ਤਰਨਤਾਰਨ ਤੋਂ ਜੰਡਿਆਲਾ ਗੁਰੂ ਜਾਂਦੀ ਸੜਕ ਦੀ ਹਾਲਤ ਖਸਤਾ
Friday, Aug 11, 2017 - 06:29 AM (IST)

ਤਰਨਤਾਰਨ, (ਧਰਮ ਪੰਨੂੰ)- ਤਰਨਤਾਰਨ ਤੋਂ ਜੰਡਿਆਲਾ ਗੁਰੂ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਹੀ ਖਸਤਾ ਬਣੀ ਹੋਈ ਹੈ। ਇਸ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ। ਟੁੱਟੀ ਹੋਈ ਸੜਕ ਦਾ ਸਰਵੇਖਣ ਕਰਨ 'ਤੇ ਪਤਾ ਲੱਗਾ ਕਿ ਤਰਨਤਾਰਨ ਤੋਂ ਜੰਡਿਆਲਾ ਗੁਰੂ ਤੱਕ ਇਹ 16 ਕਿਲੋਮੀਟਰ ਸੜਕ ਦੀ ਹਾਲਤ ਬੇਹੱਦ ਖਸਤਾ ਹੈ। ਖਾਸ ਕਰ ਕੇ ਤਰਨਤਾਰਨ ਤੋਂ ਜੰਡਿਆਲਾ ਪਿੰਡ
ਤੱਕ ਬਹੁਤ ਹੀ ਖਰਾਬ ਹੈ। ਥਾਂ-ਥਾਂ ਡੂੰਘੇ ਟੋਏ ਪਏ ਹਨ।
ਲੋਕ ਤਰਨਤਾਰਨ ਤੋਂ ਜੰਡਿਆਲਾ ਜਾਂ ਜਲੰਧਰ ਤੱਕ ਜਾਣ ਵਾਲੇ ਨਵੇਂ ਬਣ ਰਹੇ ਬਾਈਪਾਸ ਰਸਤੇ ਰਾਹੀਂ ਖੱਬੇ ਡੋਗਰਾ ਤੱਕ ਰਸਤਾ ਬਦਲ ਕੇ ਜਾਂਦੇ ਹਨ। ਮਿੰਨੀ ਬੱਸਾਂ ਅਤੇ ਵੱਡੀਆਂ ਬੱਸਾਂ, ਥ੍ਰੀ-ਵ੍ਹੀਲਰ ਵਾਲਿਆਂ ਨੂੰ ਵੀ ਮੁਸ਼ਕਲ ਆਉਂਦੀ ਹੈ ਕਿਉਂਕਿ ਉਨ੍ਹਾਂ ਨੇ ਸਵਾਰੀਆਂ ਚੜ੍ਹਾਉਣੀਆਂ ਅਤੇ ਉਤਾਰਨੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਇਸ ਖਸਤਾ ਹਾਲਤ ਰਸਤੇ ਤੋਂ ਹੀ ਲੰਘਣਾ ਪੈਂਦਾ ਹੈ। ਮੁਲਾਜ਼ਮ, ਕਰਮਚਾਰੀ ਅਤੇ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀ
ਵੀ ਲੇਟ ਹੁੰਦੇ ਹਨ। ਟਰੱਕਾਂ-ਟਰੈਕਟਰਾਂ ਆਦਿ ਦੀਆਂ ਕਮਾਨੀਆਂ ਟੁੱਟਦੀਆਂ
ਹੀ ਰਹਿੰਦੀਆਂ ਹਨ।