ਬੱਸ ਹੇਠਾਂ ਆਉਣ ਕਾਰਨ ਵਿਅਕਤੀ ਦੀ ਦਰਦਨਾਕ ਮੌਤ, ਸੜਕ ''ਤੇ ਬਿਖਰੇ ਟੁਕੜੇ
Sunday, Oct 22, 2017 - 07:10 PM (IST)
ਜੈਤੋ(ਅਸ਼ੋਕ)— ਇਥੋਂ 11 ਕਿਲੋਮੀਟਰ ਦੂਰ ਕਸਬਾ ਬਾਜਾਖਾਨਾ ਵਿਖੇ ਇਕ ਨਿੱਜੀ ਬੱਸ ਤੋਂ ਫਿਸਲ ਜਾਣ ਕਰਕੇ ਇਕ 55 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦੀ ਇਕ ਨਿੱਜੀ ਬੱਸ ਜੋ ਕਿ ਪੂਰੀ ਤਰ੍ਹਾਂ ਸਵਾਰੀਆਂ ਨਾਲ ਭਰੀ ਹੋਈ ਸੀ ਅਤੇ ਇਸੇ ਬੱਸ 'ਚ ਦਾਸ ਨਾਂ ਦਾ ਵਿਅਕਤੀ ਦਾਸ ਨਾਂ ਦਾ ਮੋਗਾ ਤੋਂ ਬਹਾਦੁਰਪੁਰ ਵੱਲ ਆਪਣੇ ਘਰ ਜਾ ਰਿਹਾ ਹੈ। ਬੱਸ 'ਚ ਕਾਫੀ ਭੀੜ ਹੋਣ ਕਰਕੇ ਉਹ ਬੱਸ ਦੀ ਅਗਲੀ ਬਾਰੀ 'ਚ ਖੜ੍ਹਾ ਹੋ ਗਿਆ। ਇਸੇ ਦੌਰਾਨ ਹੀ ਉਸ ਦਾ ਅਚਾਨਕ ਪੈਰ ਫਿਸਲ ਗਿਆ ਅਤੇ ਉਹ ਬੱਸ ਤੋਂ ਹੇਠਾਂ ਡਿੱਗ ਗਿਆ। ਬੱਸ ਤੋਂ ਹੇਠਾਂ ਡਿੱਗਣ ਕਰਕੇ ਚਲਦੀ ਬੱਸ ਦਾ ਪਿਛਲਾ ਪਹੀਆ ਉਕਤ ਵਿਅਕਤੀ ਦੇ ਉਪਰੋਂ ਲੰਘ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਵਿਅਕਤੀ ਦੇ ਟੁਕੜੇ ਢਾਈ ਮੀਟਰ ਤੱਕ ਬਿਖਰ ਗਏ।
ਜਾਣਕਾਰੀ ਮਿਲਦੇ ਹੀ ਥਾਣਾ ਬਾਜਾਖਾਨਾ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਤੁਰੰਤ ਘਟਨਾ ਵਾਲੇ ਸਥਾਨ 'ਤੇ ਪਹੁੰਚੇ। ਸਥਿਤੀ ਨੂੰ ਦੇਖਦੇ ਹੋਏ ਬਲਵਿੰਦਰ ਨੇ ਜੈਤੋ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਜਾਣਕਾਰੀ ਦਿੱਤੀ। ਪ੍ਰਧਾਨ ਨਵਨੀਤ ਗੋਇਲ, ਆਗੂ ਬੱਬੂ ਜਿੰਦਲ ਤੁਰੰਤ ਉਥੇ ਪਹੁੰਚੇ। ਪੁਲਸ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਨ ਲਈ ਫਰੀਦਕੋਟ ਦੇ ਹਸਪਤਾਲ ਲਿਜਾਇਆ ਗਿਆ ਹੈ।
