ਰੱਖੜੀ ਵਾਲੇ ਦਿਨ ਬੁੱਝਿਆ ਘਰ ਦਾ ਚਿਰਾਗ, ਦੋ ਭੈਣਾਂ ਦੇ ਸਿਰ ਤੋਂ ਉੱਠਿਆ ਭਰਾ ਦਾ ਸਾਇਆ

08/03/2020 8:49:17 PM

ਗੋਰਾਇਆ (ਮੁਨੀਸ਼ ਬਾਵਾ)— ਨੈਸ਼ਨਲ ਹਾਈਵੇਅ 'ਤੇ ਫਗਵਾੜਾ-ਗੋਰਾਇਆ ਪਿੰਡ ਚਚਰਾੜੀ ਦੇ ਫਲਾਈਓਵਰ 'ਤੇ ਹੋਏ ਇਕ ਦਰਦਨਾਕ ਹਾਦਸਾ ਵਾਪਰਨ ਕਰਕੇ ਮੋਟਰਸਾਈਕਿਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਇਕ ਘੰਟੇ ਦੇ ਕਰੀਬ ਮ੍ਰਿਤਕ ਦੀ ਲਾਸ਼ ਅਤੇ ਮੋਟਰਸਾਈਕਲ ਬਸ ਹੇਠਾਂ ਫਸੇ ਰਹੇ ਅਤੇ ਮ੍ਰਿਤਕ ਦੀ ਲਾਸ਼ ਬੁਰੀ ਤਰ੍ਹਾਂ ਨਾਲ ਕੁਚਲੀ ਗਈ। ਮ੍ਰਿਤਕ ਦੀ ਪਛਾਣ ਵਿਨੀਤ ਕੁਮਾਰ ਪੁੱਤਰ ਸੁਸ਼ੀਲ ਕੁਮਾਰ ਪਿੰਡ ਆਹਲੋਵਾਲ ਥਾਣਾ ਫਿਲੌਰ ਵਜੋਂ ਹੋਈ ਹੈ, ਜੋਕਿ ਫਗਵਾੜਾ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ ਅਤੇ ਡਿਊਟੀ ਕਰਨ ਤੋਂ ਬਾਅਦ ਆਪਣੇ ਘਰ ਪਰਤ ਰਿਹਾ ਸੀ। ਉਕਤ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਤੋਂ ਇਕ ਨਿੱਜੀ ਕੰਪਨੀ ਦੀ ਏ. ਸੀ. ਬਸ ਕਾਨਪੁਰ ਵੱਲ ਪ੍ਰਵਾਸੀ ਮਜਦੂਰਾਂ ਨੂੰ ਲੈ ਕੇ ਜਾ ਰਹੀ ਸੀ। ਜਦੋਂ ਉਹ ਗੋਰਾਇਆ ਨੇੜੇ ਪਿੰਡ ਚਚਰਾੜੀ ਦੇ ਫਲਾਈਓਵਰ 'ਤੇ ਚੜ੍ਹੀ ਤਾਂ ਬਸ ਅਤੇ ਮੋਟਰਸਾਈਕਲ 'ਚ ਜ਼ਬਰਦਸਤ ਟੱਕਰ ਹੋਈ।

