ਸੱਸ-ਨੂੰਹ ਨੂੰ ਚੱਲਦੀ ਐਕਟਿਵਾ ਤੋਂ ਧੱਕਾ ਦੇ ਲੁੱਟਣ ਵਾਲੇ ਲੁਟੇਰੇ ਗ੍ਰਿਫ਼ਤਾਰ, ਕੀਤੇ ਵੱਡੇ ਖ਼ੁਲਾਸੇ

Saturday, Oct 07, 2023 - 04:07 PM (IST)

ਸੱਸ-ਨੂੰਹ ਨੂੰ ਚੱਲਦੀ ਐਕਟਿਵਾ ਤੋਂ ਧੱਕਾ ਦੇ ਲੁੱਟਣ ਵਾਲੇ ਲੁਟੇਰੇ ਗ੍ਰਿਫ਼ਤਾਰ, ਕੀਤੇ ਵੱਡੇ ਖ਼ੁਲਾਸੇ

ਸਮਰਾਲਾ (ਗਰਗ, ਬੰਗੜ) : ਕੁੱਝ ਦਿਨ ਪਹਿਲਾ ਦਿਨ-ਦਿਹਾੜੇ ਸ਼ਹਿਰ ਦੀ ਬੈਂਕ ਕਾਲੋਨੀ ਦੇ ਬਾਹਰ ਸਕੂਟਰੀ ਸਵਾਰ ਸੱਸ-ਨੂੰਹ ਨੂੰ ਜ਼ਖਮੀ ਕਰਕੇ ਲੁੱਟਣ ਵਾਲੇ ਦੋ ਲੁਟੇਰਿਆਂ ਨੂੰ ਸਥਾਨਕ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦੀ ਇਸ ਕਾਰਵਾਈ 'ਚ ਗ੍ਰਿਫ਼ਤਾਰ ਕੀਤੇ ਲੁਟੇਰਿਆਂ ਦੇ ਇੱਕ ਹੋਰ ਸਾਥੀ ਦੀ ਵੀ ਪਛਾਣ ਹੋਈ ਹੈ। ਇਸ ਦੇ ਨਾਲ ਹੀ ਚਹਿਲਾਂ ਮੰਦਰ ਦੇ ਪ੍ਰਧਾਨ ਸਮੇਤ ਕਈ ਹੋਰ ਵਿਅਕਤੀਆਂ ਨਾਲ ਹੋਈ ਲੁੱਟ ਦੇ ਮਾਮਲੇ ਵੀ ਸੁਲਝਾ ਲਏ ਗਏ ਹਨ। ਇਸ ਸੰਬੰਧ 'ਚ ਪੁਲਸ ਵੱਲੋਂ ਅੱਜ ਸੱਦੀ ਗਈ ਪ੍ਰੈਸ ਕਾਨਫੰਰਸ ਦੌਰਾਨ ਡੀ. ਐੱਸ. ਪੀ. ਜਸਪਿੰਦਰ ਸਿੰਘ ਅਤੇ ਐੱਸ. ਐੱਚ. ਓ. ਭਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 2 ਅਕਤੂਬਰ ਨੂੰ ਪਿੰਡ ਸਿਹਾਲਾ ਨਿਵਾਸੀ ਦਲਵੀਰ ਕੌਰ ਅਤੇ ਉਸ ਦੀ ਨੂੰਹ ਸਕੂਟਰੀ ’ਤੇ ਪਿੰਡ ਵਾਪਸ ਜਾ ਰਹੀਆਂ ਸਨ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਭਰ 'ਚ ਅੱਜ ਤੋਂ ਬੰਦ ਰਹਿਣਗੀਆਂ ਦਾਣਾ ਮੰਡੀਆਂ, ਜਾਣੋ ਕੀ ਹੈ ਕਾਰਨ

