ਦਸੂਹਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਲਾੜੇ ਦੇ ਭਰਾ ਸਣੇ 4 ਨੌਜਵਾਨਾਂ ਦੀ ਮੌਤ (ਤਸਵੀਰਾਂ)

Friday, Feb 28, 2020 - 06:42 PM (IST)

ਦਸੂਹਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਲਾੜੇ ਦੇ ਭਰਾ ਸਣੇ 4 ਨੌਜਵਾਨਾਂ ਦੀ ਮੌਤ (ਤਸਵੀਰਾਂ)

ਦਸੂਹਾ (ਝਾਵਰ,ਵਰਿੰਦਰ ਪੰਡਿਤ)— ਦਸੂਹਾ 'ਚ ਟਰਾਲਾ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋਣ ਕਰਕੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਅੱਜ ਸਵੇਰੇ ਅੱਡਾ ਰੰਧਾਵਾ ਨੇੜੇ ਵਾਪਰਿਆ। ਮ੍ਰਿਤਕ ਵਿਅਕਤੀਆਂ ਦੀ ਪਛਾਣ ਰਾਜਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਪੁਰਾਣਾ ਸ਼ਾਲਾ ਗੁਰਦਾਸਪੁਰ, ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਪੰਡੋਰੀ ਗੁਰਦਾਸਪੁਰ, ਰਾਜੇਸ਼ ਕੁਮਾਰ ਪੁੱਤਰ ਕੁਲਦੀਪ ਸਿੰਘ ਵਾਸੀ ਫਤਿਹਪੁਰ, ਮਨਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ।

PunjabKesari

ਇਹ ਸਾਰੇ ਨੌਜਵਾਨ ਵਿਆਹ ਸਮਾਗਮ ਦੇਖ ਕੇ ਮੁਕੇਰੀਆਂ ਤੋਂ ਵਰਨਾ ਕਾਰ ਨੰਬਰ ਪੀ. ਬੀ. 10 ਸੀ. ਡਬਲਿਊ 0307 'ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ ਕਿ ਅੱਡਾ ਰੰਧਾਵਾ ਨੇੜੇ ਹੁਸ਼ਿਆਰਪੁਰ ਸਾਈਡ ਤੋਂ ਆ ਰਹੇ ਟਰਾਲਾ ਨੰਬਰ ਪੀ. ਬੀ. 10 ਐੱਫ. ਵੀ 7702 ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ ਕਾਰ 'ਚ ਸਵਾਰ ਚਾਰੇ ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ 'ਚ ਲਾੜੇ ਦਾ ਭਰਾ ਵੀ ਸ਼ਾਮਲ ਸੀ।

PunjabKesari
ਟਰਾਲਾ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਪਾ ਕੇ ਡੀ. ਐੱਸ. ਪੀ. ਦਸੂਹਾ ਅਨਿਲ ਭਨੋਟ ਅਤੇ ਐੱਸ. ਐੱਚ. ਓ. ਗੜ੍ਹਦੀਵਾਲਾ ਬਲਵਿੰਦਰ ਸਿੰਘ ਭੁੱਲਰ ਮੌਕੇ 'ਤੇ ਪੁਲਸ ਪਾਰਟੀ ਦੇ ਨਾਲ ਪਹੁੰਚੇ। ਨੌਜਵਾਨਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਵਿਖੇ ਮੁਰਦਾਘਰ 'ਚ ਰੱਖਵਾ ਦਿੱਤੀਆਂ ਹਨ। ਲਾਸ਼ਾਂ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਪੁਲਸ ਵੱਲੋਂ ਹਾਦਸੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

PunjabKesari


author

shivani attri

Content Editor

Related News