ਪੰਜਾਬ ''ਚ ਗੰਨ ਪੁਆਇੰਟ ''ਤੇ ਹੋਈ ਲੁੱਟ, ਕਾਰੋਬਾਰੀ ਤੋਂ ਖੋਹੇ ਲੱਖਾਂ ਰੁਪਏ

Thursday, May 23, 2024 - 01:54 PM (IST)

ਪੰਜਾਬ ''ਚ ਗੰਨ ਪੁਆਇੰਟ ''ਤੇ ਹੋਈ ਲੁੱਟ, ਕਾਰੋਬਾਰੀ ਤੋਂ ਖੋਹੇ ਲੱਖਾਂ ਰੁਪਏ

ਲੁਧਿਆਣਾ (ਰਾਜ): ਕਾਰੋਬਾਰੀ ਨੂੰ ਗੰਨ ਪੁਆਇੰਟ 'ਤੇ ਲੈ ਕੇ ਬਾਈਕ ਸਵਾਰ 2 ਨੌਜਵਾਨਾਂ ਨੇ 2.30 ਲੱਖ ਰੁਪਏ ਲੁੱਟ ਲਏ। ਕਾਰੋਬਾਰੀ ਅਮਿਤ ਮਿੱਤਲ ਦੀ ਸ਼ਿਕਾਇਤ 'ਤੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! ਦੁਕਾਨ ਤੋਂ ਬਰਫ਼ ਲੈਣ ਆਈ ਮਾਸੂਮ ਬੱਚੀ ਨਾਲ ਦੁਕਾਨਦਾਰ ਨੇ ਕੀਤੀ ਹੈਵਾਨੀਅਤ

ਸ਼ਿਕਾਇਤ ਵਿਚ ਅਮਿਤ ਮਿੱਤਲ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਗੱਡੀ 'ਤੇ ਵਾਪਸ ਆ ਰਿਹਾ ਸੀ। ਡਾਬਾ ਰੋਡ ਘਰ ਦੇ ਨੇੜੇ ਪਹੁੰਚਣ 'ਤੇ ਪਿੱਛਿਓਂ ਆਏ ਬਾਈਕ ਸਵਾਰ 2 ਨੌਜਵਾਨਾਂ ਨੇ ਉਸ ਨੂੰ ਗੰਨ ਪੁਆਇੰਟ 'ਤੇ ਲੈ ਲਿਆ ਅਤੇ ਉਸ ਦੇ ਹੱਥ ਵਿਚੋਂ ਬੈਗ ਖੋਹ ਲਿਆ। ਬੈਗ ਵਿਚ 2.30 ਲੱਖ ਰੁਪਏ, ਮੋਬਾਈਲ, ਚਾਰਜਰ ਅਤੇ ਹੋਰ ਕਾਗਜ਼ ਸਨ। ਦੋਵੇਂ ਮੁਲਜ਼ਮ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News