ਪੰਜਾਬ ਦੇ ਇਸ ਸ਼ਹਿਰ 'ਚ ਭਾਜਪਈਆਂ ਨੇ ਨਹੀਂ ਮਨਾਇਆ ਜਿੱਤ ਦਾ ਜਸ਼ਨ, ਪੜ੍ਹੋ ਕਿਉਂ
Thursday, May 23, 2019 - 08:42 PM (IST)

ਰੂਪਨਗਰ,(ਵਿਜੇ): ਦੇਸ਼ ਭਰ 'ਚ ਜਿਥੇ ਹਰ ਜਗਾ ਭਾਜਪਾ ਦੀ ਜਿੱਤ ਦੀ ਖੁਸ਼ੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਉਥੇ ਹੀ ਪੰਜਾਬ ਦੇ ਰੂਪਨਗਰ 'ਚ ਭਾਜਪਈਆਂ ਨੇ ਜਿੱਤ ਦਾ ਜਸ਼ਨ ਨਹੀਂ ਮਨਾਇਆ। ਰੂਪਨਗਰ ਸ਼ਹਿਰ 'ਚ ਭਾਜਪਾ ਦੇ ਵਰਕਰਾਂ ਤੇ ਨੇਤਾਵਾਂ ਦੇ ਚਿਹਰੇ 'ਤੇ ਉਹ ਖੁਸ਼ੀ ਨਹੀਂ ਦੇਖੀ ਗਈ ਜੋ ਹੋਰ ਸ਼ਹਿਰਾਂ 'ਚ ਦੇਖੀ ਗਈ ਹੈ ਕਿਉਂਕਿ ਇੱਥੋਂ ਅਕਾਲੀ-ਭਾਜਪਾ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਹਾਰ ਗਏ। ਜਿਸ ਕਾਰਨ ਰੂਪਨਗਰ 'ਚ ਭਾਜਪਾ ਵਰਕਰ ਤੇ ਨੇਤਾ ਜਿੱਤ ਦੀ ਖੁਸ਼ੀ ਨਹੀਂ ਮਨਾ ਸਕੇ।
ਜ਼ਿਕਰਯੋਗ ਹੈ ਕਿ 19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਜਿਸ ਦੌਰਾਨ ਲੋਕ ਸਭਾ ਚੋਣਾਂ 'ਚ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਵਲੋਂ 46795 ਵੋਟਾਂ ਦੇ ਫਰਕ ਨਾਲ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਗਈ। ਮੁਨੀਸ਼ ਤਿਵਾੜੀ ਨੂੰ 421779 ਵੋਟਾਂ ਪਈਆਂ ਜਦਕਿ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ 374984 ਵੋਟਾਂ ਮਿਲੀਆਂ।