ਚਾਕੂ ਦੀ ਨੋਕ 'ਤੇ ਮਹਿਲਾ ਨੂੰ ਬੰਧਕ ਬਣਾ ਕੇ ਦਿਨ-ਦਿਹਾੜੇ ਲੁੱਟਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ (ਤਸਵੀਰਾਂ)
Thursday, Sep 28, 2017 - 06:57 PM (IST)

ਜਲੰਧਰ— ਇਥੋਂ ਦੇ ਥਾਣਾ ਨੰਬਰ-8 ਦੇ ਏਰੀਆ 'ਚ ਆਉਂਦੇ ਮਥੁਰਾ ਨਗਰ 'ਚ ਸਥਿਤ ਇਕ ਘਰ 'ਚ ਮਹਿਲਾ ਨੂੰ ਬੰਧਕ ਬਣਾ ਕੇ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨਰਿੰਦਰ ਕੌਰ (56) ਪਤਨੀ ਤਰਸੇਮ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਦੇ ਪਤੀ ਕਿਸੇ ਕੰਮ ਲਈ ਲੁਧਿਆਣਾ ਗਏ ਹੋਏ ਸਨ ਕਿ ਇਸੇ ਦੌਰਾਨ 3 ਨਕਾਬਪੋਸ਼ ਛੱਤ ਦੇ ਮੱਧ ਨਾਲ ਘਰ 'ਚ ਦਾਖਲ ਹੋਏ, ਜਿਨ੍ਹਾਂ ਨੇ ਚਾਕੂ ਦੀ ਨੋਕ 'ਤੇ ਉਸ ਨੂੰ ਬੰਧਕ ਬਣਾਇਆ ਅਤੇ ਨਕਦੀ ਸਮੇਤ ਗਹਿਣੇ ਲੁੱਟ ਕੇ ਫਰਾਰ ਹੋ ਗਏ। ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਸੀ. ਪੀ. ਰਾਜਿੰਦਰ ਸਿੰਘ, ਗੁਰਮੀਤ ਸਿੰਘ ਅਤੇ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।