ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਹਥਿਆਰਬੰਦ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਕਰੀਬ 18 ਲੱਖ ਰੁਪਏ
Monday, Dec 19, 2022 - 05:43 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ)- ਅੰਮ੍ਰਿਤਸਰ 'ਚ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅੰਮ੍ਰਿਤਸਰ-ਕੱਥੂਨੰਗਲ ਥਾਣੇ ਦੇ ਬਿਲਕੁਲ ਨਜ਼ਦੀਕ ਅੱਜ ਪੰਜਾਬ ਨੈਸ਼ਨਲ ਬੈਂਕ ਵਿੱਚ 18 ਲੱਖ ਦੇ ਕਰੀਬ ਡਾਕਾ ਮਾਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਰੋਹਨ ਬੱਬਰ ਮੈਨੇਜਰ ਨੇ ਦੱਸਿਆ ਕਿ ਅੱਜ 11.30 ਦੇ ਕਰੀਬ ਪਿਸਤੌਲ ਲੈ ਕੇ ਕੱਪੜੇ ਨਾਲ ਮੂੰਹ ਢੱਕ ਕੇ ਦੋ ਵਿਅਕਤੀ ਆਏ ਸਨ ਅਤੇ ਲੁਟੇਰਿਆਂ ਵੱਲੋਂ ਆਉਂਦਿਆਂ ਹੀ ਆਪਣਾ ਪਿਸਤੌਲ ਦੀ ਨੋਕ 'ਤੇ ਸਾਰੇ ਲੋਕਾਂ ਨੂੰ ਇਕ ਪਾਸੇ ਕਰ ਲਿਆ ਗਿਆ। ਕੈਸਿਆਰ ਮੈਡਮ ਕੋਲੋਂ ਸਾਰਾ ਕੈਸ਼ ਲੈ ਕੇ ਚਲੇ ਗਏ।
ਇਥੇ ਇਹ ਵੀ ਜ਼ਿਕਰਯੋਗ ਹੈ ਪਿਛਲੇ ਕਰੀਬ 10 ਸਾਲ ਤੋਂ ਸੁਰੱਖਿਆ ਗਾਰਡ ਵੀ ਮਜੂਦ ਨਹੀਂ ਹੈ ਅਤੇ ਪੁਲਸ ਥਾਣਾ ਕੱਥੂਨੰਗਲ ਵੱਲੋਂ ਵੀ ਕੋਈ ਬਹੁਤੀ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਬਾਰੇ ਪਹਿਲਾਂ ਵੀ ਕਈ ਵਾਰੀ ਇਹ ਕਿਹਾ ਜਾਂਦਾ ਰਿਹਾ ਹੈ ਕਿ ਇਸ ਬੈਂਕ ਦਾ ਕਾਫ਼ੀ ਲੈਣ ਦੇਣ ਹੈ। ਜਦਕਿ ਇਥੇ ਸਖ਼ਤ ਸੁਰੱਖਿਆ ਪ੍ਰਬੰਧ ਦੀ ਲੋੜ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੋਟ ਬਟੋਰਨ ਦਾ ਹਥਿਆਰ 'ਨਸ਼ਾ' ! ਰੂਹ ਕੰਬਾਊ ਵੀਡੀਓਜ਼ ਹੋ ਚੁੱਕੀਆਂ ਵਾਇਰਲ, ਨਹੀਂ ਲੱਭਿਆ ਕੋਈ ਪੱਕਾ ਹੱਲ
ਇਹ ਵੀ ਪੜ੍ਹੋ : ਨਕੋਦਰ 'ਚ ਹੋਏ ਕੱਪੜਾ ਵਪਾਰੀ ਦੇ ਕਤਲ ਦੇ ਮਾਮਲੇ 'ਚ ਦੋ ਹੋਰ ਸ਼ੂਟਰ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