ਇਸ ਦੌਰਾਨ ਸ਼ਹਿਰ ਦੀ ਬੈਂਕ ਕਾਲੋਨੀ ਨੇੜੇ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ਦੀ ਸਕੂਟਰੀ ਨੂੰ ਧੱਕਾ ਦੇ ਦਿੱਤਾ। ਇਸ ਕਾਰਨ ਸੱਸ-ਨੂੰਹ ਨੂੰ ਚੱਲਦੀ ਸਕੂਟਰੀ ਤੋਂ ਹੇਠਾਂ ਡਿੱਗ ਕੇ ਜ਼ਖਮੀ ਹੋ ਗਈਆਂ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਲੁੱਟ ਲਿਆ। ਇਸ ਘਟਨਾ ’ਚ ਲੁਟੇਰੇ ਔਰਤਾਂ ਕੋਲੋ ਉਨ੍ਹਾਂ ਦੇ ਮੋਬਾਇਲ ਫੋਨ, 8 ਹਜ਼ਾਰ ਦੀ ਨਕਦੀ, ਸੋਨੇ ਦੀਆਂ ਅੰਗੂਠੀਆਂ ਅਤੇ ਬੈਂਕ ਦੇ ਏ. ਟੀ. ਐੱਮ. ਕਾਰਡ ਆਦਿ ਲੁੱਟ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ ਸਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ’ਚ ਨੇੜਲੇ ਪਿੰਡ ਚਹਿਲਾ ਦਾ 20 ਸਾਲਾ ਨੌਜਵਾਨ ਟੀਟੂ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਇਸੇ ਪਿੰਡ ਦਾ ਇੱਕ ਹੋਰ ਨਬਾਲਗ ਮੁੰਡਾ ਸ਼ਾਮਲ ਸਨ।

ਇਹ ਵੀ ਪੜ੍ਹੋ : ਘਰੋਂ ਭੱਜੀ 2 ਦਿਨਾਂ ਦੀ ਸੱਜਰੀ ਵਿਆਹੀ ਲਾੜੀ ਆਈ ਸਾਹਮਣੇ, ਜੋ ਵੱਡਾ ਖ਼ੁਲਾਸਾ ਕੀਤਾ, ਸੁਣ ਹੋ ਜਾਵੋਗੇ ਹੈਰਾਨ (ਤਸਵੀਰਾਂ)

ਇਸ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਦੋਵੇਂ ਦੋਸ਼ੀਆਂ ਨੂੰ ਵਾਰਦਾਤ ਵੇਲੇ ਵਰਤੇ ਗਏ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਸ ਦੀ ਪੜਤਾਲ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਵੱਲੋਂ ਮੋਟਰਸਾਈਕਲ ’ਤੇ ਨੰਬਰ ਵੀ ਜਾਅਲੀ ਲਗਾਇਆ ਹੋਇਆ ਸੀ ਅਤੇ ਇਹ ਪਹਿਲਾਂ ਵੀ ਆਪਣੇ ਇੱਕ ਹੋਰ ਸਾਥੀ ਦਿਲਾਵਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚਹਿਲਾਂ ਨਾਲ ਮਿਲ ਕੇ ਕਈ ਹੋਰ ਵਾਰਦਾਤਾਂ ਕਰ ਚੁੱਕੇ ਹਨ। ਮੁੱਢਲੀ ਪੁੱਛਗਿਛ 'ਚ ਦੋਸ਼ੀਆਂ ਵੱਲੋਂ ਚਹਿਲਾਂ ਸ਼ਿਵ ਮੰਦਰ ਦੇ ਪ੍ਰਧਾਨ ਕੋਲੋ ਸੋਨੇ ਦੇ ਕੜੇ ਦੀ ਖੋਹ ਕਰਨ ਸਮੇਤ ਇੱਕ ਹੋਰ ਰਾਹੀਗਰ ਦਾ ਮੋਬਾਇਲ ਲੁੱਟਣ ਦੀ ਗੱਲ ਸਾਹਮਣੇ ਆ ਚੁੱਕੀ ਹੈ। ਮੰਦਰ ਦੇ ਪ੍ਰਧਾਨ ਕੋਲੋ ਲੁੱਟੇ ਗਏ ਸੋਨੇ ਦੇ ਕੜੇ ਨੂੰ ਦੋਸ਼ੀਆਂ ਵੱਲੋਂ ਪਿਹੋਵਾ ਸ਼ਹਿਰ ਵਿਖੇ ਜਾ ਕੇ ਵੇਚਣ ਦੀ ਗੱਲ ਵੀ ਪੁਲਸ ਨੂੰ ਦੱਸੀ ਗਈ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News