ਵਿਆਹ ਸਮਾਗਮ 'ਤੇ ਜਾ ਰਿਹਾ ਪਰਿਵਾਰ ਹੋਇਆ ਸੜਕ ਹਾਦਸੇ ਦਾ ਸ਼ਿਕਾਰ, 2 ਦੀ ਮੌਤ

Friday, Nov 29, 2019 - 09:53 AM (IST)

ਵਿਆਹ ਸਮਾਗਮ 'ਤੇ ਜਾ ਰਿਹਾ ਪਰਿਵਾਰ ਹੋਇਆ ਸੜਕ ਹਾਦਸੇ ਦਾ ਸ਼ਿਕਾਰ, 2 ਦੀ ਮੌਤ

ਮੁਕੇਰੀਆਂ (ਅਮਰੀਕ ਕੁਮਾਰ) - ਮੁਕੇਰੀਆਂ ਨੇੜੇ ਪੈਂਦੇ ਪਿੰਡ ਜੰਡਵਾਲ ਵਿਖੇ ਕਾਰ ਪਲਟ ਜਾਣ ਨਾਲ ਸੜਕ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਕਾਰ ’ਚ ਸਵਾਰ ਬਜ਼ੁਰਗ ਅਤੇ ਨੌਜਵਾਨ ਕੁੜੀ ਦੀ ਮੌਤ ਹੋ ਗਈ। ਇਸ ਹਾਦਸੇ ’ਚ ਕਾਰ ਚਾਲਕ ਅਤੇ ਉਸਦੀ ਪਤਨੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਮੁਕੇਰੀਆਂ ਹਸਪਤਾਲ਼ ਲਿਆਂਦਾ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਅਤੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 

PunjabKesari

ਹਾਦਸੇ ਸਬੰਧੀ ਜਾਣਕਾਰੀ ਦਿੰਦਿਆ ਐੱਸ.ਐੱਚ. ਓ. ਮੁਕੇਰੀਆ ਸਤਵਿੰਦਰ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਦੇ ਪਿੰਡ ਖਿਚੀੱਆ ਵਾਸੀ ਪਰਿਵਾਰ ਆਪਣੀ ਕਾਰ ’ਚ ਸਵਾਰ ਹੋ ਕੇ ਪਠਾਨਕੋਟ ਕਿਸੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਜਾ ਰਿਹਾ ਸੀ। ਅਚਾਨਕ ਬੇਕਾਬੂ ਹੋਈ ਕਾਰ ਕਿਸੇ ਤਰ੍ਹਾਂ ਸੜਕ ’ਤੇ ਪਲਟ ਗਈ ਅਤੇ ਡੂੰਘੀ ਜਗਾ ’ਤੇ ਜਾ ਡਿੱਗੀ, ਜਿਸ ਕਾਰਨ ਦਾਦਾ ਅਤੇ ਪੋਤੀ ਦੀ ਮੌਤ ਹੋ ਗਈ। 
 


author

rajwinder kaur

Content Editor

Related News