ਜਲੰਧਰ 'ਚ ਚੋਰੀ ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 2 ਸਕੇ ਭਰਾਵਾਂ ਸਮੇਤ 8 ਮੁਲਜ਼ਮ ਗ੍ਰਿਫ਼ਤਾਰ

Sunday, Apr 14, 2024 - 11:27 AM (IST)

ਜਲੰਧਰ 'ਚ ਚੋਰੀ ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 2 ਸਕੇ ਭਰਾਵਾਂ ਸਮੇਤ 8 ਮੁਲਜ਼ਮ ਗ੍ਰਿਫ਼ਤਾਰ

ਜਲੰਧਰ (ਮਹੇਸ਼)- ਸਪੈਸ਼ਲ ਸੈੱਲ ਕਮਿਸ਼ਨਰੇਟ ਜਲੰਧਰ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਥਾਣਾ ਡਿਵੀਜ਼ਨ ਨੰ. 7 ਦੇ ਇਲਾਕੇ ’ਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ 2 ਸਕੇ ਭਰਾਵਾਂ ਸਣੇ 8 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਸੀ. ਪੀ. ਕ੍ਰਾਈਮ ਪਰਮਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਰੋਹਿਤ ਕੁਮਾਰ ਸੰਨੀ ਉਰਫ਼ ਫੂਲਾ ਪੁੱਤਰ ਬਲਵੀਰ ਸਿੰਘ ਪਿੰਡ ਭੋਡੇ ਸਪਰਾਏ, ਲਖਵਿੰਦਰ ਸਿੰਘ ਮਨੀ ਅਤੇ ਸਤਨਾਮ ਸਿੰਘ ਦੋਵੇਂ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਚੰਨਣਪੁਰ, ਨਵਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਮਕਾਨ ਨੰ. 56 ਪ੍ਰੇਮ ਨਗਰ ਭੋਜੋਵਾਲ ਰੋਡ ਥਾਣਾ ਰਾਮਾ ਮੰਡੀ ਜਲੰਧਰ, ਦਿਸ਼ਾਂਤ ਸ਼ਰਮਾ ਪੁੱਤਰ ਸੁਭਾਸ਼ ਚੰਦਰ ਵਾਸੀ ਮਕਾਨ ਨੰ. 85-ਏ ਅਰਜਨ ਨਗਰ ਲਾਡੋਵਾਲੀ ਰੋਡ, ਦੇਬੂ ਪੁੱਤਰ ਸੋਹਣ ਤੇ ਸ਼ਿਵ ਸ਼ਰਮਾ ਪੁੱਤਰ ਚੰਦਰ ਦੇਵ ਦੋਵੇਂ ਵਾਸੀ ਪਿੰਡ ਫੋਲੜੀਵਾਲ ਤੇ ਵਿੱਕੀ ਪੁੱਤਰ ਪ੍ਰੇਮ ਨਾਥ ਵਾਸੀ ਪਿੰਡ ਭੋਡੇ ਸਪਰਾਏ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਦਾ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਕਤਲ

ਇਨ੍ਹਾਂ ਦੇ ਕਬਜ਼ੇ ’ਚੋਂ 3 ਮੋਟਰਸਾਈਕਲ, 1 ਐਕਟਿਵਾ, 2 ਮੋਬਾਈਲ ਫ਼ੋਨ, 2 ਕਾਰਾਂ ਦੇ ਇੰਜਣ ਅਤੇ 4 ਟਾਇਰ ਬਰਾਮਦ ਕੀਤੇ ਗਏ ਹਨ | ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰ. 7 ’ਚ ਮਾਮਲਾ ਦਰਜ ਕੀਤਾ ਗਿਆ ਹੈ। ਮਾਣਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਹਾਸਲ ਕੀਤੇ ਪੁਲਸ ਰਿਮਾਂਡ ਦੌਰਾਨ ਰੋਹਿਤ ਸੰਨੀ, ਲਖਵਿੰਦਰ ਮਨੀ ਤੇ ਸਤਨਾਮ ਸਿੰਘ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ 2 ਕਾਰਾਂ ਵੀ ਚੋਰੀ ਕੀਤੀਆਂ ਸਨ ਤੇ ਇਹ ਕਾਰਾਂ ਨਵਪ੍ਰੀਤ ਅਤੇ ਦਿਸ਼ਾਂਤ ਨੂੰ ਵੇਚ ਕੇ ਜੋ ਪੈਸੇ ਮਿਲੇ ਸਨ, ਉਹ ਤਿੰਨਾਂ ਨੇ ਆਪਸ ’ਚ ਵੰਡ ਲਏ ਸਨ।

ਇਹ ਵੀ ਪੜ੍ਹੋ- ਵਿਸਾਖੀ ਵੇਖਣ ਜਾ ਰਹੇ ਨੌਜਵਾਨਾਂ ਦਾ ਪਲਟਿਆ ਟਰੈਕਟਰ 5911, ਦੋ ਦੀ ਮੌਕੇ 'ਤੇ ਮੌਤ, JCB ਨਾਲ ਕੱਢਣੀਆਂ ਪਈਆਂ ਲਾਸ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

shivani attri

Content Editor

Related News