PunjabKesari

ਬਸ ਦੇ ਕੰਡਕਟਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਉਲਟ ਦਿਸ਼ਾ 'ਚ ਆ ਰਿਹਾ ਸੀ, ਜਿਸ ਦੇ ਕਾਰਨ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋਣ ਦੇ ਬਾਅਦ ਮੋਟਰਸਾਈਕਿਲ ਸਵਾਰ ਮੋਟਰਸਾਈਕਿਲ ਸਮੇਤ ਬਸ ਹੇਠਾਂ ਫਸ ਗਿਆ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਹੋਣ ਤੋਂ ਬਾਅਦ ਬਸ ਦਾ ਚਾਲਕ ਅਤੇ ਸਹਿਚਾਲਕ ਬਸ 'ਚ ਸਵਾਰ ਸਵਾਰੀਆਂ ਦੀ ਪ੍ਰਵਾਹ ਕੀਤੇ ਬਿਨਾਂ ਚੱਲਦੀ ਬਸ ਨੂੰ ਛੱਡ ਕੇ ਹੀ ਮੌਕੇ ਤੋਂ ਫਰਾਰ ਹੋ ਗਏ ਪਰ ਬਸ 'ਚ ਸਵਾਰ ਸਵਾਰੀਆਂ ਦੀ ਕਿਸਮਤ ਚੰਗੀ ਕਹੀ ਜਾ ਸਕਦੀ ਹੈ ਕਿ ਬਸ ਪੁਲ ਤੋਂ ਕਰੀਬ 100 ਮੀਟਰ ਪਿੱਛੇ ਨੂੰ ਚੱਲੀ ਗਈ। ਇਸ ਦੌਰਾਨ ਮ੍ਰਿਤਕ ਨੌਜਵਾਨ ਅਤੇ ਉਸ ਦਾ ਮੋਟਰਸਾਈਕਲ ਵੀ ਬਸ 'ਚ ਹੀ ਫੱਸਿਆ ਹੋਣ ਦੇ ਕਾਰਨ ਸੜਕ ਉੱਤੇ ਘਿਸੜਦਾ ਹੋਇਆ ਚਲਾ ਗਿਆ, ਜੋ ਹਾਈਵੇਅ 'ਤੇ ਪੁਲ ਉੱਤੇ ਲੱਗੀ ਰੇਲਿੰਗ ਨਾਲ ਲੱਗ ਆਪਣੇ ਆਪ ਬਸ ਰੁੱਕ ਗਈ, ਜਿਸ ਦੇ ਕਾਰਨ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ।

PunjabKesari

ਹਾਦਸੇ ਤੋਂ ਬਾਅਦ ਜਲੰਧਰ ਦਿਹਾਤੀ ਦੀ ਹਾਈਵੇਅ ਪੁਲਸ, ਪੀ. ਸੀ. ਆਰ. ਫਗਵਾੜਾ, ਐੱਸ. ਐੱਚ. ਓ. ਫਗਵਾੜਾ ਮੌਕੇ 'ਤੇ ਪੁੱਜੇ ਅਤੇ ਕਰੀਬ ਇਕ ਘੰਟੇ ਦੇ ਬਾਅਦ ਕ੍ਰੇਨ ਦੀ ਮਦਦ ਨਾਲ ਬਸ ਨੂੰ ਹਟਾ ਕੇ ਲਾਸ਼ ਨੂੰ ਹੇਠੋਂ ਕੱਢਿਆ ਗਿਆ। ਜਿਸ ਜਗ੍ਹਾ ਹਾਦਸਾ ਹੋਇਆ ਹੈ ਉਹ ਗੋਰਾਇਆ ਜਾਂ ਫਗਵਾੜਾ ਕਿਸ ਦਾ ਬਣਦਾ ਹੈ ਇਹ ਵੀ ਪੁਲਸ ਵੱਲੋਂ ਵੇਖਿਆ ਜਾ ਰਿਹਾ ਸੀ। ਜੇਕਰ ਜਿੱਥੇ ਘਟਨਾ ਹੋਈ ਉਹ ਗੋਰਾਇਆ ਅਤੇ ਫਗਵਾੜਾ ਦੇ ਸੈਂਟਰ 'ਚ ਪੈਂਦੀ ਹੋਣ ਕਰਕੇ ਹਦਬੰਦੀ ਦੀ ਜਾਂਚ ਕੀਤੀ ਗਈ ਤਾਂ ਮਾਮਲਾ ਫਗਵਾੜਾ ਪੁਲਸ ਦਾ ਬਣਿਆ।

PunjabKesari

ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਲਾਸ਼ ਨੂੰ ਐਂਬੂਬੁਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਗਵਾੜਾ 'ਚ ਭੇਜ ਦਿੱਤਾ ਹੈ। ਲਾਸ਼ ਦੇ ਕੋਲ ਮਿਲੇ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਤਾਂ ਉਹ ਪਿੰਡ ਆਲੋਵਾਲ ਦਾ ਲੱਗ ਰਿਹਾ ਹੈ ਪਰ ਜਾਂਚ ਕੀਤੀ ਜਾ ਰਹੀ ਹੈ। ਬਸ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਜਿਸ ਦੀ ਤਾਲਾਸ਼ ਕੀਤੀ ਜਾ ਰਹੀ ਹੈ। ਬਸ ਦੇ ਸਹਿਚਾਲਕ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਜਾਂਚ ਕੀਤੀ ਜਾ ਰਹੀ ਹੈ ਹਾਦਸਾ ਕਿਸ ਤਰਾਂ ਹੋਇਆ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

PunjabKesari


shivani attri

Content Editor

Related News