ਤਸਵੀਰਾਂ ''ਚ ਦੇਖੋਂ ਅਕਾਲੀਆਂ ਦੇ ਧਰਨੇ ਕਾਰਨ ਕਿਵੇਂ ਬੇਹਾਲ ਹੋਏ ਲੋਕ

Friday, Dec 08, 2017 - 01:27 PM (IST)

ਤਸਵੀਰਾਂ ''ਚ ਦੇਖੋਂ ਅਕਾਲੀਆਂ ਦੇ ਧਰਨੇ ਕਾਰਨ ਕਿਵੇਂ ਬੇਹਾਲ ਹੋਏ ਲੋਕ

ਲੁਧਿਆਣਾ / ਜਲੰਧਰ (ਮਨੀਸ਼) — ਅਕਾਲੀ ਦਲ ਵਲੋਂ ਫਲੌਰ ਟੋਲ 'ਤੇ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚਲਦੇ ਗੋਰਾਇਆ ਤੋਂ ਲੁਧਿਆਣਾ ਜਾਣ ਵਾਲੇ ਵਾਹਨਾਂ ਦਾ ਰੂਟ ਡਾਈਵਰਟ ਕੀਤਾ ਗਿਆ ਹੈ। ਮੌਕੇ 'ਤੇ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ।
ਉਥੇ ਕਾਂਗਰਸ ਪਾਰਟੀ ਦੀ ਧੱਕੇਸ਼ਾਹੀ ਖਿਲਾਫ ਉਤਰੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਲਾਡੋਵਾਲੀ 'ਤੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈ-ਵੇਅ 'ਤੇ ਧਰਨਾ ਲੱਗਾ ਦਿੱਤਾ ਹੈ, ਜਿਸ ਕਾਰਨ ਇਸ ਰੋਡ 'ਤੇ ਭਾਰੀ ਜਾਮ ਲਗ ਗਿਆ ਹੈ। ਇਸ ਰੋਡ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ।
ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਜਦ ਤਕ ਕਾਂਗਰਸ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਉਸ ਸਮੇਂ ਤਕ ਧਰਨੇ ਨੂੰ ਖਤਮ ਨਹੀਂ ਕੀਤਾ ਜਾਵੇਗਾ।

PunjabKesari
ਜ਼ਿਕਰਯੋਗ ਹੈ ਕਿ ਮੱਲਾਵਾਲਾਂ 'ਚ ਅਕਾਲੀ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਕਈ ਅਕਾਲੀ ਵਰਕਰਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੇ ਖਿਲਾਫ ਸੁਖਬੀਰ-ਮਜੀਠੀਆ ਵਲੋਂ ਧਰਨਾ ਲਗਾਇਆ ਗਿਆ ਹੈ।

PunjabKesari


Related News