਰੀਆਂ ਖੁਰਦ ਦਾ ਨਤੀਜਾ ਰਿਹਾ 100 ਫੀਸਦੀ
Friday, Feb 08, 2019 - 04:25 AM (IST)
ਰੋਪੜ (ਬ੍ਰਹਮਪੁਰੀ)- ਮਹਾਰਾਜ ਲਾਲ ਦਾਸ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ, ਟੱਪਰੀਆਂ ਖੁਰਦ ਦਾ ਬੀ. ਕਾਮ-ਪਹਿਲਾ, ਤੀਸਰਾ ਅਤੇ ਬੀ. ਕਾਮ-ਪੰਜਵੇਂ ਸਮੈਸਟਰ ਦਾ ਨਤੀਜਾ ਇਸ ਵਾਰ ਵੀ 100 ਫੀਸਦੀ ਰਿਹਾ।ਕਾਲਜ ਪ੍ਰਿੰਸੀਪਲ ਡਾ. ਪ੍ਰੀਤਮ ਸਿੰਘ ਗਿੱਲ ਨੇ 100 ਫੀਸਦੀ ਨਤੀਜੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ. ਕਾਮ-ਪਹਿਲੇ ਸਮੈਸਟਰ ’ਚ ਅੰਕੁਸ਼ ਦੇਵੀ ਪੁੱਤਰੀ ਤਰਸੇਮ ਲਾਲ ਨੇ 72 ਫੀਸਦੀ ਅੰਕਾਂ ਨਾਲ ਪਹਿਲਾ, ਪ੍ਰਦੀਪ ਕੌਰ ਪੁੱਤਰੀ ਕਮਲਜੀਤ ਨੇ 68 ਫੀਸਦੀ ਅੰਕਾਂ ਨਾਲ ਦੂਜਾ ਅਤੇ ਪ੍ਰਦੀਪ ਕੁਮਾਰੀ ਪੁੱਤਰੀ ਰਾਮ ਕੁਮਾਰ ਨੇ 66 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਬੀ.ਕਾਮ-ਤੀਜੇ ਸਮੈਸਟਰ ਵਿਚ ਪ੍ਰਭਜੋਤ ਪੁੱਤਰੀ ਪਰਮਜੀਤ ਪਨੇਸਰ ਨੇ 75 ਫੀਸਦੀ ਅੰਕਾਂ ਨਾਲ ਪਹਿਲਾ , ਅਨੁਰੀਤ ਪੁੱਤਰੀ ਰਾਮ ਲਾਲ ਭਾਟੀਆ ਨੇ 73 ਫੀਸਦੀ ਅੰਕਾਂ ਨਾਲ ਦੂਜਾ ਅਤੇ ਪ੍ਰਿਆ ਰਾਣੀ ਪੁੱਤਰੀ ਨਿਰਮਲ ਸਿੰਘ ਨੇ 72 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਬੀ.ਕਾਮ-ਪੰਜਵੇਂ ਸਮੈਸਟਰ ਵਿਚ ਸੁਲਾਨੀ ਸੂਦ ਪੁੱਤਰੀ ਸ਼ਾਮ ਲਾਲ ਨੇ 76 ਫੀਸਦੀ ਅੰਕਾਂ ਨਾਲ ਪਹਿਲਾ , ਗੁਰਪ੍ਰੀਤ ਪੁੱਤਰੀ ਪ੍ਰੇਮ ਨਾਥ ਨੇ 75 ਫੀਸਦੀ ਅੰਕਾਂ ਨਾਲ ਦੂਜਾ ਅਤੇ ਮਨਪ੍ਰੀਤ ਪੁੱਤਰੀ ਜਸਪਾਲ ਨੇ 71 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਭੂਰੀਵਾਲੇ ਐਜੂਕੇਸ਼ਨ ਸੰਸਥਾਨਾਂ ਦੇ ਸਰਪ੍ਰਸਤ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਪ੍ਰੋ. ਮਿੰਦਰ ਸਿੰਘ ਬਾਗੀ, ਜਨਰਲ ਸਕੱਤਰ ਤੀਰਥ ਰਾਮ ਭੂੰਬਲਾ, ਪ੍ਰਿੰਸੀਪਲ ਡਾ. ਪ੍ਰੀਤਮ ਸਿੰਘ ਗਿੱਲ ਨੇ ਵਿਦਿਆਰਥਣਾਂ ਅਤੇ ਕਾਮਰਸ ਵਿਭਾਗ ਨੂੰ ਇਸ ਸ਼ਲਾਘਾਯੋਗ ਪ੍ਰਾਪਤੀ ਦੀ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ।
