ਓਵਰਲੋਡ ਰੇਤ ਦੇ ਵਾਹਨ ਲੰਘਣ ਨਾਲ ਲਿੰਕ ਸੜਕ ਖਰਾਬ, ਰਾਹੀਗਰ ਅਤੇ ਆਮ ਲੋਕ ਪ੍ਰੇਸ਼ਾਨ

Wednesday, Aug 23, 2017 - 05:29 PM (IST)

ਓਵਰਲੋਡ ਰੇਤ ਦੇ ਵਾਹਨ ਲੰਘਣ ਨਾਲ ਲਿੰਕ ਸੜਕ ਖਰਾਬ, ਰਾਹੀਗਰ ਅਤੇ ਆਮ ਲੋਕ ਪ੍ਰੇਸ਼ਾਨ


ਜਲਾਲਾਬਾਦ(ਨਿਖੰਜ )-ਜਲਾਲਾਬਾਦ ਨੇੜੇ ਪੈਂਦੇ ਪਿੰਡ ਢੰਡੀ ਖੁਰਦ ਤੋਂ ਢਾਣੀ ਫੂਲਾ ਸਿੰਘ ਵਾਲੀ ਨੂੰ ਜਾਂਦੀ ਲਿੰਕ  ਸੜਕ ਦੀ ਹਾਲਤ ਬੇਹਦ ਖਰਾਬ ਹੋਣ ਕਾਰਨ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਲੋਕਾਂ ਨੇ ਦੱਸਿਆ ਕਿ ਇਹ ਸੜਕ ਢਾਣੀ ਫੂਲਾ ਸਿੰਘ ਵਾਲੀ, ਸਰਹੱਦੀ ਪਿੰਡ ਪੀਰੇ ਕੇ ਉਤਾੜ੍ਹ ਅਤੇ ਕਈ ਹੋਰਨਾਂ ਸਰੱਹਦੀ ਖੇਂਤਰ ਦੇ ਪਿੰਡਾਂ ਦੀ ਅਬਾਦੀ ਨੂੰ ਆਪਸ 'ਚ ਜੋੜਦੀ ਹੈ।

ਇਸ ਸੜਕ ਰਾਹੀ ਹਰ ਰੋਜ਼ ਅਨੇਕਾਂ ਪਿੰਡ ਦੇ ਲੋਕ ਆਪਣੇ ਕੰਮਕਾਰ ਲਈ ਜਲਾਲਾਬਾਦ ਅਤੇ ਆਸਪਾਸ ਦੇ ਪਿੰਡਾਂ ਨੂੰ ਜਾਂਦੇ ਹਨ। ਪਿੰਡਾਂ ਦੇ ਲੋਕਾਂ ਨੇ ਅੱਗੇ ਦੱਸਿਆ ਕਿ ਕੁਝ ਸਮਾਂ ਪਹਿਲਾ ਦਰਿਆਂ ਦੀ ਫਾਟ 'ਚ ਗੈਰਕਾਨੂੰਨੀ ਰੇਤ ਦੀ ਮਾਇਨਿੰਗ ਧੱੜਲੇ ਨਾਲ ਹੋਣ ਕਾਰਨ ਰੇਤ ਦੇ ਭਰੇ ਓਵਰਲੋਡ ਵਾਹਨ ਜਿਨਾਂ 'ਚ ਵਾਹਨ ਦੇ ਕਾਰਨ ਇਹ ਸੜਕ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ । ਪਿੰਡ ਦੇ ਲੋਕਾਂ ਨੇ ਕਿਹਾ ਕਿ ਇਸ ਸੜਕ 'ਤੇ ਪਈ ਪ੍ਰੀਮਿਕਸ ਦੀ ਬਜਰੀ ਬਾਹਰ ਨਿਕਲ ਕੇ ਖਿਲਰ ਚੁੱਕੀ ਹੈ ਅਤੇ ਅਨੇਕਾਂ ਮੋਟਰਸਾਈਕਲ ਚਾਲਕ ਅਤੇ ਸਕੂਲੀ ਵਿਦਿਆਰਥੀ ਡਿੱਗਣ ਦੇ ਨਾਲ ਜ਼ਖਮੀ ਹੋ ਚੁੱਕੇ ਹਨ ਪਰ ਇਸ ਸੜਕ ਦੀ ਮੁਰੰਮਤ ਕਰਨ ਵੱਲ ਕਿਸੇ ਵੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਧਿਆਨ ਨਹੀ ਦਿੱਤਾ। ਪਿੰਡਾਂ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਸੜਕ ਦੀ ਦੁਬਾਰਾ ਮੁਰੰਮਤ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।


Related News