ਲੁਟੇਰਿਆਂ ਨੇ ਦਿਨ-ਦਿਹਾੜੇ ਘਰ ’ਚ ਵੜ ਨਕਦੀ ਤੇ ਗਹਿਣਿਆਂ ’ਤੇ ਕੀਤਾ ਹੱਥ ਸਾਫ਼, CCTV ਕੈਮਰੇ ਵੀ ਨਹੀਂ ਛੱਡੇ
Friday, Jun 16, 2023 - 01:01 AM (IST)
ਮੋਗਾ (ਵਿਪਨ) : ਜ਼ਿਲ੍ਹੇ 'ਚ ਦਿਨੋ-ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਪਿੰਡ ਕਾਲੀਏ ਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰ ਦਿਨ-ਦਿਹਾੜੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਡੇਢ ਲੱਖ ਦੀ ਨਕਦੀ, ਕਰੀਬ ਸਾਢੇ 3 ਤੋਲੇ ਸੋਨਾ ਤੇ ਕੁਝ ਹੋਰ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਉਥੇ ਹੀ ਘਰ 'ਚ ਲੱਗੇ ਸੀਸੀਟੀਵੀ ਕੈਮਰੇ ਵੀ ਆਪਣੇ ਨਾਲ ਲੈ ਗਏ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਪਿੰਡ 'ਚ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਚੋਰਾਂ ਦੀ ਪਛਾਣ ਹੋ ਸਕੇ।
ਇਹ ਵੀ ਪੜ੍ਹੋ : 4 ਮਹੀਨੇ ਪਹਿਲਾਂ ਵਿਆਹੀ ਪਤਨੀ ਦਾ ਬੇਰਹਿਮੀ ਨਾਲ ਕਤਲ, ਪਤੀ ਨੇ 2 ਦਿਨ ਕਮਰੇ ’ਚ ਰੱਖੀ ਲਾਸ਼
ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿੰਡ 'ਚ ਹੀ ਕਿਸੇ ਪ੍ਰੋਗਰਾਮ 'ਚ ਗਏ ਹੋਏ ਸਨ ਅਤੇ ਜਦੋਂ ਵਾਪਸ ਆਏ ਤਾਂ ਘਰ ਦਾ ਤਾਲਾ ਅੰਦਰੋਂ ਬੰਦ ਸੀ, ਜਦੋਂ ਅਸੀਂ ਦਰਵਾਜ਼ਾ ਖੜਕਾਇਆ ਤਾਂ ਚੋਰ ਪਿਛਲੇ ਦਰਵਾਜ਼ੇ 'ਚੋਂ 400 ਡਾਲਰ, ਡੇਢ ਲੱਖ ਦੀ ਨਕਦੀ, ਕਰੀਬ ਸਾਢੇ 3 ਤੋਲੇ ਸੋਨਾ ਤੇ ਕੁਝ ਹੋਰ ਸਾਮਾਨ ਸਮੇਤ ਘਰ 'ਚ ਲੱਗੇ ਸੀਸੀਟੀਵੀ ਅਤੇ ਡੀਵੀਆਰ ਵੀ ਲਏ ਗਏ ਸਨ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਪੁਲਸ ਟੋਅ ਵੈਨ ਨੇ ਕਰ 'ਤਾ ਕਾਰਾ, ਭੰਨ੍ਹ ਦਿੱਤੀ ਬਰੇਜ਼ਾ, ਜਾਣੋ ਪੂਰਾ ਮਾਮਲਾ
ਇਸ ਮੌਕੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕਾਲੀਏ ਵਾਲਾ ਵਿਖੇ ਬਲਵਿੰਦਰ ਸਿੰਘ ਦੇ ਘਰ ਚੋਰੀ ਹੋਈ ਹੈ, ਅਸੀਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਉਕਤ ਪਰਿਵਾਰ ਨੇ ਦੱਸਿਆ ਕਿ ਚੋਰ ਘਰੋਂ ਕੁਝ ਨਕਦੀ, ਸੋਨਾ ਅਤੇ ਡਾਲਰ ਚੋਰੀ ਕਰਕੇ ਲੈ ਗਏ। ਪੀੜਤ ਪਰਿਵਾਰਕ ਮੈਂਬਰ ਪਿੰਡ 'ਚ ਵਿਆਹ 'ਤੇ ਗਏ ਹੋਏ ਸਨ ਤੇ ਚੋਰਾਂ ਨੇ ਪਿੱਛੋਂ ਹੱਥ ਸਾਫ਼ ਕਰ ਲਏ। ਉੱਥੇ ਹੀ ਚੋਰ ਘਰ 'ਚ ਲੱਗੇ ਸੀਸੀਟੀਵੀ ਤੇ ਡੀਵੀਆਰ ਵੀ ਲੈ ਗਏ ਹਨ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।